Advertisment

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੀ ਵੱਡੀ ਰਾਹਤ , ਮਹਾਂਦੋਸ਼ ਦੇ ਮੁਕੱਦਮੇ 'ਚੋਂ ਬਰੀ

author-image
Shanker Badra
Updated On
New Update
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੀ ਵੱਡੀ ਰਾਹਤ , ਮਹਾਂਦੋਸ਼ ਦੇ ਮੁਕੱਦਮੇ 'ਚੋਂ ਬਰੀ
Advertisment
publive-image ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ 6 ਜਨਵਰੀ ਨੂੰਕੈਪੀਟਲ ਹਿੱਲ ਵਿਚ ਹਿੰਸਾ ਭੜਕਾਉਣ ਮਾਮਲੇ ਵਿਚੋਂ ਬਰੀ ਕਰ ਦਿੱਤਾ ਗਿਆ ਹੈ। ਇਸ ਵੋਟਿੰਗ ਵਿਚ 57 ਸੈਨੇਟਰਾਂ ਨੇ ਉਨ੍ਹਾਂ ਨੂੰ ਦੋਸ਼ੀ ਪਾਇਆ, ਜਦੋਂਕਿ 43 ਮੈਂਬਰਾਂ ਨੇ ਉਨ੍ਹਾਂ ਨੂੰ ਦੋਸ਼ੀ ਨਹੀਂ ਪਾਇਆ। ਟਰੰਪ ਇਸ ਮਾਮਲੇ 'ਚ ਬਰੀ ਹੋ ਗਏ ਹਨ।ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਲਈ ਸੈਨੇਟ ਨੂੰ ਦੋ ਤਿਹਾਈ ਬਹੁਮਤ ਦੀ ਯਾਨੀ 67 ਵੋਟਾਂ ਦੀ ਲੋੜ ਸੀ। ਪੜ੍ਹੋ ਹੋਰ ਖ਼ਬਰਾਂ :
Advertisment
ਮੋਗਾ 'ਚ ਵੋਟ ਪਾਉਣ ਜਾ ਰਹੇ ਪਤੀ -ਪਤਨੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਪਤਨੀ ਦੀ ਮੌਤ Donald Trump acquitted of inciting US Capitol Hill violence ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰਮਿਲੀ ਵੱਡੀ ਰਾਹਤ , ਮਹਾਂਦੋਸ਼ ਦੇ ਮੁਕੱਦਮੇ 'ਚੋਂ ਬਰੀ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ 6 ਜਨਵਰੀ ਨੂੰ ਅਮਰੀਕੀ ਕੈਪੀਟਲ ਹਿਲ 'ਚ ਟਰੰਪ ਸਮਰਥਕਾਂ ਨੇ ਹਿੰਸਾ ਕੀਤੀ ਸੀ। ਇਸ ਘਟਨਾ ਦੀ ਹਰ ਪਾਸੇ ਕਾਫ਼ੀ ਚਰਚਾ ਵੀ ਹੋਈ ਅਤੇ ਵੱਡੇ-ਵੱਡੇ ਲੋਕਾਂ ਨੇ ਇਸ ਦੀ ਨਿੰਦਾ ਵੀ ਕੀਤੀ ਸੀ। ਨਾਲ ਹੀ ਇਸ ਦਾ ਕਸੂਰਵਾਰ ਸਿੱਧੇ ਤੌਰ 'ਤੇ ਟਰੰਪ ਨੂੰ ਮੰਨਿਆ ਜਾ ਰਿਹਾ ਸੀ ਕਿ ਉਸ ਨੇ ਭੀੜ ਨੂੰ ਉਕਸਾਇਆ ਹੈ। Donald Trump acquitted of inciting US Capitol Hill violence ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰਮਿਲੀ ਵੱਡੀ ਰਾਹਤ , ਮਹਾਂਦੋਸ਼ ਦੇ ਮੁਕੱਦਮੇ 'ਚੋਂ ਬਰੀ ਇਸ ਦੇ ਮੱਦੇਨਜ਼ਰ ਟਰੰਪ ਖਿਲਾਫ ਮਹਾਂਦੋਸ਼ ਪ੍ਰਸਤਾਅ ਲਿਆਂਦਾ ਗਿਆ ਸੀ, ਜਿਸ ਨੂੰ ਸੰਸਦ ਦੇ ਹੇਠਲੇ ਸਦਨ ਤੋਂ ਮਨਜ਼ੂਰੀ ਵੀ ਮਿਲ ਗਈ ਸੀ ਪਰ ਸੀਨੇਟ 'ਚ ਇਹ ਪ੍ਰਸਤਾਅ ਡਿੱਗ ਗਿਆ। ਟਰੰਪ ਦੀ ਰਿਪਬਲਿਕਨ ਪਾਰਟੀ ਦੇ 7 ਸਾਂਸਦਾਂ ਨੇ ਪ੍ਰਸਤਾਅ ਦੇ ਪੱਖ 'ਚ ਵੋਟ ਕੀਤਾ। ਸੀਨੇਟ 'ਚ ਡੇਸੋਕ੍ਰੇਟਿਕ ਪਾਰਟੀ ਦੇ 50 ਮੈਂਬਰ ਹਨ ਅਤੇ ਉਨ੍ਹਾਂ ਨੂੰ ਰਿਪਬਲਿਕਨ ਦੇ 17 ਵੋਟਾਂ ਦੀ ਲੋੜ ਸੀ। ਪੜ੍ਹੋ ਹੋਰ ਖ਼ਬਰਾਂ :
Advertisment
ਪੱਟੀ 'ਚ ਕਾਂਗਰਸੀ ਵਰਕਰਾਂ ਨੇ ਆਪ ਵਰਕਰਾਂ 'ਤੇ ਕੀਤਾ ਹਮਲਾ ,ਗੋਲੀ ਚੱਲਣ ਨਾਲ ਇੱਕ ਜ਼ਖਮੀ Donald Trump acquitted of inciting US Capitol Hill violence ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰਮਿਲੀ ਵੱਡੀ ਰਾਹਤ , ਮਹਾਂਦੋਸ਼ ਦੇ ਮੁਕੱਦਮੇ 'ਚੋਂ ਬਰੀ ਅਮਰੀਕੀ ਕੈਪਿਟੌਲ 'ਚ ਹੋਈ ਹਿੰਸਾ ਵਿੱਚ ਮਹਾਂਦੋਸ਼ ਦਾ ਸਾਹਮਣਾ ਕਰ ਰਹੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੇ ਸੀਨੇਟ ਵਿੱਚ ਕਿਹਾ ਕਿ ਰਿਪਬਲੀਕਨ ਨੇਤਾ ਵਿਰੁੱਧ ਦੇਸ਼ਧ੍ਰੋਹ ਭੜਕਾਉਣ ਦੇ ਦੋਸ਼ 'ਬਿਲਕੁਲ ਝੂਠੇ' ਹਨ। ਉਸ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਹੈ। ਟਰੰਪ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਮਹਾਂਦੋਸ਼ ਦੌਰਾਨ ਉਸ ਦੇ ਮੁਵੱਕਲ ਖਿਲਾਫ ਲਗਾਏ ਗਏ ਦੋਸ਼ ਸਾਬਤ ਕਰਨ ਲਈ ਇੰਨੇ ਸਬੂਤ ਨਹੀਂ ਹਨ। -PTCNews publive-image-
donald-trump us-news us-capitol-hill-violence donald-trump-acquittal
Advertisment

Stay updated with the latest news headlines.

Follow us:
Advertisment