ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਸ ਜ਼ਿਲ੍ਹੇ ਦੇ ਡਾਕਟਰਾਂ ਨੇ ਦਿੱਤੇ ਅਸਤੀਫ਼ੇ , ਹਾਲਾਤ ਬਣੇ ਨਾਜ਼ੁਕ   

By Shanker Badra - May 07, 2021 3:05 pm

ਬਠਿੰਡਾ : ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ ਹੋਰ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਕੋਰੋਨਾ ਦੌਰਾਨ ਜਿੱਥੇ ਮਰੀਜ਼ ਪਹਿਲਾਂ ਹੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਆਕਸੀਜਨ ਦੀ ਘਾਟ ਨਾਲ ਜੂਝ ਰਹੇ ਹਨ ,ਓਥੇ ਹੀ ਬਠਿੰਡਾ ਦੇ ਸਿਵਲ ਹਸਪਤਾਲ 'ਚ ਤਾਇਨਾਤ 2 ਐਮਡੀ ਮੈਡੀਸਨ ਡਾਕਟਰਾਂ ਸਮੇਤ ਕੁੱਲ ਤਿੰਨ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

Doctors resign during second wave of Coronavirus epidemic in Punjab ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਸ ਜ਼ਿਲ੍ਹੇ ਦੇ ਡਾਕਟਰਾਂ ਨੇ ਦਿੱਤੇ ਅਸਤੀਫ਼ੇ , ਹਾਲਾਤਬਣੇ ਨਾਜ਼ੁਕ

ਜਾਣਕਾਰੀ ਅਨੁਸਾਰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਤਾਇਨਾਤ 3 ਡਾਕਟਰਾਂ ਅਤੇ ਮੁਕਤਸਰ 'ਚ ਇੱਕ ਡਾਕਟਰ ਨੇ ਅਸਤੀਫਾ ਦੇ ਦਿੱਤਾ ਹੈ। ਇਹ ਪੰਜਾਬ ਦੇ ਸਿਹਤ ਵਿਭਾਗ ਲਈ ਮਾਣ ਵਾਲੀ ਗੱਲ ਨਹੀਂ ਹੈ। ਬਠਿੰਡਾ ਦੇ ਸਿਵਲ ਹਸਪਤਾਲ ਦੇ 2 ਐਮਡੀ ਮੈਡੀਸਨ ਡਾਕਟਰਾਂ ਸਮੇਤ ਕੁੱਲ ਤਿੰਨ ਡਾਕਟਰਾਂ ਨੇ ਇੱਕ ਹਫ਼ਤੇ 'ਚ ਅਸਤੀਫਾ ਦੇ ਦਿੱਤਾ ਹੈ। ਜਿਸ ਵਿੱਚ ਇੱਕ ਮਹਿਲਾ ਡਾਕਟਰ ਵੀ ਸ਼ਾਮਿਲ ਹੈ।

Doctors resign during second wave of Coronavirus epidemic in Punjab ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਸ ਜ਼ਿਲ੍ਹੇ ਦੇ ਡਾਕਟਰਾਂ ਨੇ ਦਿੱਤੇ ਅਸਤੀਫ਼ੇ , ਹਾਲਾਤਬਣੇ ਨਾਜ਼ੁਕ

ਬਠਿੰਡਾ 'ਚ ਕੋਰੋਨਾ ਦੇ ਨੋਡਲ ਅਧਿਕਾਰੀ ਡਾ. ਜਯੰਤ ਅਗਰਵਾਲ ਨੇ ਹਫ਼ਤਾ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਰੇ 'ਤੇ ਪ੍ਰਸ਼ਾਸਨਿਕ ਦਬਾਅ ਬਣਿਆ ਹੋਇਆ ਸੀ ਤੇ ਰਾਤ ਵੇਲੇ ਵੀ ਫੋਨ ਆਉਂਦੇ ਸਨ। ਜਿਸ ਕਰਕੇ ਮਾਨਸਿਕ ਤੌਰ 'ਤੇ ਪੀੜਤ ਹੋ ਰਿਹਾ ਸੀ। ਇਸ ਲਈ ਮੈਨੂੰ ਮਜਬੂਰਨ ਅਸਤੀਫ਼ਾ ਦੇਣਾ ਪਿਆ ਤੇ  ਇੱਕ ਨਿੱਜੀ ਹਸਪਤਾਲ ਜੁਆਇਨ ਕਰ ਲਿਆ ਹੈ।

