Wed, Apr 24, 2024
Whatsapp

ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਸਦਨ 'ਚ ਹੋਇਆ ਪਾਸ

Written by  Shanker Badra -- January 14th 2021 09:22 AM
ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਸਦਨ 'ਚ ਹੋਇਆ ਪਾਸ

ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਸਦਨ 'ਚ ਹੋਇਆ ਪਾਸ

ਵਾਸ਼ਿੰਗਟਨ : ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ 'ਚ ਪਹਿਲੇ ਅਜਿਹੇ ਰਾਸ਼ਟਰਪਤੀ ਬਣੇ ਗਏ ਹਨ ,ਜਿੰਨ੍ਹਾਂ ਖਿਲਾਫ 2 ਵਾਰ ਮਹਾਂਦੋਸ਼ ਚਲਾਇਆ ਗਿਆ ਹੈ। ਪ੍ਰਤੀਨਿਧੀ ਸਭਾ ਨੇ ਟਰੰਪ ਖਿਲਾਫ ਮਹਾਂਦੋਸ਼ ਪ੍ਰਸਤਾਵ 'ਤੇ ਆਪਣੀ ਮੋਹਰ ਲਾ ਦਿੱਤੀ ਹੈ। ਮਹਾਂਦੋਸ਼ ਪ੍ਰਸਤਾਵ ਦੌਰਾਨ ਪੱਖ 'ਚ 232 ਜਦਕਿ ਵਿਰੋਧ 'ਚ 197 ਵੋਟਾਂ ਪਈਆਂ। 10 ਰਿਪਬਲਿਕਨ ਸੰਸਦਾਂ ਨੇ ਵੀ ਮਹਾਂਦੋਸ਼ ਦੇ ਪੱਖ 'ਚ ਵੋਟ ਦਿੱਤਾ। ਹੁਣ 19 ਜਨਵਰੀ ਨੂੰ ਸੈਨੇਟ 'ਚ ਇਹ ਪ੍ਰਸਤਾਵ ਲਿਆਂਦਾ ਜਾਵੇਗਾ। ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ [caption id="attachment_465917" align="aligncenter" width="275"]Donald Trump impeached for historic second time, charged with inciting Capitol riots ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਸਦਨ 'ਚ ਹੋਇਆ ਪਾਸ[/caption] ਇਸ ਮਹਾਂਦੋਸ਼ ਮਤੇ 'ਚ ਟਰੰਪ 'ਤੇ 6 ਜਨਵਰੀ ਨੂੰ ਆਪਣੇ ਸਮਰਥਕਾਂ ਨੂੰ ਕੈਪੀਟਲ ਹਿੱਲ ਭਾਵ ਕਿ ਅਮਰੀਕੀ ਸੰਸਦ ਕੰਪਲੈਕਸ 'ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਸੀ। ਸੈਨੇਟ 'ਚ ਮਹਾਂਦੋਸ਼ ਪ੍ਰਸਤਾਵ ਪਾਸ ਕਰਨ ਲਈ ਦੋ ਤਿਹਾਈ ਮੈਂਬਰਾਂ ਦੇ ਵੋਟਾਂ ਦੀ ਲੋੜ ਹੁੰਦੀ ਹੈ। ਜੇਕਰ ਸੈਨੇਟ 'ਚ ਮਤਾ ਪਾਸ ਹੋ ਜਾਂਦਾ ਹੈ ਤਾਂ ਟਰੰਪ ਨੂੰ ਸਮੇਂ ਤੋਂ ਪਹਿਲਾਂ ਰਾਸ਼ਟਰਪਤੀ ਅਹੁਦਾ ਛੱਡਣਾ ਪਵੇਗਾ। ਅਮਰੀਕੀ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ। [caption id="attachment_465916" align="aligncenter" width="275"]Donald Trump impeached for historic second time, charged with inciting Capitol riots ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਸਦਨ 'ਚ ਹੋਇਆ ਪਾਸ[/caption] ਦੱਸਣਯੋਗ ਹੈ ਕਿ ਟਰੰਪ ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ, ਜਿਨ੍ਹਾਂ 'ਤੇ ਦੂਸਰੀ ਵਾਰ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ ਹੈ। ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ ਨੇ 18 ਦਸੰਬਰ, 2019 ਨੂੰ ਟਰੰਪ ਖਿਲਾਫ ਮਹਾਂਦੋਸ਼ ਦੇ ਇਲਜ਼ਾਮ ਨੂੰ ਪਾਸ ਕਰ ਦਿੱਤਾ ਸੀ ਪਰ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੇ ਸੈਨੇਟ ਨੇ ਫਰਵਰੀ, 2020 'ਚ ਉਨ੍ਹਾਂ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ। [caption id="attachment_465918" align="aligncenter" width="299"]Donald Trump impeached for historic second time, charged with inciting Capitol riots ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ਼ ਮਹਾਂਦੋਸ਼ ਦਾ ਪ੍ਰਸਤਾਵ ਹੇਠਲੇ ਸਦਨ 'ਚ ਹੋਇਆ ਪਾਸ[/caption] ਪੜ੍ਹੋ ਹੋਰ ਖ਼ਬਰਾਂ : ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਹੀਂ ਪਤਾ ਕਿ ਉਹ ਕੀ ਚਾਹੁੰਦੇ ਹਨ : ਹੇਮਾ ਮਾਲਿਨੀ  ਇਸ ਦੌਰਾਨ ਇਲਜ਼ਾਮ ਲਾਏ ਗਏ ਸਨ ਕਿ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ 'ਤੇ ਦਬਾਅ ਪਾਇਆ ਕਿ ਉਹ ਬਾਇਡਨ ਤੇ ਉਨ੍ਹਾਂ ਦੇ ਬੇਟੇ ਖਿਲਾਫ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਵਾਵੇ। ਵਾਈਟ ਹਾਊਸ ਨੇ ਮਹਾਂਦੋਸ਼ ਪ੍ਰਸਤਾਵ ਨੂੰ ਅਮਰੀਕੀ ਇਤਿਹਾਸ ਦੇ ਬੇਹੱਦ ਸ਼ਰਮਨਾਕ ਸਿਆਸੀ ਘਟਨਾਕ੍ਰਮਾਂ 'ਚੋਂ ਇਕ ਦੱਸਿਆ ਹੈ। ਅਮਰੀਕਾ ਦੇ 243 ਸਾਲ ਦੇ ਇਤਿਹਾਸ 'ਚ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਂਦੋਸ਼ ਤੋਂ ਬਾਅਦ ਅਹੁਦੇ ਤੋਂ ਹਟਾਇਆ ਨਹੀਂ ਗਿਆ। -PTCNews


Top News view more...

Latest News view more...