Wed, Apr 24, 2024
Whatsapp

ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ  

Written by  Shanker Badra -- April 05th 2021 10:15 AM
ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ  

ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ  

ਕਰਤਾਰਪੁਰ : ਪੰਜਾਬੀ ਗਾਇਕ ਦਿਲਜਾਨ ਜੋ ਬੀਤੇ ਦਿਨੀਂ ਭਿਆਨਕ ਸੜਕ ਹਾਦਸੇ ਵਿਚ ਸਦੀਵੀ ਵਿਛੋੜਾ ਦੇ ਗਏ ਸਨ, ਦੀ ਅੰਤਮ ਯਾਤਰਾ ਅੱਜ ਦੁਪਹਿਰੇ 12:30 ਵਜੇ ਉਨ੍ਹਾਂ ਦੇ ਗ੍ਰਹਿ ਆਰੀਆ ਨਗਰ ਬੈਕਸਾਈਡ ਅਜੀਤ ਪੈਲੇਸ ਕਰਤਾਰਪੁਰ ਤੋਂ ਅਰੰਭ ਹੋਵੇਗੀ। ਇਸ ਮਗਰੋਂ ਦੁਪਹਿਰ 1 ਵਜੇ ਸ਼ਮਸ਼ਾਨਘਾਟ ਕਰਤਾਰਪੁਰ ਵਿਚ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਉਨਾਂ ਦੇ ਪਰਿਵਾਰਕ ਮੈਂਂਬਰ, ਇਲਾਕਾ ਵਾਸੀ, ਰਿਸ਼ਤੇਦਾਰ,ਮਿੱਤਰ ਅਤੇ ਸਨੇਹੀ ਸ਼ਰਧਾ ਦੇ ਫੁੱਲ ਭੇਂਟ ਕਰਨਗੇ। [caption id="attachment_486527" align="aligncenter" width="300"]Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ[/caption] ਜਾਣਕਾਰੀ ਅਨੁਸਾਰ 29 ਅਤੇ 30 ਮਾਰਚ ਦੀ ਦਰਮਿਆਨੀ ਰਾਤਜਦੋਂ ਦਿਲਜਾਨ ਆਪਣੀ ਐਸਯੂਵੀ ਵਿਚ ਅੰਮ੍ਰਿਤਸਰ ਤੋਂਕਰਤਾਰਪੁਰ ਵੱਲ ਜਾ ਰਿਹਾ ਸੀ ਤਾਂ ਜੰਡਿਆਲੇ ਅਨਾਜ ਮੰਡੀ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਹੈ। ਉਸ ਦੀ ਕਾਰ ਦੀ ਸਪੀਡ ਕਾਫ਼ੀ ਤੇਜ਼ ਸੀ ,ਜਿਸ ਕਾਰਨ ਪੁਲ ‘ਤੇ ਪਹੁੰਚਣ ‘ਤੇ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨੂੰ ਟੱਕਰ ਮਾਰਦਿਆਂ ਪਲਟ ਗਈ। ਉਸ ਨੂੰ ਜੰਡਿਆਲਾ ਗੁਰੂ ਦੇ ਹਸਪਤਾਲ ਰਣਜੀਤ ਵਿਖੇ ਪਹੁੰਚਾਇਆ ਗਿਆ ,ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। [caption id="attachment_486525" align="aligncenter" width="300"]Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ[/caption] ਦਿਲਜਾਨ ਦੀ ਮ੍ਰਿਤਕ ਦੇਹ ਨੂੰ ਕਰਤਾਰਪੁਰ ਦੇ ਇਕ ਚੈਰੀਟੇਬਲ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਗਿਆ ਸੀ। ਦਿਲਜਾਨ ਕੈਨੇਡਾ ਪੀਆਰਸੀ ਅਤੇ ਉਸ ਦੀ ਪਤਨੀ ਅਤੇ ਇਕ ਬੇਟੀ ਟੋਰਾਂਟੋ ਵਿੱਚ ਹੀ ਰਹਿੰਦੇ ਹਨ ਅਤੇ ਉਸ ਦਾ ਬਾਕੀ ਪਰਿਵਾਰ ਤੇ ਰਿਸ਼ਤੇਦਾਰ ਵੀ ਕੈਨੇਡਾ ਵਿਚ ਹੀ ਹਨ। ਜਿਸ ਕਰਕੇ ਦਿਲਜਾਨ ਦੇ ਰਿਸ਼ਤੇਦਾਰਾਂ ਦੇ ਕਹਿਣ ਮੁਤਾਬਕ ਉਸ ਦਾ ਸਸਕਾਰ ਅੱਜ ਉਸ ਦੇ ਰਿਸ਼ਤੇਦਾਰਾਂ ਵੱਲੋਂ ਇੱਥੇ ਪਹੁੰਚ ਕੇ ਕੀਤਾ ਜਾਵੇਗਾ। [caption id="attachment_486526" align="aligncenter" width="275"]Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ[/caption] ਦੱਸ ਦੇਈਏ ਕਿ ਦਿਲਜਾਨ ਦਾ ਹਾਲ ਹੀ ਵਿੱਚ ਨਵਾਂ ਗੀਤ ਰਿਲੀਜ਼ ਹੋਇਆ ਸੀ, ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਆਪਣੇ ਇਸ ਗੀਤ ਜ਼ਰੀਏ ਬਿਆਨ ਕੀਤਾ ਹੈ। ਦਿਲਜਾਨ ਦਾ ਕਰੀਬ ਇਕ ਵਰ੍ਹੇ ਪਹਿਲਾਂ ਰਿਲੀਜ ਹੋਇਆ ਗਾਣਾ ‘ਤੇਰੇ ਵਰਗੇ’ ਕਾਫ਼ੀ ਮਕਬੂਲ ਹੋਇਆ ਸੀ ਅਤੇ ਉਸ ਤੇ ਇਕ ਦਮ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਦਿਲਜਾਨ ਦੇ ਫੈਨਸ ਨੂੰ ਕਾਫ਼ੀ ਵੱਡਾ ਸਦਮਾ ਪਹੁੰਚਿਆ ਹੈ। [caption id="attachment_486524" align="aligncenter" width="300"]Diljaan dies in accident on Amritsar-Delhi highway , Funeral today in Kartarpur ਅੱਜ ਕਰਤਾਰਪੁਰ ਵਿਖੇ ਹੋਵੇਗਾ ਮਰਹੂਮ ਪੰਜਾਬ ਗਾਇਕ ਦਿਲਜਾਨ ਦਾ ਅੰਤਿਮ ਸਸਕਾਰ[/caption] ਦਿਲਜਾਨ ਦਾ ਜਨਮ ਜਲੰਧਰ ਦੇ ਕਰਤਾਰਪੁਰ ਵਿਖੇ ਇੱਕ ਮੱਧ ਵਰਗੀ ਪਰਿਵਾਰ ‘ਚ ਹੋਇਆ ਸੀ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ ਸੀ। ਇਸ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲਿਆ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ। ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ ‘ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ। -PTCNews


Top News view more...

Latest News view more...