ਮੁੱਖ ਖਬਰਾਂ

ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ

By Baljit Singh -- June 03, 2021 12:06 pm -- Updated:Feb 15, 2021

ਨਵੀਂ ਦਿੱਲੀ: ਡੋਮਿਨਿਕਾ ਦੀ ਇਕ ਮੈਜਿਸਟ੍ਰੇਟ ਕੋਰਟ ਨੇ ਪੀਐੱਨਬੀ ਘੋਟਾਲੇ ਦੇ ਦੋਸ਼ੀ ਅਤੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਦੇਸ਼ ਵਿਚ ਗ਼ੈਰ-ਕਾਨੂੰਨੀ ਦਾਖਲੇ ਦੇ ਮਾਮਲੇ ਵਿਚ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਡੋਮਿਨਿਕਾ ਦੀ ਹਾਈਕੋਰਟ ਦੇ ਹੁਕਮ ਤੋਂ ਬਾਅਦ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਦੇਸ਼ ਵਿਚ ਗ਼ੈਰਕਾਨੂੰਨੀ ਰੂਪ ਨਾਲ ਦਾਖਲ ਹੋਣ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਪੜੋ ਹੋਰ ਖਬਰਾਂ: ਦੇਸ਼ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1.33 ਲੱਖ ਨਵੇਂ ਕੇਸ, ਮੌਤਾਂ ਦਾ ਆਇਆ ਹੇਠਾਂ

ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ ਕਿ ਉਹ ਹੁਣ ਊਪਰੀ ਅਦਾਲਤ ਦਾ ਰੁਖ਼ ਕਰਨਗੇ। ਇਸ ਤੋਂ ਪਹਿਲਾਂ ਚੋਕਸੀ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਏਂਟੀਗੁਆ ਅਤੇ ਬਾਰਬੁਡਾ ਤੋਂ ਅਗਵਾਹ ਕਰ ਕੇ ਜ਼ਬਰਨ ਕੈਰੀਬਿਆਈ ਦੇਸ਼ ਵਿਚ ਲਿਆਂਦਾ ਗਿਆ। ਉਨ੍ਹਾਂ ਦਾ ਮੁਵੱਕਿਲ ਪੁਲਿਸ ਹਿਰਾਸਤ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਅਤੇ ਉਸ ਨੂੰ ਏਂਟੀਗੁਆ ਅਤੇ ਬਾਰਬੁਡਾ ਵਾਪਸ ਭੇਜ ਦਿੱਤਾ ਜਾਵੇ। ਚੋਕਸੀ ਨੂੰ ਭਾਰਤ ਲਿਆਉਣ ਲਈ ਸੀਬੀਆਈ ਦੇ ਇੱਕ ਡਿਪਟੀ ਇੰਸਪੈਕਟਰ ਜਨਰਲ ਦੀ ਅਗਵਾਈ ਵਿੱਚ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਇੱਕ ਟੀਮ ਡੋਮਿਨਿਕਾ ਵਿਚ ਮੈਜੂਦ ਹੈ।

ਮੇਹੁਲ ਚੋਕਸੀ ਦਾ ਮਾਮਲਾ ਸੋਮਵਾਰ ਨੂੰ ਅਦਾਲਤ ਦੇ ਸਾਹਮਣੇ ਲਿਆਇਆ ਗਿਆ ਸੀ। ਕੋਰਟ ਨੇ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਮੇਹੁਲ ਦੀ ਅਪੀਲ ਨੂੰ ਟਾਲ ਦਿੱਤਾ। ਸੁਣਵਾਈ ਦੇ ਦੌਰਾਨ ਡੋਮਿਨਿਕਨ ਮੁਨਸਫ਼ ਬਰਨੀ ਸਟੀਫੇਂਸਨ ਨੇ ਕਿਹਾ ਕਿ ਭਗੌੜੇ ਕਾਰੋਬਾਰੀ ਨੂੰ ਡੋਮਿਨਿਕਾ ਵਿਚ ਗ਼ੈਰ-ਕਾਨੂੰਨੀ ਦਾਖਲ ਹੋਣ ਦੇ ਦੋਸ਼ਾਂ ਦਾ ਜਵਾਬ ਮੈਜਿਸਟ੍ਰੇਟ ਕੋਰਟ ਵਿਚ ਦੇਣਾ ਹੋਵੇਗਾ।

ਧਿਆਨ ਯੋਗ ਹੈ ਕਿ ਹੀਰਾ ਕਾਰੋਬਾਰੀ ਮੇਹੁਲ ਚੋਕਸੀ 23 ਮਈ ਦੀ ਰਾਤ ਭੋਜਨ ਲਈ ਬਾਹਰ ਜਾਣ ਦੇ ਬਾਅਦ ਤੋਂ ਹੀ ਏਂਟੀਗੁਆ ਤੋਂ ਲਾਪਤਾ ਹੋ ਗਿਆ ਸੀ। ਚੋਕਸੀ ਉੱਥੇ 2018 ਤੋਂ ਇੱਕ ਨਾਗਰਿਕ ਦੇ ਰੂਪ ਵਿੱਚ ਰਹਿ ਰਿਹਾ ਸੀ। ਬਾਅਦ ਵਿਚ ਉਸ ਨੂੰ ਗੁਆਂਢੀ ਡੋਮਿਨਿਕਾ ਵਿਚ ਗ਼ੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਉੱਤੇ ਹਿਰਾਸਤ ਵਿਚ ਲਿਆ ਗਿਆ ਸੀ। ਚੋਕਸੀ ਪੰਜਾਬ ਨੇਸ਼ਨਲ ਬੈਂਕ ਵਿਚ 13,500 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ਵਿਚ ਭਾਰਤ ਵਿਚ ਲੋੜੀਂਦਾ ਹੈ।

-PTC News

  • Share