Wed, Apr 24, 2024
Whatsapp

ਦਿਲਪ੍ਰੀਤ ਸਿੰਘ ਬਾਬਾ ਗੈਂਗ ਦਾ ਮੈਂਬਰ 5 ਪਿਸਟਲਾਂ ਤੇ ਹਾਂਡਾ ਸਿਟੀ ਕਾਰ ਸਣੇ ਗ੍ਰਿਫ਼ਤਾਰ

Written by  Jasmeet Singh -- October 28th 2022 03:44 PM
ਦਿਲਪ੍ਰੀਤ ਸਿੰਘ ਬਾਬਾ ਗੈਂਗ ਦਾ ਮੈਂਬਰ 5 ਪਿਸਟਲਾਂ ਤੇ ਹਾਂਡਾ ਸਿਟੀ ਕਾਰ ਸਣੇ ਗ੍ਰਿਫ਼ਤਾਰ

ਦਿਲਪ੍ਰੀਤ ਸਿੰਘ ਬਾਬਾ ਗੈਂਗ ਦਾ ਮੈਂਬਰ 5 ਪਿਸਟਲਾਂ ਤੇ ਹਾਂਡਾ ਸਿਟੀ ਕਾਰ ਸਣੇ ਗ੍ਰਿਫ਼ਤਾਰ

ਮੁਹਾਲੀ, 28 ਅਕਤੂਬਰ: ਮੁਹਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗੈਂਗਸਟਰਾ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੋਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ, (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਿਹਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋਂ ਮਿਤੀ 28-10-2022 ਨੂੰ ਗੁਰੂ ਚੌਂਕ, ਖਰੜ ਤੋਂ ਨਾਕਾਬੰਦੀ ਦੋਰਾਨ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦੇ ਮੈਂਬਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਕੱਦਮਾ ਨੰਬਰ 309 ਮਿਤੀ 28.10.2022 ਅ/ਧ 25-54-59 ਆਰਮਜ ਐਕਟ, ਤਹਿਤ ਮੁਲਜ਼ਮ ਕੋਲੋਂ .32/.30 ਬੋਰ ਦੇਸੀ ਪਿਸਟਲ, .32 ਬੋਰ ਦੇ 15 ਜਿੰਦਾ ਰੋਦ, ਚਿੱਟੇ ਰੰਗ ਦੀ ਹਾਂਡਾ ਸਿਟੀ ਕਾਰ ਨੰਬਰ: ਐਚ.ਆਰ-51-ਏ.ਡੀ-3867 ਬਰਾਮਦ ਹੋਈ ਹੈ। ਮੁਲਜ਼ਮ ਦੀ ਪੁਰਾਣ ਕ੍ਰਿਮੀਨਲ ਹਿਸਟਰੀ ਵੀ ਦੱਸੀ ਜਾ ਰਹੀ ਹੈ, ਪਰਮਜੀਤ ਸਿੰਘ ਉਰਫ ਪੰਮਾ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ ਹੁਣ ਤੱਕ ਕਰੀਬ 18 ਮੁਕੱਦਮੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ ਅਤੇ ਉਹ ਸਾਲ 2014 ਤੋਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦਾ ਐਕਟਿਵ ਮੈਂਬਰ ਚੱਲਿਆ ਆ ਰਿਹਾ ਹੈ। ਦੱਸਿਆ ਜਾ ਰਿਹਾ ਕਿ ਮੁਲਜ਼ਮ ਵੱਲੋਂ ਹੁਣ ਇਹ ਹਥਿਆਰ ਆਪਣੇ ਵਿਰੋਧੀ ਗੈਂਗ ਦੇ ਮੈਂਬਰਾ ਨਾਲ ਗੈਂਗਵਾਰ ਕਰਨ ਲਈ ਲਿਆਦੇ ਗਏ ਸਨ। -PTC News


Top News view more...

Latest News view more...