Wed, Apr 24, 2024
Whatsapp

ਵੋਟ ਪਾਉਣ ਉਪਰੰਤ ਦਿਵਿਆਂਗ ਅੰਤਰਰਾਸ਼ਟਰੀ ਸਾਈਕਲਿਸਟ ਜਗਵਿੰਦਰ ਸਿੰਘ ਸਨਮਾਨਿਤ

Written by  Ravinder Singh -- February 20th 2022 04:53 PM -- Updated: February 20th 2022 05:09 PM
ਵੋਟ ਪਾਉਣ ਉਪਰੰਤ ਦਿਵਿਆਂਗ ਅੰਤਰਰਾਸ਼ਟਰੀ ਸਾਈਕਲਿਸਟ ਜਗਵਿੰਦਰ ਸਿੰਘ ਸਨਮਾਨਿਤ

ਵੋਟ ਪਾਉਣ ਉਪਰੰਤ ਦਿਵਿਆਂਗ ਅੰਤਰਰਾਸ਼ਟਰੀ ਸਾਈਕਲਿਸਟ ਜਗਵਿੰਦਰ ਸਿੰਘ ਸਨਮਾਨਿਤ

ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਦੀਆਂ 117 ਸੀਟਾਂ ਲਈ ਚੋਣ ਪ੍ਰਕਿਰਿਆ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਕੁਝ ਕੁ ਵੋਟਰਾਂ ਨੂੰ ਸਨਮਾਨਿਤ ਵੀ ਕੀਤਾ ਹੈ। ਪਟਿਆਲਾ ਦੇ ਜ਼ਿਲ੍ਹੇ ਜਗਵਿੰਦਰ ਸਿੰਘ ਜੋ ਕੇ ਅੰਤਰਰਾਸ਼ਟਰੀ ਸਾਈਕਲਿਸਟ ਹਨ ਤੇ ਉਨ੍ਹਾਂ ਦੀਆਂ ਦੋਵੇਂ ਬਾਂਹਾਂ ਨਹੀਂ ਹਨ। ਦਿਵਿਆਂਗ ਅੰਤਰਰਾਸ਼ਟਰੀ ਸਾਈਕਲਿਸਟ ਜਗਵਿੰਦਰ ਸਿੰਘ ਨੂੰ ਵੋਟ ਪਾਉਣ ਉਪਰੰਤ ਸਨਮਾਨਿਤਅੱਜ ਜਗਵਿੰਦਰ ਸਿੰਘ ਨੂੰ ਵੋਟ ਪਾਉਣ ਉਪਰੰਤ ਚੋਣ ਕਮਿਸ਼ਨ ਨੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ। ਉਨ੍ਹਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਮੌਕੇ ਉਤੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਜਗਵਿੰਦਰ ਸਿੰਘ ਨੇ ਪੂਰੇ ਵਿਸ਼ਵ ਵਿਚ ਭਾਰਤ ਦਾ ਨਾਮ ਰੋਸ਼ਨ ਕੀਤਾ ਤੇ ਹੁਣ ਵੋਟ ਪਾ ਕੇ ਹੋਰ ਲੋਕਾਂ ਲਈ ਮਿਸਾਲ ਪੈਦਾ ਕੀਤੀ ਅਤੇ ਇਨ੍ਹਾਂ ਨੂੰ ਵੇਖ ਕੇ ਹੋਰ ਲੋਕ ਵੀ ਵੋਟ ਪਾਉਣ ਲਈ ਉਤਸ਼ਾਹ ਹੋਣਗੇ। ਇਸ ਤਰ੍ਹਾਂ ਮਾਲਵੇ ਤੋਂ 109 ਸਾਲਾਂ ਭਗਵਾਨ ਕੌਰ ਨੇ ਵੋਟ ਪਾਈ ਤੇ ਲੋਕਾਂ ਲਈ ਪ੍ਰੇਰਨਾ ਬਣੇ। ਇਸ ਤੋਂ ਇਲਾਵਾ ਸੋਹਣਾ-ਮੋਹਣਾ ਨੇ ਵੀ ਵੋਟ ਪਾ ਕੇ ਲੋਕਾਂ ਅੱਗੇ ਮਿਸਾਲ ਪੇਸ਼ ਕੀਤੀ। ਦਿਵਿਆਂਗ ਅੰਤਰਰਾਸ਼ਟਰੀ ਸਾਈਕਲਿਸਟ ਜਗਵਿੰਦਰ ਸਿੰਘ ਨੂੰ ਵੋਟ ਪਾਉਣ ਉਪਰੰਤ ਸਨਮਾਨਿਤਦੱਸ ਦਈਏ ਕਿ 2017 ਦੇ ਮੁਕਾਬਲੇ ਇਸ ਵਾਰ ਵੋਟਿੰਗ ਫ਼ੀਸਦੀ ਕਾਫੀ ਘੱਟ ਨਜ਼ਰ ਆ ਰਹੀ ਹੈ। ਕੁਝ ਕੁ ਖਾਸ ਲੋਕ ਜਿਨ੍ਹਾਂ ਵਿਚ ਦਿਵਿਆਂਗ ਅਤੇ ਬਜ਼ੁਰਗ ਲੋਕ ਹੋਰਾਂ ਲਈ ਮਿਸਾਲ ਬਣੇ ਹਨ ਅਤੇ ਹੋਰ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦੇ ਹਨ। ਦਿਵਿਆਂਗ ਅੰਤਰਰਾਸ਼ਟਰੀ ਸਾਈਕਲਿਸਟ ਜਗਵਿੰਦਰ ਸਿੰਘ ਨੂੰ ਵੋਟ ਪਾਉਣ ਉਪਰੰਤ ਸਨਮਾਨਿਤ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐਸ ਕਰੁਣਾ ਰਾਜੂ ਨੇ ਦਾਅਵਾ ਕੀਤਾ ਸੀ ਕਿ ਲੋਕਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿਚ ਹਿੱਸਾ ਲੈਣ ਲਈ ਜਾਗਰੂਕ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਵੱਡੀ ਗਿਣਤੀ ਵਿਚ ਲੋਕਤੰਤਰ ਦੇ ਮੇਲੇ ਵਿਚ ਸ਼ਮੂਲੀਅਤ ਕਰਨਗੇ ਪਰ ਹੋਇਆ ਇਸ ਦੇ ਉਲਟ। 2017 ਦੇ ਮੁਕਾਬਲੇ ਵੋਟ ਫੀਸਦੀ ਕਾਫੀ ਘੱਟ ਹੈ। ਇਹ ਵੀ ਪੜ੍ਹੋ : ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜੇ, ਹਵਾਈ ਫਾਇਰਿੰਗ ਵੀ ਹੋਈ


Top News view more...

Latest News view more...