Fri, Apr 19, 2024
Whatsapp

70 ਸਾਲਾ ਬਜ਼ੁਰਗ ਬੇਬੇ ਦੇ ਪਰੌਂਠਿਆਂ ਦੇ ਮੁਰੀਦ ਹੋਏ ਪੰਜਾਬੀ ਕਲਾਕਾਰ, Diljit ਨੇ ਤਾਂ ਕਰਲਿਆ ਪੱਕਾ ਇਰਾਦਾ

Written by  Jagroop Kaur -- November 03rd 2020 09:06 AM
70 ਸਾਲਾ ਬਜ਼ੁਰਗ ਬੇਬੇ ਦੇ ਪਰੌਂਠਿਆਂ ਦੇ ਮੁਰੀਦ ਹੋਏ ਪੰਜਾਬੀ ਕਲਾਕਾਰ, Diljit ਨੇ ਤਾਂ ਕਰਲਿਆ ਪੱਕਾ ਇਰਾਦਾ

70 ਸਾਲਾ ਬਜ਼ੁਰਗ ਬੇਬੇ ਦੇ ਪਰੌਂਠਿਆਂ ਦੇ ਮੁਰੀਦ ਹੋਏ ਪੰਜਾਬੀ ਕਲਾਕਾਰ, Diljit ਨੇ ਤਾਂ ਕਰਲਿਆ ਪੱਕਾ ਇਰਾਦਾ

Viral video ਸੋਸ਼ਲ ਮੀਡੀਆ ਜ਼ਰੀਏ ਕਿਸੇ ਦੀ ਜ਼ਿੰਦਗੀ ਬਣ ਸਕਦੀ ਹੈ। ਇਸ ਦੀ ਮਿਸਾਲ ਅਸੀਂ ਕੀਨੀ ਵਾਰ ਦੇਖ ਚੁਕੇ ਹਾਂ , ਜਿਵੇਂ ਕਿ ਰਾਣੂ ਮੰਡਲ ਤੋਂ ਲੈਕੇ ਬਾਬਾ ਕਾ ਢਾਬਾ ਦੇ ਬਜ਼ੁਰਗ ਪਤੀ ਪਤਨੀ ਦੀ ਵਾਇਰਲ ਹੋਈ ਵੀਡੀਓ ਤੱਕ , ਅਜਿਹੀ ਹੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ , ਇਕ ਬਜ਼ੁਰਗ ਮਾਤਾ ਦੀ , ਜੋ ਕਿ ਜਲਧੰਰ ਦੇ ਫਗਵਾੜਾ ਗੇਟ ਦੀ ਦੱਸੀ ਜਾ ਰਹੀ ਹੈ| ਇਹ 70 ਸਾਲਾ ਬਜ਼ੁਰਗ ਬੇਬੇ ਪਰੌਂਠੇ ਬਣਾਉਂਦੀ ਹੈ ਤੇ ਆਪਣਾ ਜੀਵਨ ਗੁਜ਼ਾਰ ਰਹੀ ਹੈ | 

