Sat, Apr 20, 2024
Whatsapp

ਕੋਰੋਨਾ ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਏ ਮਿਲਟਰੀ ਹਸਪਤਾਲ 'ਚ ਦਾਖ਼ਲ 

Written by  Shanker Badra -- October 03rd 2020 10:13 AM -- Updated: October 03rd 2020 10:14 AM
ਕੋਰੋਨਾ ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਏ ਮਿਲਟਰੀ ਹਸਪਤਾਲ 'ਚ ਦਾਖ਼ਲ 

ਕੋਰੋਨਾ ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਏ ਮਿਲਟਰੀ ਹਸਪਤਾਲ 'ਚ ਦਾਖ਼ਲ 

ਕੋਰੋਨਾ ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਏ ਮਿਲਟਰੀ ਹਸਪਤਾਲ 'ਚ ਦਾਖ਼ਲ:ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।ਹਾਲਾਂਕਿ ਟਰੰਪ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਡੋਨਾਲਡ ਟਰੰਪ ਅਤੇ ਯੂਐਸ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਬੀਤੇ ਦਿਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਜਿਸ ਤੋਂ ਬਾਅਦ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਸੀ। [caption id="attachment_436421" align="aligncenter" width="300"] ਕੋਰੋਨਾ ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਏ ਹਸਪਤਾਲ 'ਚ ਦਾਖ਼ਲ , ਪੜ੍ਹੋ ਪੂਰੀ ਖ਼ਬਰ[/caption] ਮਿਲੀ ਜਾਣਕਾਰੀ ਅਨੁਸਾਰ ਕੋਵਿਡ -19 ਤੋਂ ਪ੍ਰੇਸ਼ਾਨ, ਬੁਖਾਰ ਅਤੇ ਥੱਕੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਵਿੱਚ ਇਲਾਜ ਦੌਰਾਨ ਇੱਕ ਪ੍ਰਯੋਗਾਤਮਕ ਡਰੱਗ ਮਿਸ਼ਰਣ ਦੇ ਟੀਕੇ ਲੱਗਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਇੱਕ ਮਿਲਟਰੀ ਹਸਪਤਾਲ ਵਿੱਚ ਲਿਜਾਇਆ ਗਿਆ। ਇੱਥੇ ਹੀ ਉਨ੍ਹਾਂ ਦਾ ਇਲਾਜ ਹੋਵੇਗਾ। [caption id="attachment_436423" align="aligncenter" width="300"] ਕੋਰੋਨਾ ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਏ ਹਸਪਤਾਲ 'ਚ ਦਾਖ਼ਲ , ਪੜ੍ਹੋ ਪੂਰੀ ਖ਼ਬਰ[/caption] ਵ੍ਹਾਈਟ ਹਾਊਸ ਨੇ ਕਿਹਾ, "ਰਾਸ਼ਟਰਪਤੀ ਕਾਫੀ ਥੱਕੇ ਹੋਏ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਅਹਿਤਿਆਦ ਦੇ ਰੂਪ 'ਤੇ ਹਸਪਤਾਲ ਲੈ ਜਾਇਆ ਗਿਆ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ 'ਚ ਸੰਕਰਮਣ ਦੇ ਹਲਕੇ ਲੱਛਣ ਹਨ, ਸਾਵਧਾਨੀ ਵਰਤਦੇ ਹੋਏ ਅਤੇ ਡਾਕਟਰਾਂ ਦੀ ਸਿਫਾਰਸ਼-ਸਲਾਹ 'ਤੇ ਰਾਸ਼ਟਰਪਤੀ ਕੁਝ ਦਿਨਾਂ ਲਈ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਵਿਚ ਰਹਿਣਗੇ ਅਤੇ ਇੱਥੋਂ ਹੀ ਸਾਰਾ ਕੰਮ ਕਰਨਗੇ। [caption id="attachment_436422" align="aligncenter" width="300"] ਕੋਰੋਨਾ ਤੋਂ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਏ ਹਸਪਤਾਲ 'ਚ ਦਾਖ਼ਲ , ਪੜ੍ਹੋ ਪੂਰੀ ਖ਼ਬਰ[/caption] ਇਸ ਦੌਰਾਨ ਹਸਪਤਾਲਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਲੋਕਾਂ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਤੇ ਹੈਲੀਕਾਪਟਰ ਵਿਚ ਬੈਠੇ। ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ। ਇਸ ਵੀਡੀਓ ਸੰਦੇਸ਼ ਵਿਚ ਟਰੰਪ ਨੇ ਕਿਹਾ,"ਮੈਂ ਹਰ ਕਿਸੇ ਦੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਵਾਲਟਰ ਰੀਡ ਹਸਪਤਾਲ ਜਾ ਰਿਹਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਠੀਕ ਹਾਂ। -PTCNews


Top News view more...

Latest News view more...