ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਲੜਕੀ ‘ਤੇ ਸੁੱਟਿਆ ਤੇਜ਼ਾਬ , ਬੁਰੀ ਤਰ੍ਹਾਂ ਝੁਲਸੀ ਪੀੜਤਾ

ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਲੜਕੀ ‘ਤੇ ਸੁੱਟਿਆ ਤੇਜ਼ਾਬ , ਬੁਰੀ ਤਰ੍ਹਾਂ ਝੁਲਸੀ ਪੀੜਤਾ:ਧੂਰੀ : ਧੂਰੀ-ਸੰਗਰੂਰ ਰੋਡ ‘ਤੇ ਸਥਿਤ ਇਕ ਪਿੰਡ ਵਿੱਚ ਲੜਕੀ ‘ਤੇ ਪਿੰਡ ਦੇ ਹੀ ਨੌਜਵਾਨ ਵਲੋਂ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਨਾਲ ਲੜਕੀ ਦੇ ਮੂੰਹ ਸਮੇਤ ਸਰੀਰ ਦਾ ਕਾਫੀ ਹਿੱਸਾ ਸੜ ਗਿਆ ਹੈ। ਜਿਸ ਤੋਂ ਬਾਅਦ ਲੜਕੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਲੜਕੀ ‘ਤੇ ਸੁੱਟਿਆ ਤੇਜ਼ਾਬ , ਬੁਰੀ ਤਰ੍ਹਾਂ ਝੁਲਸੀ ਪੀੜਤਾ

ਇਸ ਘਟਨਾ ਤੋਂ ਬਾਅਦ ਪੁਲਿਸ ਵੀ ਸਰਗਰਮ ਹੋ ਗਈ ਹੈ। ਥਾਣਾ ਸਦਰ ਧੂਰੀ ਦੀ ਪੁਲਿਸ ਨੇ ਇਕ ਲੜਕੀ ‘ਤੇ ਤੇਜ਼ਾਬ ਪਾ ਕੇ ਜ਼ਖ਼ਮੀ ਕਰਨ ਦੇ ਮਾਮਲੇ ‘ਚ ਪਿੰਡ ਦੇ ਹੀ ਨੌਜਵਾਨ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਦਕਿ ਤੇਜ਼ਾਬ ਦੀ ਇਸ ਘਟਨਾ ਵਿਚ ਨੌਜਵਾਨ ਦੇ ਵੀ ਜ਼ਖਮੀ ਹੋਣ ਦੀ ਚਰਚਾ ਹੈ।

ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਲੜਕੀ ‘ਤੇ ਸੁੱਟਿਆ ਤੇਜ਼ਾਬ , ਬੁਰੀ ਤਰ੍ਹਾਂ ਝੁਲਸੀ ਪੀੜਤਾ

ਜਾਣਕਾਰੀ ਅਨੁਸਾਰ ਧੂਰੀ-ਸੰਗਰੂਰ ਰੋਡ ‘ਤੇ ਸਥਿਤ ਇਕ ਪਿੰਡ ਦੀ ਇਕ ਲੜਕੀ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਗਿਆ ਕਿ ਉਸ ਦੇ ਪਿੰਡ ਦਾ ਹੀ ਰਵੀ ਸਿੰਘ ਨਾਮੀ ਨੌਜਵਾਨ ਉਸ ਨੂੰ ਮਾੜੀ ਨਿਗਾਹ ਨਾਲ ਦੇਖਦਾ ਸੀ ਤੇ ਬੀਤੀ 24 ਸਤੰਬਰ ਦੀ ਰਾਤ ਨੂੰ ਉਹ ਗਲੀ ਵਿਚੋਂ ਲੰਘ ਰਹੀ ਸੀ ਤਾਂ ਉਸ ਨੌਜਵਾਨ ਨੇ ਉਸ ‘ਤੇ ਤੇਜ਼ਾਬ ਪਾ ਦਿੱਤਾ ਅਤੇ ਤੇਜ਼ਾਬ ਪੈਣ ਕਾਰਨ ਲੜਕੀ ਬੁਰੀ ਤਰ੍ਹਾਂ ਝੁਲਸ ਗਈ ਹੈ।

ਇੱਕ ਨੌਜਵਾਨ ਨੇ ਆਪਣੇ ਹੀ ਪਿੰਡ ਦੀ ਲੜਕੀ ‘ਤੇ ਸੁੱਟਿਆ ਤੇਜ਼ਾਬ , ਬੁਰੀ ਤਰ੍ਹਾਂ ਝੁਲਸੀ ਪੀੜਤਾ

ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਧੂਰੀ ਦੇ ਤਫਤੀਸ਼ੀ ਅਧਿਕਾਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੇ ਬਿਆਨ ਦੇ ਆਧਾਰ ‘ਤੇ ਰਵੀ ਸਿੰਘ ਦੇ ਖਿਲਾਫ ਤੇਜ਼ਾਬ ਪਾਉਣ ਦੇ ਮਾਮਲੇ ‘ਚ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਇਸ ਘਟਨਾ ‘ਚ ਜ਼ਖ਼ਮੀ ਹੋਇਆ ਨੌਜਵਾਨ ਰਵੀ ਸਿੰਘ ਪਟਿਆਲਾ ਵਿਖੇ ਦਾਖਲ ਹੈ।
-PTCNews