ਟਰੰਪ ਤੋਂ ਵੱਧ ਇਵਾਂਕਾ ਦੇ ਚਰਚੇ, ਹਰ ਕਿਸੇ ਦੀਆਂ ਟਿੱਕੀਆਂ ਨਜ਼ਰਾਂ, ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ

Donald Trump India visit,Ivanka Trump discussions over Donald Trump
ਟਰੰਪ ਤੋਂ ਵੱਧਇਵਾਂਕਾ ਦੇ ਚਰਚੇ, ਹਰ ਕਿਸੇ ਦੀਆਂ ਟਿੱਕੀਆਂ ਨਜ਼ਰਾਂ, ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ

ਟਰੰਪ ਤੋਂ ਵੱਧ ਇਵਾਂਕਾ ਦੇ ਚਰਚੇ, ਹਰ ਕਿਸੇ ਦੀਆਂ ਟਿੱਕੀਆਂ ਨਜ਼ਰਾਂ, ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ:ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਸਮੇਤ 2 ਦਿਨਾਂ ਦੇ ਦੌਰੇ ‘ਤੇਭਾਰਤ ਆਏ ਹੋਏ ਹਨ। ਡੋਨਾਲਡ ਟਰੰਪਸੋਮਵਾਰ ਸਵੇਰੇ ਆਪਣੀ ਪਤਨੀ ਮੇਲਾਨੀਆ ਅਤੇ ਬੇਟੀ ਇਵਾਂਕਾ ਨਾਲ ਅਹਿਮਦਾਬਾਦ ਹਵਾਈ ਅੱਡੇ ‘ਤੇ ਪਹੁੰਚੇ ਸਨ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਹਵਾਈ ਅੱਡੇ ‘ਤੇ ਜਾ ਕੇ ਅਮਰੀਕੀ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਹੈ। ਇਸ ਦੌਰਾਨ ਟਰੰਪ ਤੋਂ ਇਲਾਵਾ ਇਵਾਂਕਾ ਟਰੰਪ ਵੀ ਇਸ ਸਮੇਂ ਖ਼ੂਬ ਸੁਰਖੀਆਂ ਬਟੋਰ ਰਹੀ ਹੈ।

Donald Trump India visit,Ivanka Trump discussions over Donald Trump
ਟਰੰਪ ਤੋਂ ਵੱਧਇਵਾਂਕਾ ਦੇ ਚਰਚੇ, ਹਰ ਕਿਸੇ ਦੀਆਂ ਟਿੱਕੀਆਂ ਨਜ਼ਰਾਂ, ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ

ਰਾਸ਼ਟਰਪਤੀ ਟਰੰਪ ਦਾ ਦੌਰਾ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ ਸ਼ੁਰੂ ਹੋਇਆ ਤੇ ਅੱਜ ਉਹ ਦਿੱਲੀ ਪੁੱਜੇ ਸਨ। ਇਸ ਖਾਸ ਮੌਕੇ ‘ਤੇ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਡੋਨਾਲਡ ਟਰੰਪ ਦੇ ਇਲਾਵਾ ਇਵਾਂਕਾ ‘ਤੇ ਹੀ ਟਿਕੀਆਂ ਹੋਈਆਂ ਹਨ,ਜਿਸ ਦਾ ਕਾਰਨ ਉਨਾਂ ਦੀ ਸਾਦਗੀ ਤੇ ਖੂਬਸੂਰਤੀ ਹੈ। ਜਿਸ ਕਰਕੇਇਵਾਂਕਾ ਦੀ ਮੁਸਕੁਰਾਹਟ ਤੋਂ ਲੈ ਕੇ ਉਸ ਦੀ ਚਾਲ ਤੇ ਪਹਿਰਾਵੇ ਤੱਕ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਖ਼ਬਰਾਂ ਟਰੈਂਡ ਕਰ ਰਹੀਆਂ ਹਨ।

Donald Trump India visit,Ivanka Trump discussions over Donald Trump
v

ਸੋਮਵਾਰ ਨੂੰ ਹਵਾਈ ਅੱਡੇ ‘ਤੇ ਬਲੂ ਤੇ ਰੈੱਡ ਡਰੈੱਸ ਵਿਚ ਨਜ਼ਰ ਆਈ ਇਵਾਂਕਾ ਨੂੰ ਦੇਖਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਉਹਨਾਂ ਦੀ ਫਿੱਟਨੈੱਸ ਤੇ ਸਾਦਗੀ ਨੂੰ ਲੈ ਕੇ ਕਾਫੀ ਤਾਰੀਫ ਹੋ ਰਹੀ ਹੈ। ਇਵਾਂਕਾ 37 ਸਾਲ ਦੀ ਉਮਰ ਵਿਚ ਵੀ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਗੰਭੀਰ ਹੈ। ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ 3 ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਉਹ ਕਿਸੇ ਮਾਡਲ ਨਾਲੋਂ ਘੱਟ ਨਹੀਂ ਹੈ।

