Thu, Apr 25, 2024
Whatsapp

ਸਾਡੇ ਵਾਂਗ ਮੂਰਖ ਨਾ ਬਣ ਜਾਇਓ; ਦਿੱਲੀ ਵਾਲਿਆਂ ਦੀ ਪੰਜਾਬ, ਉੱਤਰਾਖੰਡ ਨੂੰ ਅਪੀਲ

Written by  Jasmeet Singh -- February 15th 2022 04:25 PM -- Updated: February 15th 2022 04:28 PM
ਸਾਡੇ ਵਾਂਗ ਮੂਰਖ ਨਾ ਬਣ ਜਾਇਓ; ਦਿੱਲੀ ਵਾਲਿਆਂ ਦੀ ਪੰਜਾਬ, ਉੱਤਰਾਖੰਡ ਨੂੰ ਅਪੀਲ

ਸਾਡੇ ਵਾਂਗ ਮੂਰਖ ਨਾ ਬਣ ਜਾਇਓ; ਦਿੱਲੀ ਵਾਲਿਆਂ ਦੀ ਪੰਜਾਬ, ਉੱਤਰਾਖੰਡ ਨੂੰ ਅਪੀਲ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਮ ਆਦਮੀ ਪਾਰਟੀ ਲਈ ਲਗਾਤਾਰ ਸੰਘਰਸ਼ ਕਰ ਰਹੇ ਆਟੋ ਚਾਲਕਾਂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਨੀਅਤ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਟੋ ਚਾਲਕਾਂ ਦੇ ਆਗੂ ਸੰਜੇ ਚਾਵਲਾ ਦਾ ਕਹਿਣਾ ਹੈ ਕਿ ਸਾਡੇ ਨਾਲ ਕਈ ਵਾਅਦੇ ਕੀਤੇ ਗਏ ਸਨ ਚਾਹੇ ਉਹ ਦਿੱਲੀ ਵਿੱਚ ਆਟੋ ਸਟੈਂਡ ਬਣਾਉਣ ਦਾ ਹੋਵੇ, ਸਾਡੇ ਚਲਾਨ ਕੱਟਣ ਦੀ ਹੋਵੇ ਜਾਂ ਟਰਾਂਸਪੋਰਟ ਅਥਾਰਟੀ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਹੋਵੇ, ਕੁਝ ਨਹੀਂ ਹੋਇਆ। ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਪੀ.ਐੱਮ ਮੋਦੀ ਨੂੰ ਲੈ ਕੇ ਦਿੱਤਾ ਅਜਿਹਾ ਬਿਆਨ, ਪੜ੍ਹੋ ਕੀ ਕਿਹਾ ਅਸੀਂ ਉਨ੍ਹਾਂ ਲਈ ਵੋਟਾਂ ਮੰਗਣ ਲਈ ਬਨਾਰਸ ਗਏ, ਉੱਥੇ ਜਥੇਬੰਦੀ ਬਣਾਈ, ਪਰ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਤਾਂ ਸਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਅਸੀਂ ਇਹ ਪੋਸਟਰ ਆਪਣੇ ਆਟੋ ਦੇ ਪਿਛਲੇ ਪਾਸੇ ਲਗਾ ਦਿੱਤੇ, ਜਿਸ ਕਾਰਨ ਸਾਨੂੰ ਭਾਰੀ ਜੁਰਮਾਨੇ ਅਤੇ ਚਲਾਨਾਂ ਦਾ ਸਾਹਮਣਾ ਕਰਨਾ ਪਿਆ, ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਸਾਰੇ ਚਲਾਨ ਅਤੇ ਜੁਰਮਾਨੇ ਲਏ ਜਾਣਗੇ ਪਰ ਕਿਸੇ ਨੇ ਕੁਝ ਨਹੀਂ ਕੀਤਾ। ਦਿੱਲੀ ਦੀਆਂ ਸੜਕਾਂ 'ਤੇ ਅਜਿਹੇ ਕਈ ਆਟੋ ਚੱਲ ਰਹੇ ਹਨ, ਜਿਨ੍ਹਾਂ ਦੇ ਮਾਲਕਾਂ ਦੀ ਮੌਤ ਹੋ ਚੁੱਕੀ ਹੈ, ਪਰ ਇਸ ਦਾ ਬੋਲਬਾਲਾ ਇੰਨਾ ਭਾਰੂ ਹੈ ਕਿ ਟਰਾਂਸਪੋਰਟ ਵਿਭਾਗ ਦੀ ਮਿਲੀਭੁਗਤ ਨਾਲ ਵਾਹਨ ਸੜਕਾਂ 'ਤੇ ਦੌੜ ਰਹੇ ਹਨ। ਸੰਜੇ ਚਾਵਲਾ ਨੇ ਅੱਗੇ ਦੋਸ਼ ਲਾਇਆ ਕਿ ਹਜ਼ਾਰਾਂ ਪਰਮਿਟ ਰੱਦ ਕੀਤੇ ਗਏ ਪਰ ਪਾਰਟੀ ਨੇ ਕੁਝ ਨਹੀਂ ਕੀਤਾ। ਉਥੇ ਹੀ ਕੇਜਰੀਵਾਲ ਨੇ ਕਿਹਾ ਸੀ ਕਿ ਆਟੋ ਚਾਲਕਾਂ ਲਈ ਕਾਨੂੰਨੀ ਸੈੱਲ ਬਣਾਇਆ ਜਾਵੇਗਾ ਅਤੇ ਉਨ੍ਹਾਂ ਲਈ ਮੁਫਤ ਵਕੀਲ ਮੁਹੱਈਆ ਕਰਵਾਏ ਜਾਣਗੇ। ਇਹ ਵੀ ਪੜ੍ਹੋ: ਸਾਡੀ ਚੋਣ ਲੜਾਈ ਸਿਰਫ਼ 'ਆਪ' ਨਾਲ ਹੈ - ਗੁਰਨਾਮ ਸਿੰਘ ਚਢੂਨੀ ਉਨ੍ਹਾਂ ਕਿਹਾ ਸਿਰਫ 2 ਵਕੀਲ ਆਏ ਜਿਨ੍ਹਾਂ ਨੇ ਮਦਦ ਕੀਤੀ, ਅਸੀਂ ਆਪਣੇ ਆਟੋ ਦੇ ਪਿੱਛੇ ਪੋਸਟਰ ਲਗਾ ਕੇ ਲੋਕਾਂ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਪੰਜਾਬ, ਉੱਤਰਾਖੰਡ ਦੇ ਲੋਕ ਦਿੱਲੀ ਦੇ ਲੋਕਾਂ ਵਾਂਗ ਬੇਵਕੂਫ ਨਾ ਬਣ ਜਾਣ। - ਰਿਪੋਰਟਰ ਹਰਪ੍ਰੀਤ ਸਿੰਘ ਦੇ ਸਹਿਯੋਗ ਨਾਲ -PTC News


Top News view more...

Latest News view more...