Sat, Apr 20, 2024
Whatsapp

ਗਧਿਆਂ ਨੂੰ ਹੋਈ ਜੇਲ੍ਹ, ਕਾਰਨ ਅਜੀਬੋ ਗਰੀਬ!

Written by  Joshi -- November 30th 2017 09:24 PM
ਗਧਿਆਂ ਨੂੰ ਹੋਈ ਜੇਲ੍ਹ, ਕਾਰਨ ਅਜੀਬੋ ਗਰੀਬ!

ਗਧਿਆਂ ਨੂੰ ਹੋਈ ਜੇਲ੍ਹ, ਕਾਰਨ ਅਜੀਬੋ ਗਰੀਬ!

Donkeys Jailed For 4 Days: ਗਧਿਆਂ ਨੂੰ ਹੋਈ ਜੇਲ੍ਹ, ਕਾਰਨ ਅਜੀਬੋ ਗਰੀਬ! ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲੇ 'ਚ ਸੋਮਵਾਰ ਨੂੰ ਇਕ ਵੱਖਰੀ ਕਿਸਮ ਦੇ ਦੋਸ਼ੀਆਂ ਦੇ ਜੇਲ੍ਹ ਵਿੱਚੋਂ ਬਾਹਰ ਬਾਹਰ ਆਉਣ 'ਤੇ ਸਾਰਿਆਂ ਦੀ ਹੈਰਾਨਗੀ ਦੀ ਕੋਈ ਸੀਮਾ ਨਹੀਂ ਰਹੀ, ਇਹ ਦੋਸ਼ੀ ਸਨ, ਅੱਠ ਗਧਿਆਂ ਦਾ ਝੁੰਡ। ਉਨ੍ਹਾਂ ਦਾ ਜੁਰਮ ਇਹ ਸੀ ਕਿ ਉਹਨਾਂ ਨੇ ਜੇਲ੍ਹ ਕੰਪਾਊਂਡ ਤੋਂ ਬਾਹਰ ਮਹਿੰਗੇ ਪੌਦੇ ਤਬਾਹ ਕੀਤੇ ਸਨ। Donkeys Jailed For 4 Days: ਗਧਿਆਂ ਨੂੰ ਹੋਈ ਜੇਲ੍ਹ, ਕਾਰਨ ਅਜੀਬੋ ਗਰੀਬ!ਇਹਨਾਂ ਬੇਜ਼ਾਬਨ ਅਪਰਾਧੀਆਂ ਨੂੰ ਆਪਣੇ ਜੁਰਮ ਲਈ ਜੇਲ 'ਚ ਚਾਰ ਦਿਨ ਬਿਤਾਉਣੇ ਪਏ ਸਨ। ਪੌਦਿਆਂ 'ਤੇ ਕਥਿਤ ਤੌਰ 'ਤੇ ਜੇਲ੍ਹ ਅਧਿਕਾਰੀਆਂ ਦਾ ਲੱਖਾਂ ਰੁਪਇਆ ਖਰਚ ਹੋਇਆ ਸੀ। "ਇਹਨਾਂ ਗਧਿਆਂ ਨੇ ਕੁਝ ਬਹੁਤ ਮਹਿੰਗੇ ਪਲਾਟਾਂ ਨੂੰ ਤਬਾਹ ਕਰ ਦਿੱਤਾ ਜੋ ਸਾਡੇ ਸੀਨੀਅਰ ਅਫਸਰ ਨੇ ਜੇਲ੍ਹ ਅੰਦਰ ਲਾਏ ਜਾਣ ਦੀ ਵਿਵਸਥਾ ਕੀਤੀ ਸੀ ਅਤੇ ਚੇਤਾਵਨੀਆਂ ਦੇ ਬਾਵਜੂਦ ਮਾਲਕ ਨੇ ਆਪਣੇ ਪਸ਼ੂਆਂ ਨੂੰ ਇੱਥੇ ਛੱਡ ਦਿੱਤਾ ਇਸ ਲਈ ਅਸੀਂ ਗਧੇ ਗ੍ਰਿਫ਼ਤਾਰ ਕਰ ਲਏ" ਜੇਲ੍ਹ ਦੇ ਕਾਂਸਟੇਬਲ ਆਰ ਕੇ ਮਿਸ਼ਰਾ ਨੇ ਦੱਸਿਆ। Donkeys Jailed For 4 Days: ਇਕ ਸਥਾਨਕ ਨੇਤਾ ਨੇ ਅਪਰਾਧੀਆਂ ਲਈ ਜ਼ਮਾਨਤ ਦੀ ਰਕਮ ਜਮ੍ਹਾਂ ਕਰਾ ਦਿੱਤੀ ਜਿਸ ਤੋਂ ਬਾਅਦ ਅਪਰਾਧੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ। Donkeys Jailed For 4 Days: ਗਧਿਆਂ ਨੂੰ ਹੋਈ ਜੇਲ੍ਹ, ਕਾਰਨ ਅਜੀਬੋ ਗਰੀਬ!ਗਧੇ ਖੜ੍ਹੇ ਹੋ ਕੇ ਇਕ ਸਬੰਧਤ ਮਾਲਕ ਦਾ ਇੰਤਜ਼ਾਰ ਕਰ ਰਹੇ ਸਨ। "ਮੈਂ ਆਪਣੇ ਗਧੇ ਨੂੰ ਰਿਹਾ ਕਰਾਉਣ ਲਈ ਇੱਥੇ ਆਇਆ ਹਾਂ। ਉਨ੍ਹਾਂ ਵਿੱਚੋਂ ਅੱਠ ਨੂੰ ਚਾਰ ਦਿਨ ਲਈ ਜੇਲ 'ਚ ਬੰਦ ਕਰ ਦਿੱਤਾ ਗਿਆ ਸੀ," ਮਾਲਕ ਕਮਲੇਸ਼ ਨੇ ਕਿਹਾ। —PTC News


  • Tags

Top News view more...

Latest News view more...