ਡੋਲੀ ਵਾਲੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ,ਲਾੜੀ ਸਮੇਤ 4 ਦੀ ਮੌਤ

Doli Car Accident Jodhpur in Rajasthan , bride including 4 killed
ਡੋਲੀ ਵਾਲੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ,ਲਾੜੀ ਸਮੇਤ 4 ਦੀ ਮੌਤ

ਡੋਲੀ ਵਾਲੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ,ਲਾੜੀ ਸਮੇਤ 4 ਦੀ ਮੌਤ:ਜੋਧਪੁਰ : ਰਾਜਸਥਾਨ ‘ਚ ਜੋਧਪੁਰ ਡਵੀਜ਼ਨ ਦੇ ਸਰਹੱਦੀ ਜ਼ਿਲ੍ਹੇ ਜੈਸਲਮੇਰ ‘ਚ ਬੁੱਧਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਕਾਰ ਸਵਾਰ ਲਾੜੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਲਾੜਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਹੈ। ਇਹ ਹਾਦਸਾ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹੈ। ਇਸ ਕਾਰ ‘ਚ ਲਾੜੇ-ਲਾੜੀ ਸਮੇਤ ਪੰਜ ਲੋਕ ਸਵਾਰ ਸਨ।

ਮਿਲੀ ਜਾਣਕਾਰੀ ਅਨੁਸਾਰ ਬੋਆ ਪਿੰਡ ਦੇ ਰਹਿਣ ਵਾਲੇ ਲਾੜੇ ਓਮ ਪ੍ਰਕਾਸ਼ ਦੀ ਬਾਰਾਤ ਚੁੰਧੀ ਪਿੰਡ ਗਈ ਸੀ। ਜਿਥੇ ਲਾੜੀ ਸੁਸ਼ੀਲਾ ਨਾਲ ਵਿਆਹ ਸੰਪਨ ਹੋਣ ਤੋਂ ਬਾਅਦ ਨਵ-ਵਿਆਹਿਆ ਜੋੜਾ ਤੇ ਤਿੰਨ ਹੋਰ ਵਾਪਸ ਆਪਣੇ ਪਿੰਡ ਪਰਤ ਰਹੇ ਸਨ। ਜਦੋਂ ਉਹ ਵਾਪਸੀ ‘ਤੇ ਆਪਣੇ ਪਿੰਡ ਬੋਆ ਨੇੜੇ ਪਹੁੰਚੇ ਤਾਂ ਤੇਜ਼ ਰਫ਼ਤਾਰ ਕਾਰਨ ਕਾਰ ਦਾ ਅਗਲਾ ਟਾਇਰ ਫਟ ਗਿਆ ਤੇ ਉਹ ਪਲਟ ਗਈ।

Doli Car Accident Jodhpur in Rajasthan , bride including 4 killed
ਡੋਲੀ ਵਾਲੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ,ਲਾੜੀ ਸਮੇਤ 4 ਦੀ ਮੌਤ

ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਉਦੋਂ ਤੱਕ ਚੰਪਾਰਾਮ ਤੇ ਤੋਗਾਰਾਮ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਲਾੜੇ-ਲਾੜੀ ਸਮੇਤ ਇਕ ਹੋਰ ਨੂੰ ਜ਼ਖ਼ਮੀ ਹਾਲਤ ਵਿੱਚ ਜੈਸਲਮੇਰ ਹਸਪਤਾਲ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਤੀਜੇ ਹੋਰ ਵਿਅਕਤੀ ਗੋਬਿੰਦਾਰਾਮ ਦੀ ਵੀ ਮੌਤ ਹੋ ਗਈ।

ਜਿਸ ਤੋਂ ਬਾਅਦ ਜ਼ਖ਼ਮੀ ਨਵੇਂ ਜੋੜੇ ਦੀ ਹਾਲਾਤ ਵਿਗੜਦੀ ਦੇਖਦਿਆਂ ਦੋਵਾਂ ਨੂੰ ਬੁੱਧਵਾਰ ਦੇਰ ਰਾਤ ਹੀ ਜੋਧਪੁਰ ਰੈਫਰ ਕੀਤਾ ਗਿਆ। ਜੋਧਪੁਰ ‘ਚ ਇਲਾਜ ਦੌਰਾਨ ਲਾੜੀ ਸੁਸ਼ੀਲਾ ਦੀ ਵੀ ਮੌਤ ਹੋ ਗਈ। ਉਥੇ ਲਾੜੇ ਓਮ ਪ੍ਰਕਾਸ਼ ਦੀ ਹਾਲਤ ਗੰਭੀਰ ਬਣੀ ਹੋਈ ਹੈ।
-PTCNews