ਦੂਰਦਰਸ਼ਨ ‘ਤੇ LIVE ਸ਼ੋਅ ਦੌਰਾਨ ਮਸ਼ਹੂਰ ਲੇਖਿਕਾ ਦਾ ਹੋਇਆ ਦੇਹਾਂਤ ,ਦੇਖੋ ਲਾਈਵ ਵੀਡੀਓ

Doordarshan LIVE show During famous writer's Death

ਦੂਰਦਰਸ਼ਨ ‘ਤੇ LIVE ਸ਼ੋਅ ਦੌਰਾਨ ਮਸ਼ਹੂਰ ਲੇਖਿਕਾ ਦਾ ਹੋਇਆ ਦੇਹਾਂਤ ,ਦੇਖੋ ਲਾਈਵ ਵੀਡੀਓ:ਜੰਮੂ-ਕਸ਼ਮੀਰ : ਮਸ਼ਹੂਰ ਲੇਖਿਕਾ ਰੀਤਾ ਜਤਿੰਦਰ ਦਾ ਦੂਰਦਰਸ਼ਨ ਦੇ ਇੱਕ ਲਾਈਵ ਸ਼ੋਅ ਦੌਰਾਨ ਦੇਹਾਂਤ ਹੋ ਗਿਆ ਹੈ।ਉਹ ਉਸ ਸਮੇਂ ਲਾਈਵ-ਸ਼ੋ ਦੌਰਾਨ ਆਪਣੀ ਜੀਵਨ-ਯਾਤਰਾ ਦਾ ਜ਼ਿਕਰ ਕਰ ਰਹੀ ਸੀ।ਰੀਤਾ ਦੇ ਅਚਾਨਕ ਦੇਹਾਂਤ ਹੋਣ ਨਾਲ ਉਨ੍ਹਾਂ ਦੇ ਪਰਿਵਾਰ ਦੇ ਲੋਕ, ਦੋਸਤ ਤੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।

ਦੱਸ ਦਈਏ ਕਿ ਰੀਤਾ ਜੰਮੂ-ਕਸ਼ਮੀਰ ‘ਚ ਸੋਮਵਾਰ ਨੂੰ ਦੂਰਦਰਸ਼ਨ ਦੇ ਸ਼ੋਅ ‘ਚ ਬਤੌਰ ਮਹਿਮਾਨ ਸ਼ਾਮਿਲ ਹੋਈ ਸੀ।ਉਸ ਸਮੇਂ ਸ਼ੋਅ ‘ਗੁੱਡ ਮਾਰਨਿੰਗ ਜੰਮੂ ਐਂਡ ਕਸ਼ਮੀਰ ਦਾ ਪ੍ਰਸਾਰਣ ਹੋ ਰਿਹਾ ਸੀ।ਸ਼ੋਅ ਦੇ ਦੌਰਾਨ ਉਹ ਆਪਣੇ ਸਿੱਖਿਆ ਮਾਹਿਰ ਤੇ ਲੇਖਿਕਾ ਦੇ ਸਫ਼ਰ ਦੌਰਾਨ ਪ੍ਰਾਪਤ ਕੀਤੀਆਂ ਉਪਲੱਬਧੀਆਂ ‘ਤੇ ਜਵਾਬ ਦੇ ਰਹੀ ਸੀ।ਇਸ ਦੌਰਾਨ ਅਚਾਨਕ ਉਨ੍ਹਾਂ ਦੀ ਆਵਾਜ਼ ਉਖੜਣ ਲੱਗੀ ਤੇ ਉਹ ਆਪਣੀ ਕੁਰਸੀ ‘ਤੇ ਹੀ ਬੇਹੋਸ਼ ਹੋ ਗਈ।ਇਹ ਸਭ ਦੇਖ ਕੇ ਸ਼ੋਅ ਦੇ ਦਰਸ਼ਕ ਤੇ ਹੋਸਟ ਹੈਰਾਨ ਰਹਿ ਗਏ ਸਨ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਐੱਸਐੱਮਐੱਚਐੱਸ ਹਸਪਤਾਲ ਦਾਖਿਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।ਰੀਤਾ ਜਿਤੇਂਦਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਜੰਮੂ ਲਿਜਾਇਆ ਗਿਆ ਹੈ।

ਦੂਰਦਰਸ਼ਨ 'ਤੇ LIVE ਸ਼ੋਅ ਦੌਰਾਨ ਮਸ਼ਹੂਰ ਲੇਖਿਕਾ ਦਾ ਹੋਇਆ ਦੇਹਾਂਤ

ਦੂਰਦਰਸ਼ਨ 'ਤੇ LIVE ਸ਼ੋਅ ਦੌਰਾਨ ਮਸ਼ਹੂਰ ਲੇਖਿਕਾ ਦਾ ਹੋਇਆ ਦੇਹਾਂਤ

Posted by Shanker Badra on Monday, September 10, 2018

-PTCNews