Advertisment

ਤੁਸਾਦ ਮਿਊਜ਼ੀਅਮ ਵਿੱਚ ਹੋਵੇਗੀ 'ਦਸਤਾਰ' ਦੀ 'ਟੌਹਰ', ਦਿਲਜੀਤ ਦਾ ਲੱਗੇਗਾ ਮੋਮ ਦਾ ਪੁਤਲਾ

author-image
Jashan A
Updated On
New Update
ਤੁਸਾਦ ਮਿਊਜ਼ੀਅਮ ਵਿੱਚ ਹੋਵੇਗੀ 'ਦਸਤਾਰ' ਦੀ 'ਟੌਹਰ', ਦਿਲਜੀਤ ਦਾ ਲੱਗੇਗਾ ਮੋਮ ਦਾ ਪੁਤਲਾ
Advertisment
ਤੁਸਾਦ ਮਿਊਜ਼ੀਅਮ ਵਿੱਚ ਹੋਵੇਗੀ 'ਦਸਤਾਰ' ਦੀ 'ਟੌਹਰ', ਦਿਲਜੀਤ ਦਾ ਲੱਗੇਗਾ ਮੋਮ ਦਾ ਪੁਤਲਾ,ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਗਾਇਕ ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਦੁਨੀਆਂ ਨੂੰ ਦੀਵਾਨਾ ਬਣਾਇਆ ਹੈ। ਦਿਲਜੀਤ ਪੰਜਾਬੀ ਇੰਡਸਟ੍ਰੀ ਨੂੰ ਕਈ ਹਿੱਟ ਗਾਣੇ ਅਤੇ ਫ਼ਿਲਮਾਂ ਦੇ ਚੁੱਕੇ ਹਨ। ਉਹਨਾਂ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ 28 ਫਰਵਰੀ ਨੂੰ MadameTussauds ਵੈਕਸ ਸਟੈਚੂ ਮਿਊਜ਼ੀਅਮ ‘ਚ ਉਹਨਾਂ ਦੀ ਮੂਰਤੀ ਤੋਂ ਪਰਦਾ ਉੱਠਣ ਵਾਲਾ ਹੈ। ਦੱਸ ਦਈਏ MadameTussauds ਮਿਊਜ਼ੀਅਮ ‘ਚ ਦਿਲਜੀਤ ਦੋਸਾਂਝ ਦੀ ਮੂਰਤੀ ਪਹਿਲੇ ਸਰਦਾਰ ਦੀ ਮੂਰਤੀ ਹੋਣ ਵਾਲੀ ਹੈ।ਇਸ ਤੋਂ ਪਹਿਲਾਂ MadameTussauds ‘ਚ ਕਿਸੇ ਵੀ ਪੱਗ ਨਾਲ ਵਿਅਕਤੀ ਦੀ ਮੂਰਤੀ ਸਥਾਪਿਤ ਨਹੀਂ ਹੋਈ ਹੈ।
 
View this post on Instagram
 

DOSANJHANWALA ? @rahuljhangiani ?

A post shared by Diljit Dosanjh (@diljitdosanjh) on

Advertisment
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਿਊਜ਼ੀਅਮ 'ਚ ਮਿਊਜ਼ੀਅਮ ‘ਚ ਸਿਤਾਰਿਆਂ ਦੀਆਂ ਮੋਮ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ ਜਿੰਨ੍ਹਾਂ ‘ਚ ਕਈ ਬਾਲੀਵੁੱਡ ਸਟਾਰ ਅਤੇ ਖਿਡਾਰੀਆਂ ਦੀਆਂ ਮੋਮ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ।
ਦਿਲਜੀਤ ਦੋਸਾਂਝ ਦੀ ਮੂਰਤੀ ਦੀ MadameTussauds ਮਿਊਜ਼ੀਅਮ ਦਿੱਲੀ ਵਿਖੇ ਵੈਕਸ ਸਟੈਚੂ ਸਥਾਪਿਤ ਹੋਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। -PTC News-
punjabi-news latest-punjabi-news diljit-dosanjh-news news-in-punjabi latest-diljit-dosanj-news
Advertisment

Stay updated with the latest news headlines.

Follow us:
Advertisment