
ਡੋਨਾਲਡ ਟਰੰਪ ਨੇ ਮਾਰਕ ਐਸਪਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਇਆ, ਕ੍ਰਿਸਟੋਫਰ ਮਿਲਰ ਨੂੰ ਦਿੱਤੀ ਜਿੰਮੇਵਾਰੀ:ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਰੱਖਿਆ ਸਕੱਤਰ ਮਾਰਕ ਐਸਪਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਦੀ ਜਗ੍ਹਾ ਕ੍ਰਿਸਟੋਫਰ ਮਿਲਰ ਨੂੰ ਇਸ ਅਹੁਦੇ ਦੀ ਜਿੰਮੇਵਾਰੀ ਦਿੱਤੀ ਹੈ। ਟਰੰਪ ਨੇ ਇੱਕ ਟਵੀਟ ਰਾਹੀਂ ਅਧਿਕਾਰਤ ਤੌਰ ‘ਤੇ ਇਸ ਦੀ ਘੋਸ਼ਣਾ ਕੀਤੀ ਹੈ।

ਇਹ ਵੀ ਪੜ੍ਹੋ : Bihar Election 2020 : ਬਿਹਾਰ ਵਿਧਾਨ ਸਭਾ ਚੋਣਾਂ ਦਾ ਅੱਜ ਆਵੇਗਾ ਨਤੀਜਾ
ਇਸ ਸਬੰਧੀ ਟਵੀਟ ਕਰਦਿਆਂ ਟਰੰਪ ਨੇ ਲਿਖਿਆ, “ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਕ੍ਰਿਸਟੋਫਰ ਸੀ ਮਿਲਰ, ਰਾਸ਼ਟਰੀ ਅੱਤਵਾਦ ਨਿਰੋਧੀ ਕੇਂਦਰ ਦੇ ਸਭ ਤੋਂ ਸਤਿਕਾਰਤ ਡਾਇਰੈਕਟਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਡਿਫੈਂਸ ਸੇਕ੍ਰੇਟਰੀ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਕ੍ਰਿਸਟੋਫਰ ਸ਼ਾਨਦਾਰ ਕੰਮ ਕਰਨਗੇ ਅਤੇ ਐਸਪਰ ਨੂੰ ਹੁਣ ਹਟਾ ਦਿੱਤਾ ਗਿਆ ਹੈ। ਰੱਖਿਆ ਮੰਤਰੀ ਵਜੋਂ ਨਿਭਾਈਆਂ ਸੇਵਾਵਾਂ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।ਐਸਪਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਉਣ ਨਾਲ ਟਰੰਪ ਸਰਕਾਰ ਹੋਰ ਕਮਜ਼ੋਰ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਟਰੰਪ ਐਸਪਰ ਤੋਂ ਨਾਖੁਸ਼ ਸਨ। ਸੂਤਰਾਂ ਅਨੁਸਾਰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਐਸਪਰ ਪਹਿਲਾਂ ਤੋਂ ਹੀ ਅਸਤੀਫਾ ਦੇਣ ਜਾਂ ਬਰਖਾਸਤਗੀ ਦਾ ਸਾਹਮਣਾ ਕਰਨ ਲਈ ਤਿਆਰ ਸੀ। ਐਸਪਰ ਕੋਲ ਰੱਖਿਆ ਮੰਤਰੀ ਬਣੇ ਰਹਿਣ ਲਈ ਉਂਝ ਵੀ ਸਿਰਫ ਦੋ ਮਹੀਨੇ ਹੀ ਸਨ ਕਿਉਂਕਿ ਟਰੰਪ ਚੋਣਾਂ ਹਾਰ ਚੁੱਕੇ ਹਨ।
-PTCNews