ਡਿਸਕਵਰੀ ਦੇ ਮਸ਼ਹੂਰ ਸ਼ੋਅ Man Vs Wild ‘ਚ ਨਜ਼ਰ ਆਉਣਗੇ PM ਮੋਦੀ, ਟੀਜ਼ਰ ਆਇਆ ਸਾਹਮਣੇ

ਡਿਸਕਵਰੀ ਦੇ ਮਸ਼ਹੂਰ ਸ਼ੋਅ Man Vs Wild ‘ਚ ਨਜ਼ਰ ਆਉਣਗੇ PM ਮੋਦੀ, ਟੀਜ਼ਰ ਆਇਆ ਸਾਹਮਣੇ,ਨਵੀਂ ਦਿੱਲੀ: ਅੰਤਰਰਾਸ਼ਟਰੀ ਟਾਈਗਰ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਨਵਾਂ ਸਰਪ੍ਰਾਇਜ਼ ਲੈ ਕੇ ਸਾਹਮਣੇ ਆਏ ਹਨ। ਡਿਸਕਵਰੀ ਦੇ ਬੇਹੱਦ ਚਰਚਿਤ ਪ੍ਰੋਗਰਾਮ ‘Man vs Wild’ ਦੇ ਇੱਕ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਅਰ ਗਰਿੱਲਜ਼ ਦੇ ਨਾਲ ਕੁਝ ਐਡਵੇਂਚਰ ਕਰਦੇ ਨਜ਼ਰ ਆਉਣਗੇ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਪ੍ਰਧਾਨਮੰਤਰੀ ਜੰਗਲ ਵਿੱਚ ਇਸ ਸਫਰ ‘ਤੇ ਨਿਕਲੇ ਹਨ।

ਕੌਮਾਂਤਰੀ ਟਾਈਗਰ ਦਿਵਸ ਮੌਕੇ ਸ਼ੋਅ ਦੇ ਹੋਸਟ ਬੇਅਰ ਗਰਿੱਲਜ਼ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ‘ਚ ਹੋਰ ਜੀਵ ਸੁਰੱਖਿਆ ਲਈ ਕੀਤੇ ਉਪਾਵਾਂ ਨੂੰ ਲੈ ਕੇ ਉਨ੍ਹਾਂ ਨੇ ਖਾਸ ਪ੍ਰੋਗਰਾਮ ਸ਼ੂਟ ਕੀਤਾ ਹੈ।

ਹੋਰ ਪੜ੍ਹੋ: ਸ਼ੁਤਰਾਣਾ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਲੈ ਕੇ ਭਖਿਆ ਵਿਵਾਦ , ਚੱਲੀ ਗੋਲੀ

ਸ਼ੋਅ ‘ਚ ਤੁਹਾਨੂੰ ਪ੍ਰਧਾਨ ਮੰਤਰੀ ਸ਼ੋਅ ਦੇ ਹੋਸਟ ਦੇ ਨਾਲ ਭਾਰਤ ਦੀ ਕੁਦਰਤੀ ਭਿੰਨਤਾ (ਡਾਇਵਰਸਿਟੀ) ਅਤੇ ਕੁਦਰਤੀ ਸੁਰੱਖਿਆ ਉਪਾਵਾਂ ਨੂੰ ਲੈ ਕੇ ਚਰਚਾ ਕਰਦੇ ਹੋਏ ਦਿਖਾਈ ਦੇਣਗੇ।

ਟਵੀਟ ਨਾਲ ਉਨ੍ਹਾਂ ਨੇ ਸ਼ੋਅ ਦਾ ਇਕ ਛੋਟਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਟਵਿੱਟਰ ‘ਤੇ ਸ਼ੋਅ ਦਾ ਟੀਜ਼ਰ ਜਾਰੀ ਹੋਣ ਤੋਂ ਬਾਅਦ 2 ਘੰਟੇ ‘ਚ ਹੀ ਇਸ ਨੂੰ 2 ਲੱਖ ਤੋਂ ਵਧ ਲੋਕਾਂ ਨੇ ਦੇਖ ਲਿਆ। ਇਹ ਸ਼ੋਅ ਡਿਸਕਵਰੀ ਚੈਨਲ ‘ਤੇ 12 ਅਗਸਤ ਨੂੰ ਰਾਤ ਦੇ 9 ਵਜੇ ਪ੍ਰਸਾਰਿਤ ਹੋਵੇਗਾ।​​​​​​​​​​​​​​

-PTC News