Advertisment

ਦੀਵਾਲੀ ਤੋਂ ਬਾਅਦ ਦਿੱਲੀ 'ਚ ਵਧਿਆ ਪ੍ਰਦੂਸ਼ਣ ਦਾ ਕਹਿਰ ,ਸਾਹ ਲੈਣ 'ਚ ਹੋਈ ਮੁਸ਼ਕਿਲ

author-image
Shanker Badra
New Update
ਦੀਵਾਲੀ ਤੋਂ ਬਾਅਦ ਦਿੱਲੀ 'ਚ ਵਧਿਆ ਪ੍ਰਦੂਸ਼ਣ ਦਾ ਕਹਿਰ ,ਸਾਹ ਲੈਣ 'ਚ ਹੋਈ ਮੁਸ਼ਕਿਲ
Advertisment
ਦੀਵਾਲੀ ਤੋਂ ਬਾਅਦ ਦਿੱਲੀ 'ਚ ਵਧਿਆ ਪ੍ਰਦੂਸ਼ਣ ਦਾ ਕਹਿਰ ,ਸਾਹ ਲੈਣ 'ਚ ਹੋਈ ਮੁਸ਼ਕਿਲ:ਨਵੀਂ ਦਿੱਲੀ : ਦੀਵਾਲੀ ਮੌਕੇ ਪਟਾਕੇ ਚਲਾਉਣ ਲਈ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਸਮੇਂ ਦੇ ਹੁਕਮ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।ਜਿਸ ਕਰਕੇ ਦਿੱਲੀ 'ਚ ਦੀਵਾਲੀ ਦੀ ਰਾਤ ਤੋਂ ਬਾਅਦ ਹਵਾ 'ਚ ਬੇਹੱਦ ਪ੍ਰਦੂਸ਼ਣ ਫੈਲ ਗਿਆ ਹੈ।ਜਿਸ ਦੇ ਚਲਦਿਆਂ ਅੱਜ ਸਵੇਰ ਦਿੱਲੀ 'ਚ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਹੈ। ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਲਈ ਸ਼ਾਮ ਦੇ ਅੱਠ ਤੋਂ ਰਾਤ ਦੇ 10 ਵਜੇ ਤੱਕ ਦੋ ਘੰਟੇ ਦਾ ਸਮਾਂ ਤੈਅ ਕੀਤਾ ਸੀ ਪਰ ਇਸ ਦੇ ਬਾਵਜੂਦ ਦਿੱਲੀ-ਐਨਸੀਆਰ ਵਿੱਚ ਲੋਕਾਂ ਨੇ ਅੱਠ ਵਜੇ ਤੋਂ ਪਹਿਲਾਂ ਪਟਾਕੇ ਵਜਾਉਣੇ ਸ਼ੁਰੂ ਕਰ ਦਿੱਤੇ ਜੋ ਰਾਤ ਦੇ 10 ਵਜੇ ਤੋਂ ਬਾਅਦ ਤੱਕ ਵੀ ਜਾਰੀ ਰਹੇ।ਇਸ ਦਾ ਨਤੀਜਾ ਇਹ ਹੋਇਆ ਕਿ ਦਿੱਲੀ ਵਿੱਚ ਦੀਵਾਲੀ ਦੀ ਅਗਲੀ ਸਵੇਰੇ ਹਨੇਰਾ ਛਾਇਆ ਰਿਹਾ ਅਤੇ ਪ੍ਰਦੂਸ਼ਣ ਦੇ ਪੱਧਰ ਵਿੱਚ ਵਾਧਾ ਹੋ ਗਿਆ। ਦਿੱਲੀ ਦੇ ਕਈ ਥਾਵਾਂ 'ਤੇ ਇਹ ਅੰਕੜਾ 999 ਤੱਕ ਵੀ ਵੇਖਿਆ ਗਿਆ ਜੋ ਖ਼ਤਰਨਾਕ ਤੋਂ ਵੀ ਵੱਧ ਹੈ।ਦਿੱਲੀ ਦੇ ਬਾਕੀ ਇਲਾਕਿਆਂ ਦਾ ਵੀ ਅਜਿਹਾ ਹੀ ਹਾਲ ਹੈ।ਦਿੱਲੀ ਵਿੱਚ ਬੁੱਧਵਾਰ ਦੀ ਰਾਤ 10 ਵਜੇ ਹਵਾ ਗੁਣਵੱਤਾ ਇੰਡੈਕਸ 296 ਦਰਜ ਕੀਤਾ ਗਿਆ।ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ਾਮ ਸੱਤ ਵਜੇ ਇਹ ਇੰਡੈਕਸ 281 ਸੀ ਜੋ ਰਾਤ ਅੱਠ ਵਜੇ ਵੱਧ ਕੇ 291 ਅਤੇ 9 ਵਜੇ 294 ਹੋ ਗਿਆ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨਾਂ 'ਚ ਪੰਜਾਬ ਨੂੰ ਦਿੱਲੀ 'ਚ ਧੂੰਏ ਦਾ ਜ਼ਿੰਮੇਵਾਰ ਠਹਿਰਾਇਆ ਸੀ ਪਰ ਹਾਲ ਦੇ ਅੰਕੜੇ ਸਾਫ਼ ਦਰਸਾ ਰਹੇ ਹਨ ਕਿ ਦਿੱਲੀ ਵਿਚਲੇ ਵਾਹਨ ਅਤੇ ਦੀਵਾਲੀ ਦੀ ਰਾਤ ਚੱਲੇ ਪਟਾਕੇ ਹੀ ਹਵਾ ਪੌਣ ਨੂੰ ਪ੍ਰਦੂਸ਼ਿਤ ਬਣਾਉਣ ਲਈ ਜ਼ਿੰਮੇਦਾਰ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment