ਡੋਨਾਲਡ ਟਰੰਪ ਤੇ ਮੇਲਾਨੀਆ ਨੇ ਸਾਬਰਮਤੀ ਆਸ਼ਰਮ ‘ਚ ਕੱਤਿਆ ਚਰਖਾ (ਤਸਵੀਰਾਂ)

Donald Trump and First Lady Melania Trump spin the Charkha at Sabarmati Ashram

ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਤੋਂ ਭਾਰਤ ਦੌਰੇ ‘ਤੇ ਹਨ। ਟਰੰਪ ਗੁਜਰਾਤ ਦੇ ਅਹਿਮਦਾਬਾਦ ਹਵਾਈ ਅੱਡੇ ‘ਤੇ ਪੁੱਜੇ, ਜਿੱਥੇ ਪਹਿਲਾਂ ਤੋਂ ਮੌਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਹਵਾਈ ਅੱਡੇ ਤੋਂ ਮੋਟੇਰਾ ਸਟੇਡੀਅਮ ਤਕ ਦੋਵੇਂ ਨੇਤਾ 22 ਕਿਲੋਮੀਟਰ ਲੰਬਾ ਰੋਡ ਕਰ ਰਹੇ ਹਨ। ਜਿਸ ਦੌਰਾਨ ਉਹ ਸਾਬਰਮਤੀ ਆਸ਼ਰਮ ‘ਚ ਪਹੁੰਚੇ ਜਿਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਹਨਾਂ ਨੇ ਚਰਖਾ ਵੀ ਕੱਤਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਮੌਜੂਦ ਸਨ।

ਹੋਰ ਪੜ੍ਹੋ: ਸੰਗਰੂਰ: ਜੇਲ੍ਹ ‘ਚ ਨਸ਼ਾ ਸਪਲਾਈ ਕਰਨ ਵਾਲਾ ਸਬ ਇੰਸਪੈਕਟਰ ਗ੍ਰਿਫਤਾਰ

ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਤੱਕ ਉਹ ਮੋਟੇਰਾ ਸਟੇਡੀਅਮ ਪਹੁੰਚ ਜਾਣਗੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਨਮਸਤੇ ਟਰੰਪ’ ਸਮਾਗਮ ਨੂੰ ਸੰਬੋਧਨ ਕਰਨਗੇ,ਜਿਸ ‘ਚ ਵੱਡੀ ਗਿਣਤੀ ‘ਚ ਲੋਕ ਸ਼ਿਰਕਤ ਕਰਨਗੇ।

ਜ਼ਿਕਰਯੋਗ ਹੈ ਕਿ ਟਰੰਪ ਆਪਣੇ ਪਰਿਵਾਰ ਨਾਲ 2 ਦਿਨਾਂ ਲਈ ਭਾਰਤ ਆਏ ਹਨ। ਉਹ ਅਹਿਮਦਾਬਾਦ, ਆਗਰਾ ਅਤੇ ਦਿੱਲੀ ਦਾ ਦੌਰਾ ਕਰਨਗੇ। ਮੰਗਲਵਾਰ ਨੂੰ ਦਿੱਲੀ ਵਿੱਚ ਕਈ ਸਮਾਗਮਾਂ ‘ਚ ਸ਼ਿਰਕਤ ਕਰਨ ਮਗਰੋਂ ਡੋਨਾਲਡ ਟਰੰਪ ਵਾਪਸ ਅਮਰੀਕਾ ਜਾਣਗੇ।

-PTC News