Thu, Apr 25, 2024
Whatsapp

ਡਾਕਟਰਾਂ ਦੀ ਹੜਤਾਲ ਜਾਰੀ ,ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ

Written by  Shanker Badra -- June 15th 2019 10:59 AM
ਡਾਕਟਰਾਂ ਦੀ ਹੜਤਾਲ ਜਾਰੀ ,ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ

ਡਾਕਟਰਾਂ ਦੀ ਹੜਤਾਲ ਜਾਰੀ ,ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ

ਡਾਕਟਰਾਂ ਦੀ ਹੜਤਾਲ ਜਾਰੀ ,ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ:ਬੰਗਾਲ : ਕੋਲਕਾਤਾ ਦੇ ਐਨ.ਆਰ.ਐਸ. ਮੈਡੀਕਲ ਕਾਲਜ 'ਚ ਜੂਨੀਅਰ ਡਾਕਟਰ 'ਤੇ ਹੋਏ ਹਮਲੇ ਦੇ ਵਿਰੋਧ ਦੀ ਅੱਗ ਬੰਗਾਲ ਦੇ ਨਾਲ-ਨਾਲ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ ਅਤੇ ਛਤੀਸ਼ਗੜ੍ਹ ਸਮੇਤ ਦੇਸ਼ ਦੇ ਹੋਰ ਸ਼ਹਿਰਾਂ 'ਚ ਪਹੁੰਚ ਗਈ ਹੈ।ਬੰਗਾਲ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। [caption id="attachment_306877" align="aligncenter" width="299"]Doctors strike continues : Mamata Banerjee invites protesters again for a talk today ਡਾਕਟਰਾਂ ਦੀ ਹੜਤਾਲ ਜਾਰੀ , ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ[/caption] ਓਥੇ ਦੇਰ ਰਾਤ ਤੱਕ ਮਮਤਾ ਬੈਨਰਜੀ ਸਰਕਾਰ ਤੇ ਡਾਕਟਰਾਂ ਵਿਚਾਲੇ ਕੋਈ ਸਮਝੌਤਾ ਨਾ ਹੋ ਸਕਣ ਕਾਰਨ ਰਾਜ ਦੇ 640 ਡਾਕਟਰ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਲਈ ਤਿਆਰ ਬੈਠੇ ਸਨ ਅਤੇ 300 ਡਾਕਟਰਾਂ ਨੇ ਬੀਤੇ ਦਿਨੀ ਅਸਤੀਫ਼ਾ ਦੇ ਦਿੱਤਾ ਹੈ।ਇਸ ਹੜਤਾਲ ਕਾਰਨ ਦਿੱਲੀ ਵਿੱਚ ਪਹਿਲਾਂ ਤੋਂ ਤੈਅ 1,000 ਆਪਰੇਸ਼ਨ ਨਾ ਹੋ ਸਕੇ ਤੇ 40,000 ਤੋਂ ਵੀ ਵੱਧ ਮਰੀਜ਼ ਆਪਣੇ ਇਲਾਜ ਲਈ ਡਾਕਟਰਾਂ ਤੱਕ ਨਾ ਪੁੱਜ ਸਕੇ।ਇਸ ਵਿਚਕਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਇਕ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ 'ਚ ਦਮ ਤੋੜ ਦਿੱਤਾ। [caption id="attachment_306875" align="aligncenter" width="300"]Doctors strike continues : Mamata Banerjee invites protesters again for a talk today ਡਾਕਟਰਾਂ ਦੀ ਹੜਤਾਲ ਜਾਰੀ , ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ[/caption] ਡਾਕਟਰਾਂ ਨੇ ਇਸ ਅੰਦੋਲਨ ਨੇ ਸਮੁੱਚੇ ਸੂਬੇ ਵਿਚ ਸਿਹਤ ਸੇਵਾਵਾਂ ਵਿਚ ਰੁਕਾਵਟ ਪਾਈ ਹੈ।