ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 113ਵਾਂ ਜਨਮ ਦਿਨ

Dhyan Chand Hockey Player

ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 113ਵਾਂ ਜਨਮ ਦਿਨ:ਨਵੀਂ ਦਿੱਲੀ : ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 113ਵਾਂ ਜਨਮ ਦਿਨ ਹੈ।ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਇਲਾਹਬਾਦ ਦੇ ਇਕ ਰਾਜਪੂਤ ਘਰਾਣੇ ਵਿਚ ਹੋਇਆ ਸੀ।ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਦੇ ਰਾਸ਼ਟਰੀ ਖੇਡ ਦਿਨ ਦੇ ਰੂਪ `ਚ ਮਨਾਇਆ ਜਾਂਦਾ ਹੈ।ਹਾਕੀ ਦੇ ਜਾਦੂਗਰ’ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਉਸ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ ‘ਤੇ ਪਹੁੰਚਾਇਆ ਸੀ।ਉਹ ਭਾਰਤੀ ਹਾਕੀ ਟੀਮ ਦੇ ਇਕ ਮਹਾਨ ਖਿਡਾਰੀ ਰਹੇ ਹਨ।

ਉਹ ਵਾਕਈ ਹਾਕੀ ਦੇ ਜਾਦੂਗਰ ਸਨ।ਉਨ੍ਹਾਂ ਨੇ ਆਪਣੀ ਕ੍ਰਿਸ਼ਮਈ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ ਸੀ।ਧਿਆਨ ਚੰਦ ਦਾ ਖੇਡ ਵੇਖ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ।

ਦੱਸ ਦੇਈਏ ਕਿ ਧਿਆਨ ਚੰਦ ਨੇ 16 ਸਾਲ ਦੀ ਉਮਰ ਵਿਚ ਭਾਰਤੀ ਫੌਜ ਜੁਆਇਨ ਕੀਤੀ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ।ਕਿਹਾ ਜਾ ਰਿਹਾ ਕਿ ਇਹਨਾਂ ਦਿਨਾਂ `ਚ ਧਿਆਨ ਚੰਦ ਦਾ ਹਾਕੀ ਨਾਲ ਕਾਫੀ ਪਿਆਰ ਸੀ ਅਤੇ ਉਹ ਮੈਦਾਨ ‘ਚ ਕਾਫੀ ਸਮਾਂ ਹਾਕੀ ਨੂੰ ਦਿੰਦੇ ਸਨ।ਇਸ ਤੋਂ ਬਾਅਦ ਉਹਨਾਂ ਨੇ ਭਾਰਤੀ ਟੀਮ ਵਲੋਂ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। 1928 ਵਿਚ ਏੰਸਟਰਡਮ ‘ਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਉਹ ਭਾਰਤ ਵਲੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਰਹੇ ਸਨ।ਉਸ ਟੂਰਨਟੂਰਨਾਮੈਂਟ ਵਿੱਚ ਧਿਆਨਚੰਦ ਨੇ 14 ਗੋਲ ਕੀਤੇ ਸਨ।ਇਸ ਦੌਰਾਨ ਉਹਨਾਂ ਨੇ ਕਾਫੀ ਮੈਚ ਖੇਡੇ ਸਨ,ਜਿਨਾਂ ‘ਚ ਉਹਨਾਂ ਨੇ ਕਾਫੀ ਬੇਹਤਰੀਨ ਪ੍ਰਦਰਸ਼ਨ ਕੀਤਾ।

ਦੱਸ ਦੇਈਏ ਕਿ ਧਿਆਨ ਚੰਦ ਨੇ 1928 ,1932 ਅਤੇ 1936 ਓਲੰਪਿਕ ‘ਚ ਭਾਰਤ ਦੀ ਕਪਤਾਨੀ ਕੀਤੀ ਸੀ। ਉਹਨਾਂ ਨੇ ਤਿੰਨਾਂ ਹੀ ਵਾਰ ਭਾਰਤ ਦੀ ਝੋਲੀ ‘ਚ ਗੋਲਡ ਮੈਡਲ ਪਾਇਆ।ਦੁਨੀਆ ਦੇ ਸਭ ਤੋਂ ਮਹਾਨ ਹਾਕੀ ਖਿਡਾਰੀਆਂ ਵਿਚੋਂ ਇੱਕ ਮੇਜਰ ਧਿਆਨ ਚੰਦ ਨੇ ਅਤੰਰਰਾਸ਼ਟਰੀ ਹਾਕੀ ‘ਚ 400 ਗੋਲ ਕੀਤੇ ਸਨ।
-PTCNews