ਚੰਡੀਗੜ੍ਹ ਵਿਖੇ ਵਾਪਰੇ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, 3-4 ਸਾਲ ਪਹਿਲਾਂ ਬਣਿਆ ਸੀ ਜੱਜ

Dhuri Young Man Death in Road Accident in Chandigarh, made judge 3-4 years Ago
ਚੰਡੀਗੜ੍ਹ ਵਿਖੇ ਵਾਪਰੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, 3-4 ਸਾਲ ਪਹਿਲਾਂ ਬਣਿਆ ਸੀ ਜੱਜ     

ਚੰਡੀਗੜ੍ਹ ਵਿਖੇ ਵਾਪਰੇ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, 3-4 ਸਾਲ ਪਹਿਲਾਂ ਬਣਿਆ ਸੀ ਜੱਜ:ਧੂਰੀ : ਪੰਜਾਬ ਦੇ ਵਿੱਚ ਆਏ ਦਿਨ ਲਗਾਤਾਰ ਭਿਆਨਕ ਸੜਕ ਹਾਦਸੇ ਵਾਪਰੇ ਰਹਿੰਦੇ ਹਨ ,ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸੜਕ ਹਾਦਸੇ ਵਿੱਚ ਜੱਜ ਸਾਹਿਲ ਸਿੰਗਲਾ ਪੁੱਤਰ ਪ੍ਰਦੀਪ ਸਿੰਗਲਾ ਵਾਸੀ ਧੂਰੀ ਦੀ ਮੌਤ ਹੋ ਗਈ ਹੈ।

Dhuri Young Man Death in Road Accident in Chandigarh, made judge 3-4 years Ago
ਚੰਡੀਗੜ੍ਹ ਵਿਖੇ ਵਾਪਰੇ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, 3-4 ਸਾਲ ਪਹਿਲਾਂ ਬਣਿਆ ਸੀ ਜੱਜ

ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਵਿਖੇ ਸਿਵਲ ਜੱਜ ਤਾਇਨਾਤ ਧੂਰੀ ਵਾਸੀ ਨੌਜਵਾਨ ਸਾਹਿਲ ਸਿੰਗਲਾ ਦੀ ਬੀਤੀ ਰਾਤ ਚੰਡੀਗੜ੍ਹ ਵਿਖੇ ਵਾਪਰੇ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚਉਨ੍ਹਾਂ ਦੇ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਖ਼ਬਰ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Dhuri Young Man Death in Road Accident in Chandigarh, made judge 3-4 years Ago
ਚੰਡੀਗੜ੍ਹ ਵਿਖੇ ਵਾਪਰੇ ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, 3-4 ਸਾਲ ਪਹਿਲਾਂ ਬਣਿਆ ਸੀ ਜੱਜ

ਦੱਸ ਦੇਈਏ ਕਿ ਮ੍ਰਿਤਕ ਸਾਹਿਲ ਸਿੰਗਲਾ ਕਰੀਬ 3-4 ਸਾਲ ਪਹਿਲਾਂ ਹੀ ਜੱਜ ਬਣੇ ਸਨ। ਉਨ੍ਹਾਂ ਦੀ ਇਸ ਬੇਵਕਤੀ ਮੌਤ ‘ਤੇ ਸੇਵਾਮੁਕਤ ਡੀ.ਆਈ.ਜੀ ਪਰਮਜੀਤ ਸਿੰਘ ਗਿੱਲ, ਗਗਨਜੀਤ ਸਿੰਘ ਬਰਨਾਲਾ ਸਾਬਕਾ ਵਿਧਾਇਕ ਧੂਰੀ ਨੇ ਪਰਿਵਾਰ ਨਾਲ ਡੁੱਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਰੋਡ ‘ਤੇ ਇੱਕ ਖੰਭੇ ਨਾਲ ਟਕਰਾਉਣ ਕਰਕੇ ਹੋਈ ਹੈ।
-PTCNews