Advertisment

ਦਿਲਜੀਤ ਦੀ ਫਿਲਮ ‘ਛੜਾ’ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼

author-image
Jashan A
Updated On
New Update
ਦਿਲਜੀਤ ਦੀ ਫਿਲਮ ‘ਛੜਾ’ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼
Advertisment
ਦਿਲਜੀਤ ਦੀ ਫਿਲਮ ‘ਛੜਾ’ ਨੇ ਤੋੜੇ ਸਾਰੇ ਰਿਕਾਰਡ, ਹੁਣ ਤੱਕ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼,ਪੰਜਾਬੀ ਇੰਡਸਟਰੀ 'ਚ ਆਏ ਹਫਤੇ ਇਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਆ ਰਹੀਆਂ ਹਨ, ਜਿਸ ਨਾਲ ਪੰਜਾਬੀ ਫਿਲ ਇੰਡਸਟਰੀ ਕਾਫੀ ਤਰੱਕੀ ਕਰ ਰਹੀ ਹੈ। ਬੀਤੇ ਦਿਨ ਇੱਕ ਹੋਰ ਪੰਜਾਬੀ ਫਿਲਮ ਰਿਲੀਜ਼ ਹੋਈ, ਜਿਸ ਨੇ ਤਹਿਲਕਾ ਮਚਾਇਆ ਹੈ, ਜਿਸ ਦਾ ਨਾਮ ਹੈ ‘ਛੜਾ' ਜਿਸ ਨੇ ਪਹਿਲੇ ਦਿਨ ਹੀ ਵੱਡਾ ਰਿਕਾਰਡ ਕਾਇਮ ਕਰ ਦਿੱਤਾ ਹੈ ਤੇ ਕਈ ਹੋਰ ਰਿਕਾਰਡ ਤੋੜ ਵੀ ਦਿੱਤੇ ਹਨ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ‘ਛੜਾ ਨੇ ਕਾਫੀ ਕਮਾਈ ਕਰ ਲਈ ਹੈ। publive-imageਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ‘ਛੜਾ’ ਫਿਲਮ ਪੰਜਾਬ ‘ਚ 300 ਸਕ੍ਰੀਨਜ਼ ‘ਤੇ ਰਿਲੀਜ਼ ਕੀਤੀ ਗਈ, ਜਿਥੋਂ ਫਿਲਮ ਦੀ ਕੁਲੈਕਸ਼ਨ 2 ਕਰੋੜ 5 ਲੱਖ ਰੁਪਏ ਹੋਈ ਹੈ। ਹੋਰ ਪੜ੍ਹੋ: 
Advertisment
ਸਮਾਜ ਸੇਵੀ ਅਨਮੋਲ ਕਵੱਤਰਾ ਦੀ ਕੁੱਟਮਾਰ ਤੋਂ ਬਾਅਦ ਹੰਗਾਮਾ, ਲੋਕਾਂ ਨੇ ਲੁਧਿਆਣਾ ਮੁੱਖ ਮਾਰਗ ਕੀਤਾ ਜਾਮ, ਦੇਖੋ ਵੀਡੀਓ publive-imageਉਥੇ ਹੀ ਗੱਲ ਕੀਤੀ ਜਾਵੇ ਬਾਹਰੀ ਸੂਬਿਆਂ ਦੀ ਤਾਂ ਇਸ ਫਿਲਮ ਨੇ 200 ਸਕ੍ਰੀਨਜ਼ ਤੋਂ 55 ਲੱਖ ਦੀ ਕੁਲੈਕਸ਼ਨ ਕੀਤੀ ਹੈ। ਭਾਰਤ ‘ਚ ਇਸ ਫਿਲਮ ਨੇ 2 ਕਰੋੜ 60 ਲੱਖ ਦੀ ਕੁਲੈਕਸ਼ਨ ਕਰਕੇ ਇੱਕ ਬਹੁਤ ਹੀ ਵੱਡਾ ਰਿਕਾਰਡ ਬਣਾਇਆ ਹੈ। publive-imageਹਾਲਾਂਕਿ 'ਛੜਾ' ਫਿਲਮ ਦਾ ਮੁਕਾਬਲਾ ਬਾਲੀਵੁੱਡ ਫਿਲਮ 'ਕਬੀਰ ਸਿੰਘ' ਨਾਲ ਸੀ। 'ਕੈਰੀ ਆਨ ਜੱਟਾ 2' ਤੋਂ ਵੱਧ ਕੁਲੈਕਸ਼ਨ ਤੋਂ ਬਾਅਦ 'ਛੜਾ' ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ। publive-image'ਕੈਰੀ ਆਨ ਜੱਟਾ 2' ਨੇ ਭਾਰਤ 'ਚ ਕੁੱਲ 3.01 ਕਰੋੜ (ਗਰਾਸ ਕਮਾਈ) ਦੀ ਕਮਾਈ ਕੀਤੀ ਸੀ, ਜਦਕਿ 'ਛੜਾ' ਨੇ 3.10 ਕਰੋੜ ਦੀ (ਗਰਾਸ ਕਮਾਈ) ਨਾਲ ਨਵਾਂ ਰਿਕਾਰਡ ਬਣਾਇਆ ਹੈ। -PTC News-
diljit-movie-shadda diljit-movie-shadda-news latest-diljit-movie-shadda-news shadda-collection shadda-collection-news latest-shadda-collection-news
Advertisment

Stay updated with the latest news headlines.

Follow us:
Advertisment