Doctors resign during second wave of Coronavirus epidemic in Punjab ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਸ ਜ਼ਿਲ੍ਹੇ ਦੇ ਡਾਕਟਰਾਂ ਨੇ ਦਿੱਤੇ ਅਸਤੀਫ਼ੇ , ਹਾਲਾਤਬਣੇ ਨਾਜ਼ੁਕ

ਓਧਰ ਮੁਕਤਸਰ ਦੇ ਸਿਵਲ ਹਸਪਤਾਲ 'ਚ ਤਾਇਨਾਤ ਐਮਡੀ ਮੈਡੀਸਨ ਡਾ.ਰਾਜੀਵ ਜੈਨ ਨੇ ਕਿਹਾ ਕਿ ਬਹੁਤ ਵਿਅਸਤ ਸ਼ੈਡਿਊਲ ਕਾਰਨ ਉਨ੍ਹਾਂ 'ਤੇ ਮਾਨਸਿਕ ਤਣਾਅ ਬਹੁਤ ਸੀ। ਉਨ੍ਹਾਂ ਕਿਹਾ ਕੋਰੋਨਾ ਕਰਕੇ ਡਿਊਟੀ ਦੇਣ ਲਈ ਕਦੇ ਮੁਕਤਸਰ ਤੇ ਕਦੇ ਫਰੀਦਕੋਟ ਜਾਣਾ ਪੈਂਦਾ ਸੀ। ਇਸ ਕਾਰਨ ਸਿਸਟਮ ਤੋਂ ਪ੍ਰੇਸ਼ਾਨ ਹੋ ਕੇ ਅਸਤੀਫਾ ਦੇ ਦਿੱਤਾ ਹੈ ,ਜੋ ਸਿਹਤ ਵਿਭਾਗ ਦੇ ਲਈ ਚਿਤਾ ਵਾਲੀ ਗੱਲ ਹੈ।

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ

Doctors resign during second wave of Coronavirus epidemic in Punjab ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਸ ਜ਼ਿਲ੍ਹੇ ਦੇ ਡਾਕਟਰਾਂ ਨੇ ਦਿੱਤੇ ਅਸਤੀਫ਼ੇ , ਹਾਲਾਤਬਣੇ ਨਾਜ਼ੁਕ

ਇਸ ਤੋਂ ਇਲਾਵਾ ਬਠਿੰਡਾ ਦੇ ਐਮਡੀ ਮੈਡੀਸਨ ਮਹਿਲਾ ਡਾ.ਰਮਨ ਗੋਇਲ ਤੇ ਆਈ ਸਰਜਨ ਡਾ. ਦੀਪਕ ਗੁਪਤਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਡਾ.ਦੀਪਕ ਨੂੰ ਏਅਰਫੋਰਸ 'ਚ ਨੌਕਰੀ ਮਿਲ ਗਈ ਹੈ ਜਦਕਿ ਡਾ. ਰਮਨ ਗੋਇਲ ਨੇ ਕਿਹਾ ਕਿ ਉਨ੍ਹਾਂ ਨਵੰਬਰ 2020 'ਚ ਨੌਕਰੀ ਛੱਡਣ ਲਈ ਸਿਹਤ ਵਿਭਾਗ ਨੂੰ ਨੋਟਿਸ ਭੇਜ ਦਿੱਤਾ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਡਾਕਟਰਾਂ ਨੇ ਅਸਤੀਫ਼ੇ ਦੇਣ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਨੂੰ ਵਧਾ ਦਿੱਤਾ ਹੈ।

adv-img
adv-img