ਕਰੋਨਾ ਵਾਇਰਸ ਦਾ ਖੌਫ਼, ਡੋਨਾਡਲ ਟਰੰਪ ਨੇ ਕਿਹਾ, “ਨਮਸਤੇ” ਨਾਲ ਹੀ ਚੱਲੇਗਾ ਕੰਮ

ਵਾਸਿੰਗਟਨ: ਕਰੋਨਾ ਵਾਇਰਸ ਦੇ ਵਧ ਰਹੇ ਖਤਰੇ ਨੂੰ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਡਲ ਟਰੰਪ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਹੱਥ ਮਿਲਾਉਣ ਦੀ ਬਜਾਏ ਇੱਕ ਦੂਸਰੇ ਨੂੰ ‘ਨਮਸਤੇ’ ਕਿਹਾ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਚਲਦਿਆਂ ਇਹ ਜ਼ਰੂਰੀ ਹੈ।

ਇਸ ਮੁਲਾਕਾਤ ਤੋਂ ਪਹਿਲਾਂ ਜਦੋਂ ਪੱਤਰਕਾਰਾਂ ਨੇ ਟਰੰਪ ਤੋਂ ਪੁੱਛਿਆ ਤਾਂ ਤੁਸੀਂ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਮਿਲੋਗੇ ਤਾਂ ਦੋਹਾਂ ਨੇ ਭਾਰਤੀ ਹੱਥ ਜੋੜ ਕੇ ਇੱਕ ਦੂਸਰੇ ਨੂੰ “ਨਮਸਤੇ” ਕਿਹਾ।

ਹੋਰ ਪੜ੍ਹੋ: ਪੰਜਾਬ ਦੀਆਂ ਜੇਲ੍ਹਾਂ ਜਾਂ ਮੋਬਾਈਲ ਫੋਨ ਸ਼ੋਅਰੂਮ, ਨਾਭਾ ਮੈਕਸੀਮਮ ਸਕਿਉਰਿਟੀ ਜੇਲ੍ਹ ‘ਚੋਂ ਮੁੜ ਮਿਲੇ ਮੋਬਾਈਲ

ਨਿਊਜ਼ ਏਜੰਸੀ ANI ਮੁਤਾਬਕ ਟਰੰਪ ਨੇ ਕਿਹਾ ਕਿ ‘ਅੱਜ ਅਸੀਂ ਹੱਥ ਨਹੀਂ ਮਿਲਾਵਾਂਗੇ, ਅਸੀਂ ਇਕ ਦੂਜੇ ਨੂੰ ਦੇਖ ਕੇ ਕਹਾਂਗੇ ਕਿ ਅਸੀਂ ਕੀ ਕਰਾਂਗੇ। ਤੁਸੀਂ ਜਾਣਦੇ ਹੋ ਇਸ ਨਾਲ ਥੋੜਾ ਅਜੀਬ ਅਹਿਸਾਸ ਹੋਵੇਗਾ।ਟਰੰਪ ਨੇ ਕਿਹਾ ਕਿ “ਮੈਂ ਹਾਲ ਹੀ ‘ਚ ਭਾਰਤ ਤੋਂ ਵਾਪਸ ਆਇਆ ਹਾਂ ਅਤੇ ਉਥੇ ਮੈਂ ਕਿਸੇ ਨਾਲ ਵੀ ਹੱਥ ਨਹੀਂ ਮਿਲਾਇਆ, ਇਹ ਆਸਾਨ ਸੀ ਕਿਉਂਕਿ ਉਥੇ ਅਜਿਹਾ ਹੀ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਦੂਸਰੀ ਵਾਰ “ਨਮਸਤੇ” ਲਈ ਹੱਥ ਜੋੜੇ ਹਨ।

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ (World Health Organisation, WHO) ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕਰੋਨਾ ਵਾਇਰਸ ਨੂੰ ਮਹਾਮਾਰੀ (Pandemic) ਐਲਾਨ ਕਰ ਦਿੱਤਾ ਹੈ।

ਇਸ ਦੀ ਲਪੇਟ ‘ਚ ਹੁਣ ਤੱਕ ਦੁਨੀਆ ਦੇ 113 ਦੇਸ਼ ਆ ਚੁੱਕੇ ਹਨ ਤੇ ਹੁਣ ਤੱਕ ਵਿਸ਼ਵ ਭਰ ‘ਚ ਕਰੀਬ 4700 ਮੌਤਾਂ ਹੋ ਚੁੱਕੀਆਂ ਹਨ।

-PTC News