Divyanka Tripathi ਨੇ Gym ‘ਚ ਕੀਤਾ ਕੁਝ ਅਜਿਹਾ ਕਿ Fans ਤਾਰੀਫ ਕੀਤੇ ਬਿਨ੍ਹਾਂ ਨਾ ਰਹਿ ਸਕੇ

Divyanka Tripathi Gym Fans

Divyanka Tripathi ਨੇ Gym ‘ਚ ਕੀਤਾ ਕੁਝ ਅਜਿਹਾ ਕਿ Fans ਤਾਰੀਫ ਕੀਤੇ ਬਿਨ੍ਹਾਂ ਨਾ ਰਹਿ ਸਕੇ: ਜਿੱਥੇ ਫਿਲਮ ਜਗਤ ਦੀਆਂ ਕਈ ਹਸਤੀਆਂ ਵੱਲੋਂ ਆਪਣੀ ਸਿਹਤ ਅਤੇ ਸਰੀਰਕ ਦਿੱਖ ਨੂੰ ਲੈ ਕੇ ਗੰਭੀਰਤਾ ਦਿਖਾਈ ਜਾ ਰਹੀ ਹੈ ਉੱਥੇ ਟੀ ਵੀ ਦੀ ਮਸ਼ਹੂਰ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਵੀ ਕਿਸੇ ਗੱਲੋ ਪਿੱਛੇ ਨਹੀਂ ਹੈ।

ਅਕਸਰ ਦਿਵਯੰਕਾ ਨੂੰ ਜਿੰਮ ਵਿੱਚ ਕਸਰਤ ਕਰਦੇ ਜਾਂ ਸਰੀਰਕ ਪੱਖੋਂ ਠੀਕ ਰਹਿਣ ਲਈ ਸ਼ਿੱਦਤ ਨਾਲ ਸਰੀਰਕ ਗਤੀਵਿਧੀਆਂ ਕਰਦੇ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ । ਦੱਸ ਦੇਈਏ ਕਿ ਹਾਲ ਹੀ ਵਿੱਚ ਉਸਨੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਪੂਰੀ ਮਿਹਨਤ ਨਾਲ ਕਸਰਤ ਕਰ ਰਹੀ ਹੈ।

Ho gaya ??

A post shared by Divyanka Tripathi Dahiya (@divyankatripathidahiya) on

ਇਸ ਵੀਡਿਓ ਨੂੰ ਲੈ ਕੇ ਉਸਨੂੰ ਉਤਸ਼ਾਹਿਤ ਭਰਪੂਰ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ । ਹੱਲਾਸ਼ੇਰੀ ਭਰੇ ਸੁਨੇਹਿਆਂ ਦੇ ਨਾਲ ਉਸਨੂੰ ਤੰਦਰੁਸਤ ਰਹਿਣ ਦੀਆਂ ਦੁਆਵਾਂ ਮਿਲ ਰਹੀਆਂ ਹਨ । ਆਪਣੀ ਖੂਬਸੂਰਤੀ ਨੂੰ ਕਾਇਮ ਰੱਖਣ ਲਈ ਦਿਵਯੰਕਾ ਲਗਾਤਾਰ ਮਿਹਨਤ ਕਰ ਰਹੀ ਹੈ ।ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦਿਵਯੰਕਾ ਇੱਕ ਪ੍ਰਤਿਭਾਵਾਨ ਟੀਵੀ ਕਲਾਕਾਰ ਹੈ ਅਤੇ ਉਸਨੂੰ ਚਾਹੁਣ ਵਾਲੇ ਉਸਦੇ ਫੈਨ ਉਸਦੇ ਨਾਟਕਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ । ਉਸਦੀ ਇਸ ਵੀਡੀਓ ਨੂੰ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

—PTC News