ਕਰਵਾ ਚੌਥ ਵਾਲੇ ਦਿਨ ਪਤੀ ਤੋਂ ਤੰਗ ਆ ਕੇ ਪਤਨੀ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

Dinanagar

ਕਰਵਾ ਚੌਥ ਵਾਲੇ ਦਿਨ ਪਤੀ ਤੋਂ ਤੰਗ ਆ ਕੇ ਪਤਨੀ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ,ਦੀਨਾਨਗਰ: ਅੱਜ ਜਿੱਥੇ ਆਪਣੇ ਪਤੀ ਦੀ ਲੰਮੀ ਉਮਰ ਲਈ ਔਰਤਾਂ ਬੇ ਕਰਵਾਚੌਥ ਦਾ ਵਰਤ ਰੱਖਿਆ। ਉਥੇ ਹੀ ਦੀਨਾਨਗਰ ਦੇ ਪਿੰਡ ਬਰਿਆਰ ਚ ਆਪਣੇ ਪਤੀ ਤੋਂ ਤੰਗ ਆ ਕੇ ਇਕ ਮਹਿਲਾ ਅਮਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Dinanagarਇਸ ਮਾਮਲੇ ਸਬੰਧੀ ਮ੍ਰਿਤਕ ਲੜਕੀ ਦੀ ਭੈਣ ਨੀਤੂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਨੀਤੂ ਦਾ ਪਤੀ ਮੱਖਣ ਮਸੀਹ ਉਸ ਨਾਲ ਹਰ ਰੋਜ ਮਾਰ ਕੁੱਟ ਕਰਦਾ ਅਤੇ ਉਸ ਨਾਲ ਗਾਲੀ ਗਲੋਚ ਕਰਦਾ ਸੀ। ਉਹਨਾਂ ਨੇ ਦੋਸ਼ ਲਗਾਏ ਕਿ ਲੜਕੇ ਦੇ ਬਾਹਰ ਕਿਸੇ ਕੁੜੀ ਨਾਲ ਨਜਾਇਜ਼ ਸਬੰਧ ਸੀ ਅਤੇ ਇਸ ਦੀ ਪਤਨੀ ਨੀਤੂ ਇਸ ਨੂੰ ਰੋਕਦੀ ਸੀ।

ਹੋਰ ਪੜ੍ਹੋ: ਇੱਕ ਹੋਰ ਅੰਨਦਾਤਾ ਹਾਰਿਆ ਜਿੰਦਗੀ ਦੀ ਜੰਗ, ਪਰਿਵਾਰ ‘ਚ ਛਾਇਆ ਮਾਤਮ

ਉਹਨਾਂ ਕਿਹਾ ਕਿ ਸ਼ੱਕ ਹੈ ਕਿ ਇਸ ਲੜਕੇ ਨੇ ਹੀ ਆਪਣੀ ਪਤਨੀ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰ ਦਿੱਤਾ ਹੈ ਅਤੇ ਫਿਰ ਆਪ ਹੀ ਹਸਪਤਾਲ ਵਿੱਚ ਲੈ ਕੇ ਘੁੰਮਦਾ ਰਿਹਾ। ਉਹਨਾਂ ਦੀ ਮੰਗ ਹੈ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Dinanagarਦੂਜੇ ਪਾਸੇ ਪੁਲਿਸ ਨੇ 174 ਦੀ ਕਾਰਵਾਈ ਕਰ ਲੜਕੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਲੜਕੀ ਦੀ ਮੌਤ ਕਣਕ ਦੀ ਦਵਾਈ ਸਿਰ ਨੂੰ ਚੜਨ ਨਾਲ ਹੋਈ ਹੈ, ਜੋ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਗਏ ਹਨ ਬਾਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News