Donald Trump India visit,Ivanka Trump discussions over Donald Trump
ਟਰੰਪ ਤੋਂ ਵੱਧਇਵਾਂਕਾ ਦੇ ਚਰਚੇ, ਹਰ ਕਿਸੇ ਦੀਆਂ ਟਿੱਕੀਆਂ ਨਜ਼ਰਾਂ, ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ

ਸੋਮਵਾਰ ਨੂੰ ਤਾਜ ਮਹਿਲ ਦਾ ਦੀਦਾਰ ਕਰਨ ਇਵਾਂਕਾ ਵੀ ਆਪਣੇ ਪਤੀ ਕੁਸ਼ਨੇਰ ਤੇ ਪਿਤਾ ਟਰੰਪ ਨਾਲ ਆਗਰਾ ਪਹੁੰਚੇ ਸਨ। ਜਿੱਥੇ ਇਵਾਂਕਾ ਆਪ ਵੀ ਆਪਣੇ ਫੋਨ ‘ਚ ਤਾਜ ਮਹਿਲ ਨਾਲ ਆਪਣੀ ਯਾਦਾਂ ਨੂੰ ਕੈਪਚਰ ਕਰਦੀ ਹੋਈ ਨਜ਼ਰ ਆਈ ਹੈ। ਇਨ੍ਹਾਂ ਤਸਵੀਰਾਂ ‘ਚ ਇਵਾਂਕਾ ਤਾਜ ਮਹਿਲ ਨੂੰ ਵੇਖਦਿਆਂ ਇੱਕ ਆਮ ਨਾਗਰਿਕ ਵਾਂਗ ਦਿਖਾਈ ਦਿੱਤੀ। ਇਸ ਦੇ ਇਲਾਵਾ ਤਾਜ ਮਹਿਲ ਦੇ ਦੀਦਾਰ ਵੇਲ੍ਹੇ ਇਵਾਂਕਾ ਨੇ ਪਤੀ ਨਾਲ ਪੋਜ਼ ਵੀ ਦਿੱਤੇ ਹਨ।

Donald Trump India visit,Ivanka Trump discussions over Donald Trump
ਟਰੰਪ ਤੋਂ ਵੱਧਇਵਾਂਕਾ ਦੇ ਚਰਚੇ, ਹਰ ਕਿਸੇ ਦੀਆਂ ਟਿੱਕੀਆਂ ਨਜ਼ਰਾਂ, ਖੂਬਸੂਰਤੀ ਤੇ ਸਾਦਗੀ ਦੇ ਫੈਨ ਹੋਏ ਲੋਕ

ਦੱਸ ਦੇਈਏ ਕਿ ਇਵਾਂਕਾ ਸਾਲ 2019 ‘ਚ ਵੀ ਇਸੇ ਪਹਿਰਾਵੇ ‘ਚ ਨਜ਼ਰ ਆਈ ਸੀ। ਪਿਛਲੇ ਸਾਲ ਅਰਜਨਟੀਨਾ ਦੀ ਯਾਤਰਾ ਦੌਰਾਨ ਵੀ ਉਨ੍ਹਾਂ ਨੇ ਇਹੀ ਫਰਾਕ ਸੂਟ ਪਾਇਆ ਸੀ।ਇਵਾਂਕਾ ਨੇ ਇਹ ਡਰੈੱਸ ਪਿਛਲੇ ਸਾਲ ਸਤੰਬਰ ‘ਚ ਪਹਿਨੀ ਸੀ। ਇਸ ਡਰੈੱਸ ਦੀ ਕੀਮਤ ਲਗਭਗ 1,71,331 ਰੁਪਏ (2385 ਅਮਰੀਕੀ ਡਾਲਰ) ਦੱਸੀ ਜਾ ਰਹੀ ਹੈ। ਜਿਸ ਦੀ ਕੀਮਤ ਜਾਣਕੇ ਲੋਕ ਵੀ ਹੈਰਾਨ ਹਨ।
-PTCNews