ਹੋਰ ਖਬਰਾਂ

ਡਾਕਟਰੀ ਲਾਇਸੈਂਸ ਤੋਂ ਬਿਨ੍ਹਾਂ ਲੋਕਾਂ ਨੂੰ ਲੁੱਟਦਾ ਸੀ ਡਾਕਟਰ , ਚੜ੍ਹਿਆ ਪੁਲਿਸ ਅੜਿੱਕੇ

By Shanker Badra -- November 01, 2019 1:58 pm

ਡਾਕਟਰੀ ਲਾਇਸੈਂਸ ਤੋਂ ਬਿਨ੍ਹਾਂ ਲੋਕਾਂ ਨੂੰ ਲੁੱਟਦਾ ਸੀ ਡਾਕਟਰ , ਚੜ੍ਹਿਆ ਪੁਲਿਸ ਅੜਿੱਕੇ:ਮਮਦੋਟ : ਸਰਹੱਦੀ ਕਸਬਾ ਮਮਦੋਟ ਦੀ ਪੁਲਿਸ ਨੇ ਬਿਨ੍ਹਾਂ  ਡਿਗਰੀ ਇੱਕ ਡਾਕਟਰ ਨੂੰ ਦਵਾਈਆਂ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਉਸ ਦੇ ਕਬਜ਼ੇ 'ਚੋਂ ਇਕ ਦਵਾਈਆਂ ਵਾਲਾ ਬੈਗ ਅਤੇ ਥਰਮਾਮੀਟਰ ਬਰਾਮਦ ਕੀਤਾ ਗਿਆ। ਦੱਸਿਆ ਜਾਂਦਾ ਹੈ ਸੁਖਵਿੰਦਰ ਸਿੰਘ ਨਾਂ ਦਾ ਡਾਕਟਰ ਬਿਨ੍ਹਾਂ ਲਾਇਸੈਂਸ ਡਿਗਰੀ ਹੋਲਡਰ ਹੋਣ ਦੇ ਭੋਲੇ ਭਾਲੇ ਲੋਕਾਂ ਨੂੰ ਦਵਾਈਆਂ ਦੇ ਕੇ ਠੱਗੀ ਮਾਰਦਾ ਸੀ।

doctor Without a medical license Mamdot Police Arrrested ਡਾਕਟਰੀ ਲਾਇਸੈਂਸ ਤੋਂ ਬਿਨ੍ਹਾਂ ਲੋਕਾਂ ਨੂੰ ਲੁੱਟਦਾ ਸੀ ਡਾਕਟਰ , ਚੜ੍ਹਿਆ ਪੁਲਿਸ ਅੜਿੱਕੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਮਮਦੋਟ ਪੁਲਿਸ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਨੇ ਪੁਲਿਸ ਪਾਰਟੀ ਨਾਲ ਗਸ਼ਤ ਕਰਦਿਆਂ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਪਿੰਡ ਛਾਂਗਾ ਖ਼ੁਰਦ ਤੋਂ ਇੱਕ ਡਾਕਟਰ ਨੂੰ ਬਿਨਾਂ ਡਿਗਰੀ (ਲਾਇਸੈਂਸ) ਦੇ ਦੋਸ਼ ਹੇਠ ਕਾਬੂ ਹੈ।

doctor Without a medical license Mamdot Police Arrrested ਡਾਕਟਰੀ ਲਾਇਸੈਂਸ ਤੋਂ ਬਿਨ੍ਹਾਂ ਲੋਕਾਂ ਨੂੰ ਲੁੱਟਦਾ ਸੀ ਡਾਕਟਰ , ਚੜ੍ਹਿਆ ਪੁਲਿਸ ਅੜਿੱਕੇ

ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਬਲਵੰਤ ਸਿੰਘ ਵੱਲੋਂ ਗ੍ਰਿਫਤਾਰ ਕੀਤੇ ਗਏ ਨਕਲੀ ਡਾਕਟਰ ਸੁਖਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਵਿਰੁੱਧ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਿਕ ਫੜੇ ਗਏ ਨਕਲੀ ਡਾਕਟਰ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।
-PTCNews

  • Share