ਜੂਨੀਅਰ ਡਾਕਟਰਾਂ ਨੇ ਸੰਯੁਕਤ ਮੰਚ ਦੇ ਬੁਲਾਰੇ ਡਾਕਟਰ ਅਰਦਮ ਦੱਤਾ ਨੇ ਕਿਹਾ ਕਿ ਐਸਐਸਕੇਐਮ ਹਸਪਤਾਲ ਵਿਚ ਵੀਰਵਾਰ ਨੂੰ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਸਾਨੂੰ ਸੰਬੋਧਨ ਕੀਤਾ ਸੀ, ਉਸ ਲਈ ਅਸੀਂ ਉਨ੍ਹਾਂ ਤੋਂ ਇਹ ਮੰਗ ਕਰਦੇ ਹਾਂ ਕਿ ਉਹ ਬਿਨਾਂ ਸ਼ਰਤ ਮੁਆਫੀ ਮੰਗਣ। [caption id="attachment_306874" align="aligncenter" width="300"]Doctors strike continues : Mamata Banerjee invites protesters again for a talk today ਡਾਕਟਰਾਂ ਦੀ ਹੜਤਾਲ ਜਾਰੀ , ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ[/caption] ਸੂਬੇ 'ਚ ਡਾਕਟਰਾਂ ਦੀ ਹੜਤਾਲ ਤੇ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੋਲਕਾਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਜਵਾਬ ਦੇਣ ਲਈ 7 ਦਿਨ ਦਾ ਸਮਾਂ ਦਿੱਤਾ ਹੈ।ਅਦਾਲਤ ਨੇ ਸੂਬੇ ਤੋਂ ਪੁੱਛਿਆ ਕਿ ਅਜਿਹੀ ਸਥਿਤੀ ਨੂੰ ਸਧਾਰਨ ਕਰਨ ਲਈ ਸਰਕਾਰ ਨੇ ਕੋਈ ਕਦਮ ਕਿਉਂ ਨਹੀਂ ਚੁੱਕੇ।ਅਦਾਲਤ ਨੇ ਇਹ ਵੀ ਕਿਹਾ ਕਿ ਸੂਬੇ ਨੂੰ ਇਸ ਤੇ ਵਿਰਾਮ ਲਗਾਉਣਾ ਹੋਵੇਗਾ ਅਤੇ ਇਸ ਦਾ ਹੱਲ ਲੱਭਣਾ ਹੋਵੇਗਾ। [caption id="attachment_306878" align="aligncenter" width="294"]Doctors strike continues : Mamata Banerjee invites protesters again for a talk today ਡਾਕਟਰਾਂ ਦੀ ਹੜਤਾਲ ਜਾਰੀ , ਬੰਗਾਲ ਦੇ 640 ਡਾਕਟਰ ਅਸਤੀਫ਼ੇ ਦੇਣ ਲਈ ਤਿਆਰ , 300 ਨੇ ਦਿੱਤਾ ਅਸਤੀਫ਼ਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭੈਣ ਦੇ ਵਿਆਹ ‘ਤੇ ਜਾਣ ਲਈ ਛੁੱਟੀ ਨਾ ਮਿਲਣ ‘ਤੇ PGI ਦੇ ਡਾਕਟਰ ਨੇ ਕੀਤੀ ਖ਼ੁਦਕੁਸ਼ੀ ਜ਼ਿਕਰਯੋਗ ਹੈ ਕਿ ਕੋਲਕਾਤਾ ਦੇ ਐੱਨਆਰਐੱਸ ਮੈਡੀਕਲ ਕਾਲਜ 'ਚ ਹੜਤਾਲ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ।ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਡਾਕਟਰ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਡਾਕਟਰਾਂ ਨਾਲ ਕੁੱਟਮਾਰ ਕੀਤੀ।ਦੋਸ਼ ਹਨ ਕਿ ਕਰੀਬ 200 ਲੋਕ ਟਰੱਕਾਂ 'ਚ ਸਵਾਰ ਹੋ ਕੇ ਆਏ ਅਤੇ ਹਸਪਤਾਲ 'ਤੇ ਹਮਲਾ ਕਰ ਦਿੱਤਾ।ਇਸ ਹਮਲੇ 'ਚ ਦੋ ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। -PTCNews


Top News view more...

Latest News view more...