Wed, Apr 24, 2024
Whatsapp

ਗੰਨੇ ਦੀ ਬਕਾਇਆ ਰਾਸ਼ੀ ਦਾ ਮਾਮਲਾ :ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਮਾਲਕਾਂ ਖਿਲਾਫ ਸੰਘਰਸ਼ ਦਾ ਐਲਾਨ

Written by  Shanker Badra -- August 08th 2018 05:05 PM
ਗੰਨੇ ਦੀ ਬਕਾਇਆ ਰਾਸ਼ੀ ਦਾ ਮਾਮਲਾ :ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਮਾਲਕਾਂ ਖਿਲਾਫ ਸੰਘਰਸ਼ ਦਾ ਐਲਾਨ

ਗੰਨੇ ਦੀ ਬਕਾਇਆ ਰਾਸ਼ੀ ਦਾ ਮਾਮਲਾ :ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਮਾਲਕਾਂ ਖਿਲਾਫ ਸੰਘਰਸ਼ ਦਾ ਐਲਾਨ

ਗੰਨੇ ਦੀ ਬਕਾਇਆ ਰਾਸ਼ੀ ਦਾ ਮਾਮਲਾ :ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਮਾਲਕਾਂ ਖਿਲਾਫ ਸੰਘਰਸ਼ ਦਾ ਐਲਾਨ:ਦੋਆਬਾ ਕਿਸਾਨ ਸੰਘਰਸ਼ ਕਮੇਟੀ ਨੇ ਗੰਨੇ ਦੀ ਬਕਾਇਆ ਰਾਸ਼ੀ ਲਈ ਪੰਜਾਬ ਸਰਕਾਰ ਅਤੇ ਗੰਨਾ ਮਿੱਲ ਮਾਲਕਾਂ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਹੈ।ਕਿਸਾਨ ਸੰਘਰਸ਼ ਕਮੇਟੀ ਨੇ ਕਿਹਾ ਕਿ 13 ਅਗਸਤ ਤੋਂ ਖੰਡ ਮਿੱਲਾਂ ਦਾ ਘਿਰਾਓ ਕੀਤਾ ਜਾਵੇਗਾ,ਜਿਸ ਦੀ ਸ਼ੁਰੂਆਤ ਫਗਵਾੜਾ ਤੋਂ ਕੀਤੀ ਜਾਵੇਗੀ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਹਿਕਾਰੀ ਖੰਡ ਮਿੱਲਾਂ ਦਾ 290 ਕਰੋੜ ਅਤੇ ਨਿੱਜੀ ਮਿੱਲਾਂ ਦਾ 445 ਕਰੋੜ ਰੁਪਏ ਬਕਾਇਆ ਬਾਕੀ ਰਹਿੰਦਾ ਹੈ।ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਧ ਬਕਾਇਆ ਰਾਣਾ ਸ਼ੂਗਰ ਮਿੱਲ ਬੁੱਟਰ ਵੱਲ 119 ਕਰੋੜ ਰੁਪਏ ਤੇ ਦੂਜੇ ਨੰਬਰ ਉਤੇ ਫਗਵਾੜਾ ਦੀ ਸ਼ੂਗਰ ਮਿੱਲ ਵੱਲ 114 ਕਰੋੜ ਰੁਪਏ ਬਕਾਇਆ ਬਾਕੀ ਹੈ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਜੇਕਰ 13 ਅਗਸਤ ਤੱਕ ਬਕਾਇਆ ਰਕਮ ਨਾ ਮਿਲੀ ਤਾਂ ਸੜਕੀ ਅਤੇ ਰੇਲ ਆਵਾਜਾਈ ਵੀ ਰੋਕੀ ਜਾ ਸਕਦੀ ਹੈ। -PTCNews

Top News view more...

Latest News view more...