ਸਾਵਧਾਨ ! ਐਤਵਾਰ ਰਾਤ 9 ਵਜੇ ਮੋਮਬੱਤੀ ,ਦੀਵਾ ਜਗਾਉਣ ਤੋਂ ਪਹਿਲਾਂ ਹੱਥਾਂ ‘ਤੇ ਨਾ ਲਗਾਓ ਸੈਨੇਟਾਈਜ਼ਰ

Do not use alcohol-based sanitizers while lighting diyas and candles on April 5 at 9pm
ਸਾਵਧਾਨ !  ਐਤਵਾਰ ਰਾਤ 9 ਵਜੇ ਮੋਮਬੱਤੀ ,ਦੀਵਾ ਜਗਾਉਣ ਤੋਂ ਪਹਿਲਾਂ ਹੱਥਾਂ 'ਤੇ ਨਾ ਲਗਾਓ ਸੈਨੇਟਾਈਜ਼ਰ

ਸਾਵਧਾਨ ! ਐਤਵਾਰ ਰਾਤ 9 ਵਜੇ ਮੋਮਬੱਤੀ ,ਦੀਵਾ ਜਗਾਉਣ ਤੋਂ ਪਹਿਲਾਂ ਹੱਥਾਂ ‘ਤੇ ਨਾ ਲਗਾਓ ਸੈਨੇਟਾਈਜ਼ਰ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਅਪੀਲ ਕੀਤੀ ਹੈ ਕਿ 5 ਅਪ੍ਰੈਲ ਨੂੰ ਐਤਵਾਰ ਰਾਤ 9 ਵਜੇ ਮੈਂ ਤੁਹਾਡੇ 9 ਮਿੰਟ ਚਾਹੁੰਦਾ ਹਾਂ, ਘਰਾਂ ਦੀਆਂ ਲਾਈਟਾਂ ਬੰਦ ਕਰਕੇ, ਮੋਮਬੱਤੀ, ਦੀਵਾ, ਟਾਰਚ ਜਾਂ ਮੋਬਾਈਲ ਦੀ ਲਾਈਟ ਜਗਾਈ ਜਾਵੇ ਤਾਂ ਜੋ ਕੋਰੋਨਾ ਨੂੰ ਪ੍ਰਕਾਸ਼ ਦੀ ਮਹੱਤਤਾ ਦਿਖਾਈ ਜਾਵੇ। ਜੇਕਰ ਤੁਸੀਂ ਵੀ ਅਜਿਹਾ ਕਰਨ ਵਾਲੇ ਹੋ ਤਾਂ ਇਸ ਤੋਂ ਪਹਿਲਾਂ ਬੇਹੱਦ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

ਦਰਅਸਲ ‘ਚ ਅੱਜ ਕੱਲ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਲੋਕ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰ ਰਹੇ ਹਨ। ਜੇਕਰ ਅੱਜ ਰਾਤ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਮੰਨਣ ‘ਤੇ ਮੋਮਬੱਤੀ, ਦੀਵਾ ਜਗਾਉਣ ਤੋਂ ਪਹਿਲਾਂ ਹੱਥਾਂ ‘ਤੇ ਸੈਨੇਟਾਈਜ਼ਰਨਾ ਲਗਾਓ ਤਾਂ ਚੰਗਾ ਹੋਵੇਗਾ ,ਕਿਉਂਕਿ ਇਹ ਸੈਨੇਟਾਈਜ਼ਰਜ਼ ਅਲਕੋਹਲ ਨਾਲ ਬਣੇ ਹੁੰਦੇ ਹਨ।

ਇਸ ਲਈ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਅਪੀਲ ਕੀਤੀ ਜਾ ਰਹੀ ਹੈ ਕਿ ਉਹ 5 ਤਾਰੀਕ ਦੀ ਰਾਤ ਦੀਵਾ ਜਗਾਉਣ ਤੋਂ ਪਹਿਲਾਂ ਆਪਣੇ ਹੱਥ ‘ਤੇ ਸੈਨੇਟਾਈਜ਼ਰ ਨਾ ਲਗਾਉਣ। ਅਲਕੋਹਲ ਤੇਜ਼ੀ ਨਾਲ ਅੱਗ ਫੜ੍ਹਦਾ ਹੈ ਤੇ ਅਲਕੋਹਲ ਵਾਲੇ ਸੈਨੇਟਾਈਜ਼ਰ ਲਗਾਉਣ ਨਾਲ ਇਹ ਤੇਜ਼ੀ ਨਾਲ ਅੱਗ ਫੜ ਸਕਦਾ ਹੈ।
-PTCNews