ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ,ਧੀ ਅਤੇ ਜਵਾਈ ਨਾਲ ਤਾਜ ਮਹਿਲ ਦੇ ਕੀਤੇ ਦੀਦਾਰ

By Shanker Badra - February 24, 2020 8:02 pm

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ,ਧੀ ਅਤੇ ਜਵਾਈ ਨਾਲ ਤਾਜ ਮਹਿਲ ਦੇ ਕੀਤੇ ਦੀਦਾਰ:ਆਗਰਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪਦੋ ਦਿਨਾਂ ਭਾਰਤ ਦੀ ਯਾਤਰਾਲਈ ਪਹੁੰਚੇ ਹਨ।ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪਉਨ੍ਹਾਂ ਦੀ ਪਤਨੀ ਮੇਲਾਨੀਆ ਅਤੇ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਆਗਰਾ ਸਥਿਤ ਇਤਿਹਾਸਕ ਤਾਜ ਮਹਿਲ ਨੂੰ ਵੇਖਣ ਲਈ ਆਗਰਾ ਪਹੁੰਚੇ ਅਤੇਤਾਜ ਮਹਿਲ ਦੇ ਦਰਸ਼ਨ-ਦੀਦਾਰ ਕੀਤੇ ਹਨ।

Donald Trump And Melania visits Taj Mahal, says America loves India ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ,ਧੀ ਅਤੇ ਜਵਾਈ ਨਾਲ ਤਾਜ ਮਹਿਲ ਦੇ ਕੀਤੇ ਦੀਦਾਰ

ਇਸ ਦੌਰਾਨ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਨੇ ਤਾਜ ਦੀ ਇਮਾਰਤ ਦਾ ਦੌਰਾ ਕੀਤਾ ਤੇ ਤਾਜ ਮਹਿਲ ਦੇਖਣ ਮਗਰੋਂ ਤਾਜ ਮਹਿਲ ਦੀ ਵਿਜ਼ਿਟਰ ਬੁੱਕ 'ਚਸੰਦੇਸ਼ ਵੀ ਲਿਖਿਆ ਹੈ।ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਜ਼ਿਟਰ ਬੁੱਕ'ਚ ਲਿਖਿਆ- ਤਾਜ ਮਹਿਲ ਸਾਨੂੰ ਭਾਰਤੀ ਸਭਿਆਚਾਰ ਦੀ ਅਮੀਰ ਅਤੇ ਵੰਨ-ਸੁਵੰਨੀ ਸੁੰਦਰਤਾ ਦੇ ਬੇਅੰਤ ਪ੍ਰਮਾਣ ਵਜੋਂ ਪ੍ਰੇਰਿਤ ਕਰਦਾ ਹੈ।

Donald Trump And Melania visits Taj Mahal, says America loves India ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ,ਧੀ ਅਤੇ ਜਵਾਈ ਨਾਲ ਤਾਜ ਮਹਿਲ ਦੇ ਕੀਤੇ ਦੀਦਾਰ

ਪੀਐਮ ਮੋਦੀ ਨੇ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੂੰ ਤਾਜ ਮਹਿਲ ਦੇ ਇਤਿਹਾਸ ਅਤੇ ਮਹੱਤਵ ਬਾਰੇ ਵੀ ਦੱਸਿਆ ਗਿਆ ਸੀ। ਅਮਰੀਕੀ ਰਾਸ਼ਟਰਪਤੀ ਦੀ ਆਗਰਾ ਅਤੇ ਤਾਜ ਦੀ ਯਾਤਰਾ ਨੂੰ ਲੈ ਕੇ ਸਥਾਨਕ ਲੋਕਾਂ 'ਚ ਭਾਰੀ ਉਤਸ਼ਾਹ ਸੀ। ਤਾਜ-ਮਹਿਲ ਨੂੰ ਟਰੰਪ ਦੇ ਪਰਿਵਾਰ ਦੇ ਆਉਣ ਲਈ ਡਾਢਾ ਸਜਾਇਆ ਗਿਆ ਸੀ।ਭਾਰਤ 'ਚ ਟਰੰਪ ਦੇ ਸਵਾਗਤ ਲਈ ਲੋਕਾਂ ਵੱਲੋਂ ਪੋਸਟਰ ਤਿਆਰ ਕੀਤੇ ਗਏ ਸਨ।

Donald Trump And Melania visits Taj Mahal, says America loves India ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਤਨੀ ਮੇਲਾਨੀਆ,ਧੀ ਅਤੇ ਜਵਾਈ ਨਾਲ ਤਾਜ ਮਹਿਲ ਦੇ ਕੀਤੇ ਦੀਦਾਰ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਰਾਸ਼ਟਰਪਤੀ ਟਰੰਪ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਮੌਜੂਦ ਸਨ। ਡੋਨਾਲਡ ਟਰੰਪ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਆਗਰਾ ਪਹੁੰਚੇ ਸਨ। ਤਾਜ ਮਹਿਲ ਦੇ ਦੀਦਾਰ ਕਰਦਿਆਂ ਟਰੰਪ ਤੇ ਉਨ੍ਹਾਂ ਦਾ ਪਰਿਵਾਰ ਬੇਹਦ ਖੁਸ਼ ਨਜ਼ਰ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵੱਖੋ ਵੱਖ ਅੰਦਾਜ਼ 'ਚ ਕਈ ਤਸਵੀਰਾਂ ਵੀ ਖਿੱਚਵਾਈਆਂ ਹਨ।
-PTCNews

adv-img
adv-img