ਦੋਰਾਹਾ ‘ਚ ਮਕਾਨ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਦੀ ਹੋਈ ਮੌਤ

doraha latest news labour death

ਦੋਰਾਹਾ ‘ਚ ਮਕਾਨ ਦੀ ਛੱਤ ਡਿੱਗਣ ਕਾਰਨ ਮਜ਼ਦੂਰ ਦੀ ਹੋਈ ਮੌਤ

ਲੁਧਿਆਣਾ : ਬੀਤੀ ਰਾਤ ਦੋਰਾਹਾ ‘ਚ ਇਕ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਇਕ ਮਜ਼ਦੂਰ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਮੌਤ ਦਾ ਕਾਰਨ ਪਿਛਲੇ ਦਿਨੀਂ ਹੋਈ ਬਰਸਾਤ ਦਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਇਕ ਫੈਕਟਰੀ `ਚ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਮ੍ਰਿਤਕ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਇੱਕਲਾ ਹੀ ਸੀ।

ਹੋਰ ਪੜ੍ਹੋ : ਕੇਰਲ ‘ਚ ਹੜ੍ਹ ਤੋਂ ਬਾਅਦ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਦਾ ਕਹਿਰ, 10 ਲੋਕਾਂ ਦੀ ਹੋਈ ਮੌਤ

ਇਸ ਮਾਮਲੇ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ ਤਾਂ ਮ੍ਰਿਤਕ ਦੂਜੇ ਕਮਰੇ ‘ਚ ਸੌਣ ਲਈ ਚਲਾ ਗਿਆ, ਜਿਸ ਦੀ ਛੱਤ ਰਾਤ ਨੂੰ ਡਿਗ ਗਈ, ਜਿਸ ