ਡਾਲਰ ਦੇ ਮੁਕਾਬਲੇ ਰੁਪਏ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ

llar Competition rupees In biggest drop since

ਡਾਲਰ ਦੇ ਮੁਕਾਬਲੇ ਰੁਪਏ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ:ਡਾਲਰ ਦੇ ਮੁਕਾਬਲੇ ਰੁਪਏ ਵਿੱਚ ਜਾਰੀ ਗਿਰਾਵਟ ਥਮਣ ਦਾ ਨਾਮ ਹੀ ਨਹੀਂ ਲੈ ਰਹੀ ਹੈ।ਸੋਮਵਾਰ ਨੂੰ ਰੁਪਏ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।ਜਾਣਕਾਰੀ ਅਨੁਸਾਰ ਡਾਲਰ ਦੇ ਮੁਕਾਬਲੇ 45 ਪੈਸੇ ਡਿੱਗ ਕੇ 72.18 ਤੇ ਖੁੱਲਿਆ ਰੁਪਇਆ ਆਪਣੇ ਸਭ ਤੋਂ ਥੱਲੇ ਪੱਧਰ 57 ਪੈਸੇ ਡਿੱਗ ਕੇ 72.30 ਤੇ ਪਹੁੰਚ ਗਿਆ ਹੈ।

ਉੱਥੇ ਹੀ ਸ਼ੇਅਰ ਬਜ਼ਾਰ ‘ਚ ਵੀ ਗਿਰਾਵਟ ਦਾ ਦੌਰ ਜਾਰੀ ਹੈ ਅਤੇ ਸੈਂਸੇਕਸ 100 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।ਸੈਂਸੇਕਸ 101 ਅੰਕਾਂ ਦੀ ਗਿਰਾਵਟ ਨਾਲ 38288 ਅਤੇ ਨਿਫਟੀ 28 ਅੰਕ ਦੀ ਗਿਰਾਵਟ ਦੇ ਨਾਲ 11,562 ਦੇ ਪੱਧਰ ‘ਤੇ ਆ ਗਿਆ।
-PTCNews