Phagwara Gate kol Beth de ne Bebe Ji .. Mere Paraunthe Pakke Jadon Jalandhar Side GEYA..Tusi v Zarur Ja Ke Aeyo ?? Jalandhar news : ਬੇਬੇ ਉਸ ਕੋਲ ਆਉਣ ਵਾਲੇ ਲੋਕਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਹੋਏ ਉਨ੍ਹਾਂ ਨੂੰ ਖੁਸ਼ੀ ਦਿੰਦੀ ਹੈ , ਇਸ ਵੀਡੀਓ 'ਚ ਬੇਬੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਂਝ ਲੋਕ ਹਜ਼ਾਰਾਂ ਰੁਪਏ ਦਾ ਖਾਣਾ ਖਾ ਹੁੰਦੇ ਹਨ ਪਰ ਸਾਡੇ ਕੋਲ ਜੋ ਸਸਤਾ ਖਾਣਾਂ ਮਿਲਦਾ ਹੈ। ਸਦਾ ਰੋਜ਼ਾਨਾ ਜੀਵਨ 'ਤੇ ਇਸੀ ਤੋਂ ਹੀ ਚਲਦਾ ਹੈ।Diljit Dosanjh post woman selling paranthas ਇਹ ਮਾਤਾ ਸੜਕ ਦੇ ਕਿਨਾਰੇ ਪਰੌਂਠੇ ਬਣਾਉਂਦੀ ਹੈ ,ਮਾਤਾ ਦੀ ਇਸ ਵੀਡੀਓ ਨੂੰ ਪੰਜਾਬੀ ਕਲਾਕਾਰਾਂ ਵੱਲੋਂ ਸ਼ੇਰ ਕੀਤਾ ਗਿਆ। ਜਿੰਨਾ ਵਿਚ ਸਾਰਾ ਗੁਰਪਾਲ ਐਮੀ ਵਿਰਕ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ।Old babe Old babe ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, 'ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੀਜੀ। ਮੇਰੇ ਪਰੌਂਠੇ ਤਾਂ ਪੱਕੇ ਹੈ ਜਦੋਂ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਜਾ ਕੇ ਆਈਓ। ਰੱਬ ਦੀ ਰਜ਼ਾ 'ਚ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।' ਵੀਡੀਓ 'ਚ ਇਕ ਬਜੁਰਗ ਜਨਾਨੀ ਨਜ਼ਰ ਆ ਰਹੀ ਹੈ, ਜੋ ਸੜਕ ਕਿਨਾਰੇ ਖਾਣਾ ਵੇਚਣ ਦਾ ਕੰਮ ਕਰਦੀ ਹੈ।
ਦਿਲਜੀਤ ਦੋਸਾਂਝ ਨੇ ਲੋਕਾਂ ਨਾਲ ਸਾਂਝਾ ਕੀਤਾ video ਦੱਸ ਦਈਏ ਕਿ ਇਸੇ ਦੀ ਕਹਾਣੀ ਨੂੰ ਦਿਲਜੀਤ ਦੋਸਾਂਝ ਨੇ ਲੋਕਾਂ ਨਾਲ ਸਾਂਝਾ ਕੀਤਾ ਹੈ। ਉਹ ਆਖਦੀ ਹੈ ਕਿ ਲੋਕ ਵੱਡੇ-ਵੱਡੇ ਹੋਟਲਾਂ 'ਚ ਹਜ਼ਾਰਾਂ ਰੁਪਏ ਦਾ ਖਾਣਾ ਖਾ ਕੇ ਆਉਂਦੇ ਹਨ। 500-700 ਤਾਂ ਮਾਮੂਲੀ ਗੱਲ ਹੀ ਹੈ ਨਾ। ਸਾਡੇ ਕੋਲ ਰੋਟੀ ਵੀ ਸਸਤੀ ਹੈ। ਦਾਲ-ਸਬਜ਼ੀ ਵੀ ਸਸਤੀ । ਪਰੌਂਠੇ ਵੀ ਸਸਤੇ। ਉਸ ਬੀਬੀ ਨੇ ਦੱਸਿਆ ਹੈ ਕਿ ਮੇਰਾ ਪਤੀ ਨਹੀਂ ਹੈ।
70-Year-Old Woman Sells Paranthas
ਮੈਂ ਇਸੇ ਕਮਾਈ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੈ। ਮੈਨੂੰ ਇਹ ਕੰਮ ਕਰਦਿਆਂ ਕਾਫ਼ੀ ਸਾਲ ਹੋ ਗਏ ਹਨ। ਜਦੋਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਖ਼ੁਸ਼ ਹੋ? ਤਾਂ ਉਹ ਆਖਦੀ ਹੈ ਕਿ ਕੀ ਕਰੀਏ ਹੁਣ ਇਹ ਕੰਮ ਕਰਨਾ ਹੀ ਪੈਣਾ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਹੁਣ ਮੇਰਾ ਇਹ ਕੰਮ ਕਾਫ਼ੀ ਠੰਡਾ ਪੈ ਗਿਆ ਹੈ।

Top News view more...

Latest News view more...