Advertisment

ਦੁਕਾਨਾਂ ਦਾ ਵਿਵਾਦ : ਦੁਕਾਨ ਮਾਲਕਾਂ ਦੇ ਹੱਕ 'ਚ ਨਿੱਤਰੀਆਂ ਨਿਹੰਗ ਜਥੇਬੰਦੀਆਂ, ਮਾਹੌਲ ਬਣਿਆ ਤਣਾਅਪੂਰਨ

author-image
Ravinder Singh
Updated On
New Update
ਦੁਕਾਨਾਂ ਦਾ ਵਿਵਾਦ : ਦੁਕਾਨ ਮਾਲਕਾਂ ਦੇ ਹੱਕ 'ਚ ਨਿੱਤਰੀਆਂ ਨਿਹੰਗ ਜਥੇਬੰਦੀਆਂ, ਮਾਹੌਲ ਬਣਿਆ ਤਣਾਅਪੂਰਨ
Advertisment
ਗੁਰਦਾਸਪੁਰ : ਦੁਕਾਨਦਾਰਾਂ ਤੇ ਦੁਕਾਨ ਮਾਲਕ ਦਰਮਿਆਨ ਦੁਕਾਨਾਂ ਦੇ ਵਿਵਾਦ ਨੂੰ ਲੈਕੇ ਮਾਹੌਲ ਤਣਾਅਪੂਰਨ ਬਣ ਗਿਆ। ਬਟਾਲਾ ਵਿਚ ਸਮਾਧ ਰੋਡ ਉਤੇ ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ। ਇਕ ਪਾਸੇ ਦੁਕਾਨ ਮਾਲਕ ਦੇ ਹੱਕ 'ਚ ਨਿਹੰਗ ਸਿੰਘ ਜਥੇਬੰਦੀਆਂ ਨੇ ਟੈਂਟ ਲਗਾਕੇ ਸ਼ਹਿਰ ਦਾ ਰਸਤਾ ਬੰਦ ਕਰ ਦਿੱਤਾ। ਦੂਜੇ ਪਾਸੇ ਦੁਕਾਨਦਾਰਾਂ ਨੇ ਵੀ ਰਸਤਾ ਬੰਦ ਕਰ ਦਿੱਤਾ। ਮੌਕੇ ਉਤੇ ਪੁੱਜੀ ਪੁਲਿਸ ਟੀਮ ਵੱਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੀਤੀ ਕੋਸ਼ਿਸ ਅਤੇ ਮਸਲਾ ਸੁਲਝਾਉਣ ਲਈ ਦੋਵਾਂ ਧਿਰਾਂ ਨੂੰ ਥਾਣੇ ਲੈਕੇ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਜੋ ਵੀ ਕਸੂਰਵਾਰ ਹੋਇਆ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisment
ਦੁਕਾਨਾਂ ਦਾ ਵਿਵਾਦ : ਦੁਕਾਨ ਮਾਲਕਾਂ ਦੇ ਹੱਕ 'ਚ ਨਿੱਤਰੀਆਂ ਨਿਹੰਗ ਜਥੇਬੰਦੀਆਂਲੰਬੇ ਜੱਦੋ-ਜਹਿਦ ਤੋਂ ਬਾਅਦ ਪੁਲਿਸ ਪਾਰਟੀ ਦੋਵਾਂ ਧਿਰਾਂ ਨੂੰ ਰਸਤੇ ਖੋਲ੍ਹਣ ਤੇ ਧਰਨਾ ਚੁੱਕਣ ਲਈ ਰਾਜ਼ੀ ਕਰ ਸਕੀ ਅਤੇ ਨਿਹੰਗ ਜਥੇਬੰਦੀਆਂ ਅਤੇ ਦੁਕਨਾਦਾਰਾਂ ਨੂੰ ਬੈਠ ਕੇ ਮਸਲਾ ਹੱਲ ਕਰਵਾਉਣ ਲਈ ਥਾਣੇ ਲੈਕੇ ਗਈ। ਇਸ ਮੌਕੇ ਕਿਰਾਏਦਾਰ ਦੁਕਨਾਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਦੁਕਾਨਾਂ ਸਾਹਮਣੇ ਨਿਹੰਗ ਸਿੰਘਾਂ ਨੂੰ ਬਿਠਾ ਕੇ ਜਬਰੀ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪੁਰਾਣੇ ਦੁਕਾਨ ਮਾਲਕਾਂ ਨੂੰ ਕਿਰਾਇਆ ਦੇਣ ਲਈ ਤਿਆਰ ਹਾਂ ਅਤੇ ਜੇ ਮੌਜੂਦਾ ਮਾਲਕ ਨੇ ਉਨ੍ਹਾਂ ਕੋਲੋਂ ਕਿਰਾਇਆ ਲੈਣਾ ਹੈ ਤਾਂ ਕਾਨੂੰਨ ਮੁਤਾਬਕ ਕਿਰਾਇਆ ਲਵੇ ਉਥੇ ਹੀ ਦੁਕਨਾਦਾਰਾਂ ਨੇ ਮੌਜੂਦਾ ਮਾਲਕ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਤਾਲੇ ਜਬਰੀ ਤੋੜ ਕੇ ਨਵੇਂ ਤਾਲੇ ਮਾਰ ਦਿੱਤੇ ਗਏ ਹਨ ਜੋ ਸਰਾਸਰ ਗਲਤ ਹੈ। ਇਸ ਨੂੰ ਲੈ ਕੇ ਮੌਜੂਦਾ ਮਾਲਕ ਦੇ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਜਾਵੇ। ਤਾਲੇ ਤੋੜ ਕੇ ਨਵੇਂ ਤਾਲੇ ਮਾਰਨ ਤੋਂ ਨਾਰਾਜ਼ ਕਿਰਾਏਦਾਰ ਦੁਕਨਾਦਾਰਾਂ ਨੇ ਗੁੱਸੇ 'ਚ ਆਕੇ ਦੁਕਾਨਾਂ ਅੱਗੇ ਲੱਗੇ ਟੈਂਟ ਵੀ ਪੁਲਿਸ ਦੀ ਹਾਜ਼ਰੀ 'ਚ ਪਾੜ ਦਿੱਤੇ। ਦੁਕਾਨਾਂ ਦਾ ਵਿਵਾਦ : ਦੁਕਾਨ ਮਾਲਕਾਂ ਦੇ ਹੱਕ 'ਚ ਨਿੱਤਰੀਆਂ ਨਿਹੰਗ ਜਥੇਬੰਦੀਆਂਪੁਲਿਸ ਅਧਿਕਾਰੀ ਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਦੁਕਨਾਦਾਰਾਂ ਤੇ ਮੌਜੂਦਾ ਦੁਕਾਨ ਮਾਲਕ ਵਿਚਕਾਰ ਦੁਕਾਨਾਂ ਨੂੰ ਲੈਕੇ ਵਿਵਾਦ ਸੀ ਜਿਸ ਨੂੰ ਲੈਕੇ ਦੁਕਾਨ ਮਾਲਕ ਨੇ ਦੁਕਾਨਾਂ ਦੇ ਅੱਗੇ ਟੈਂਟ ਲਗਾ ਕੇ ਨਿਹੰਗ ਸਿੰਘਾਂ ਨੂੰ ਬਿਠਾ ਦਿੱਤਾ ਜਿਸ ਤੋਂ ਨਾਰਾਜ਼ ਦੁਕਨਾਦਾਰਾਂ ਨੇ ਵੀ ਚੌਕ ਜਾਮ ਕਰਦੇ ਹੋਏ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉਥੇ ਹੀ ਐਸਪੀ ਨੇ ਕਿਹਾ ਕਿ ਦੁਕਾਨਾਂ ਅੱਗੇ ਟੈਂਟ ਲਗਾ ਕੇ ਨਿਹੰਗ ਸਿੰਘਾਂ ਨੂੰ ਬਿਠਾਉਣਾ ਸਰਾਸਰ ਗਲਤ ਹੈ। ਦੁਕਾਨਾਂ ਦਾ ਵਿਵਾਦ : ਦੁਕਾਨ ਮਾਲਕਾਂ ਦੇ ਹੱਕ 'ਚ ਨਿੱਤਰੀਆਂ ਨਿਹੰਗ ਜਥੇਬੰਦੀਆਂਦੁਕਨਾਦਾਰਾਂ ਦੀ ਸ਼ਿਕਾਇਤ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਓਥੇ ਹੀ ਮੌਜੂਦਾ ਦੁਕਾਨ ਮਾਲਕ ਨਾਲ ਜਦ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਸਾਹਮਣੇ ਪਿੱਠ ਕਰਦੇ ਹੋਏ ਕੁਝ ਵੀ ਬੋਲਣ ਤੋਂ ਇਨਕਾਰੀ ਹੁੰਦੇ ਮੌਕੇ ਤੋਂ ਨਿਕਲਦੇ ਬਣੇ ਅਤੇ ਨਿਹੰਗਾਂ ਨੂੰ ਵੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਰੋਕਿਆ ਗਿਆ। publive-image -PTC News ਇਹ ਵੀ ਪੜ੍ਹੋ : POLICE COMMEMORATION DAY: DGP ਗੌਰਵ ਯਾਦਵ ਨੇ ਪੁਲਿਸ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ 
punjabinews latestnews police investigate dispute shopkeepers shopowners nihangsinghorganizations
Advertisment

Stay updated with the latest news headlines.

Follow us:
Advertisment