Sat, Apr 20, 2024
Whatsapp

ਰਾਸ਼ਟਰਪਤੀ ਭਵਨ 'ਚ ਟਰੰਪ ਜੋੜੇ ਦਾ ਹੋਇਆ ਰਸਮੀ ਸੁਆਗਤ

Written by  Jashan A -- February 25th 2020 10:11 AM -- Updated: February 25th 2020 10:36 AM
ਰਾਸ਼ਟਰਪਤੀ ਭਵਨ 'ਚ ਟਰੰਪ ਜੋੜੇ ਦਾ ਹੋਇਆ ਰਸਮੀ ਸੁਆਗਤ

ਰਾਸ਼ਟਰਪਤੀ ਭਵਨ 'ਚ ਟਰੰਪ ਜੋੜੇ ਦਾ ਹੋਇਆ ਰਸਮੀ ਸੁਆਗਤ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦਾ ਅੱਜ ਦੂਜਾ ਦਿਨ ਹੈ। ਜਿਸ ਦੌਰਾਨ ਅੱਜ ਰਾਸ਼ਟਰਪਤੀ ਭਵਨ 'ਚ ਟਰੰਪ ਜੋੜੇ ਦਾ ਰਸਮੀ ਸੁਆਗਤ ਕੀਤਾ ਗਿਆ। ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਰਹੇ।ਉਥੇ ਹੀ ਡੋਨਾਲਡ ਟਰੰਪ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ ਤੇ ਅਮਰੀਕੀ ਰਾਸ਼ਟਰਪਤੀ ਨੂੰ ਦਿੱਤਾ ਗਿਆ ਗਾਰਡ ਆਫ ਆਨਰ। https://twitter.com/ANI/status/1232162349760442369?s=20 ਤੁਹਾਨੂੰ ਦੱਸ ਦੇਈਏ ਕਿ ਟਰੰਪ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਹਿਮਦਾਬਾਦ 'ਚ ਸਵਾਗਤ ਤੋਂ ਬਾਅਦ ਅੱਜ ਉਹ ਦਿੱਲੀ 'ਚ ਹਨ।ਰਾਸ਼ਟਰਪਤੀ ਭਵਨ ਤੋਂ ਬਾਅਦ ਟਰੰਪ ਜੋੜੇ ਦਾ ਕਾਫਲਾ ਰਾਜਘਾਟ ਲਈ ਰਵਾਨਾ ਹੋ ਗਿਆ ਹੈ, ਜਿਥੇ ਉਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ। ਇਸ ਤੋਂ ਬਾਅਦ ਅੱਜ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੀ ਬੈਠਕ ਕਰਨਗੇ। ਹੋਰ ਪੜ੍ਹੋ: ਫਾਜ਼ਿਲਕਾ: ਭਾਰਤ-ਪਾਕਿ ਸਰਹੱਦ ’ਤੇ ਫੌਜ ਦੇ ਜਵਾਨਾਂ ਨੂੰ ਲੱਗਾ ਕਰੰਟ, 1 ਦੀ ਮੌਤ ਜ਼ਿਕਰਯੋਗ ਹੈ ਕਿ ਬੀਤੇ ਦਿਨ ਡੋਨਾਲਡ ਟਰੰਪ ਤੇ ਉਹਨਾਂ ਦੇ ਪਰਿਵਾਰ ਦਾ ਅਹਿਮਦਾਬਾਦ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਥੇ ਉਹਨਾਂ ਨੇ ਮੋਟੇਰਾ ਸਟੇਡੀਅਮ 'ਚ 'ਨਮਸਤੇ ਟਰੰਪ' ਸਮਾਗਮ ਨੂੰ ਸੰਬੋਧਨ ਕੀਤਾ। ਜਿਥੇ ਉਹਨਾਂ ਨੇ ਡਿਫੈਂਸ ਡੀਲ ਦਾ ਐਲਾਨ ਕੀਤਾ, ਜਿਥੇ ਦੋਹਾਂ ਦੇਸ਼ਾਂ 'ਚ ਵੱਡੇ ਸਮਝੌਤਿਆਂ ਦੀ ਉਮੀਦ ਜਗ ਗਈ ਹੈ। ਇਸ ਸਮਾਗਮ ਤੋਂ ਬਾਅਦ ਉਹ ਆਗਰਾ ਪਹੁੰਚੇ, ਜਿਥੇ ਉਹਨਾਂ ਨੇ ਤਾਜ਼ ਮਹਿਲ ਦੇ ਦੀਦਾਰ ਕੀਤੇ। https://twitter.com/ANI/status/1232164391736340485?s=20 https://twitter.com/ANI/status/1232164239554596864?s=20 -PTC News


Top News view more...

Latest News view more...