Tue, Apr 23, 2024
Whatsapp

ਮਾਲਕ ਦੀ ਮੌਤ ਤੋਂ ਬਾਅਦ ਕਬਰ 'ਤੇ ਗ਼ਮਗੀਨ ਬੈਠਾ ਰਿਹਾ ਪਾਲਤੂ ਕੁੱਤਾ , ਖਾਣਾ-ਪੀਣਾ ਛੱਡ ਦਿੱਤਾ !

Written by  Shanker Badra -- November 08th 2021 11:39 AM
ਮਾਲਕ ਦੀ ਮੌਤ ਤੋਂ ਬਾਅਦ ਕਬਰ 'ਤੇ ਗ਼ਮਗੀਨ ਬੈਠਾ ਰਿਹਾ ਪਾਲਤੂ ਕੁੱਤਾ , ਖਾਣਾ-ਪੀਣਾ ਛੱਡ ਦਿੱਤਾ !

ਮਾਲਕ ਦੀ ਮੌਤ ਤੋਂ ਬਾਅਦ ਕਬਰ 'ਤੇ ਗ਼ਮਗੀਨ ਬੈਠਾ ਰਿਹਾ ਪਾਲਤੂ ਕੁੱਤਾ , ਖਾਣਾ-ਪੀਣਾ ਛੱਡ ਦਿੱਤਾ !

ਤੁਰਕੀ : ਕੁੱਤਿਆਂ (Dogs) ਨੂੰ ਸਭ ਤੋਂ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ। ਉਸ ਦੀ ਮਾਲਕ ਪ੍ਰਤੀ ਵਫ਼ਾਦਾਰੀ ਦੇ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਤੁਰਕੀ ਤੋਂ ਪਾਲਤੂ ਕੁੱਤੇ (Pet Dog) ਦੀ ਅਜਿਹੀ ਤਸਵੀਰ ਸਾਹਮਣੇ ਆਈ, ਜਿਸ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਮਾਲਕ ਦੀ ਮੌਤ ਤੋਂ ਬਾਅਦ ਇਹ ਪਾਲਤੂ ਕੁੱਤਾ ਕਈ ਦਿਨਾਂ ਤੱਕ ਗ਼ਮਗੀਨ ਹੋ ਕੇ ਉਸ ਦੀ ਕਬਰ 'ਤੇ ਬੈਠਾ ਰਿਹਾ। ਉਸ ਨੇ ਖਾਣਾ-ਪੀਣਾ ਵੀ ਛੱਡ ਦਿੱਤਾ। [caption id="attachment_546961" align="aligncenter" width="300"] ਮਾਲਕ ਦੀ ਮੌਤ ਤੋਂ ਬਾਅਦ ਕਬਰ 'ਤੇ ਗ਼ਮਗੀਨ ਬੈਠਾ ਰਿਹਾ ਪਾਲਤੂ ਕੁੱਤਾ , ਖਾਣਾ-ਪੀਣਾ ਛੱਡ ਦਿੱਤਾ ![/caption] ਖ਼ਬਰਾਂ ਅਨੁਸਾਰ ਉੱਤਰੀ ਤੁਰਕੀ ਦੇ ਕਾਯਮਾਕਲੀ ਜ਼ਿਲ੍ਹੇ ਦੇ ਰਹਿਣ ਵਾਲੇ ਓਮੇਰ ਗੁਵੇਨ ਨੇ ਕਰੀਬ 12 ਸਾਲ ਪਹਿਲਾਂ ਆਪਣੀ ਪਤਨੀ ਨੂੰ ਗੁਆ ਦਿੱਤਾ ਸੀ। ਉਦੋਂ ਤੋਂ ਉਹ ਆਵਾਰਾ ਬਿੱਲੀਆਂ ਅਤੇ ਕੁੱਤਿਆਂ ਦੀ ਦੇਖਭਾਲ ਕਰਨ ਲੱਗਾ। ਉਹ ਇਲਾਕੇ ਵਿੱਚ ਪਸ਼ੂ ਪ੍ਰੇਮੀ ਵਜੋਂ ਜਾਣਿਆ ਜਾਂਦਾ ਸੀ। ਓਮੇਰ ਨੇ 11 ਸਾਲ ਪਹਿਲਾਂ 'ਫੇਰੋ' ਨਾਂ ਦੇ ਜਰਮਨ ਸ਼ੈਫਰਡ ਕੁੱਤੇ ਦੀ ਦੇਖਭਾਲ ਕਰਨੀ ਸ਼ੁਰੂ ਕੀਤੀ ਸੀ। ਇੰਨੇ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਦੋਵਾਂ ਵਿਚਾਲੇ ਡੂੰਘੀ 'ਦੋਸਤੀ' ਹੋ ਗਈ ਸੀ ਪਰ ਇਸੇ ਦੌਰਾਨ 29 ਅਕਤੂਬਰ ਨੂੰ ਓਮੇਰ ਬੀਮਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਦੀ ਮੌਤ ਹੋ ਗਈ। [caption id="attachment_546962" align="aligncenter" width="300"] ਮਾਲਕ ਦੀ ਮੌਤ ਤੋਂ ਬਾਅਦ ਕਬਰ 'ਤੇ ਗ਼ਮਗੀਨ ਬੈਠਾ ਰਿਹਾ ਪਾਲਤੂ ਕੁੱਤਾ , ਖਾਣਾ-ਪੀਣਾ ਛੱਡ ਦਿੱਤਾ ![/caption] ਜਦੋਂ ਓਮੇਰ ਦੀ ਮ੍ਰਿਤਕ ਦੇਹ ਨੂੰ ਤਾਬੂਤ ਵਿੱਚ ਰੱਖਿਆ ਗਿਆ ਤਾਂ ਉਸ ਦਾ ਵਫ਼ਾਦਾਰ ਕੁੱਤਾ ਤਾਬੂਤ ਦੇ ਕੋਲ ਖੜ੍ਹਾ ਹੋ ਕੇ ਇਸ ਨੂੰ ਦੇਖ ਰਿਹਾ ਸੀ। ਦਫ਼ਨਾਉਣ ਤੋਂ ਬਾਅਦ ਵੀ ਉਹ ਓਮੇਰ ਦੀ ਕਬਰ ਦੇ ਕੋਲ ਹੀ ਖੜ੍ਹਾ ਰਿਹਾ। ਰਿਪੋਰਟ ਮੁਤਾਬਕ ਜਦੋਂ ਹਰ ਕੋਈ ਆਪੋ-ਆਪਣੇ ਘਰਾਂ ਨੂੰ ਪਰਤਿਆ ਤਾਂ ਵੀ 'ਫੇਰੋ' ਕਬਰ ਦੇ ਕੋਲ ਹੀ ਮੌਜੂਦ ਸੀ। ਕਦੇ ਉਹ ਆਪਣਾ ਸਿਰ ਮਿੱਟੀ ਵਿੱਚ ਰਗੜਦਾ ਅਤੇ ਕਦੇ ਆਪਣੇ ਮਾਲਕ ਦੀ ਕਬਰ ਵੱਲ ਤੱਕਦਾ। [caption id="attachment_546960" align="aligncenter" width="300"] ਮਾਲਕ ਦੀ ਮੌਤ ਤੋਂ ਬਾਅਦ ਕਬਰ 'ਤੇ ਗ਼ਮਗੀਨ ਬੈਠਾ ਰਿਹਾ ਪਾਲਤੂ ਕੁੱਤਾ , ਖਾਣਾ-ਪੀਣਾ ਛੱਡ ਦਿੱਤਾ ![/caption] ਓਮੇਰ ਦੀ ਧੀ ਸੇਵਿਲੇ ਸੁਰੁਲ ਨੇ ਕਿਹਾ, "ਮੇਰੇ ਪਿਤਾ 'ਫੇਰੋ' ਨੂੰ ਬਹੁਤ ਪਿਆਰ ਕਰਦੇ ਸਨ। 'ਫੇਰੋ' ਨੂੰ ਮੇਰੇ ਪਿਤਾ ਨੂੰ ਗੁਆਉਣ ਦਾ ਬਹੁਤ ਦੁੱਖ ਸੀ। ਸੁਰੁਲ ਨੇ ਅੱਗੇ ਕਿਹਾ- "ਉਸ ਨੇ ਦੋ ਦਿਨ ਤੱਕ ਨਾ ਤਾਂ ਖਾਧਾ ਅਤੇ ਨਾ ਹੀ ਸੁੱਤਾ। ਮੇਰੇ ਪਿਤਾ ਦਾ ਫੇਰੋ ਨਾਲ ਖਾਸ ਰਿਸ਼ਤਾ ਸੀ। ਇਸ ਦੇ ਨਾਲ ਹੀ ਕਾਯਮਾਕਲੀ ਭਾਈਚਾਰੇ ਦੇ ਨੇਤਾ ਟੇਮਲ ਯਿਲਮਾਜ਼ ਨੇ ਕਿਹਾ- "ਚਾਚਾ ਓਮੇਰ ਨੇ ਜਾਨਵਰਾਂ ਦਾ ਬਹੁਤ ਧਿਆਨ ਰੱਖਿਆ। ਜਦੋਂ ਉਹ ਮਰ ਗਿਆ ਤਾਂ ਫੇਰੋ ਟੁੱਟ ਗਿਆ। ਅਸੀਂ ਵੀ ਫੇਰੋ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਦੇ ਦੇਖੇ। -PTCNews


Top News view more...

Latest News view more...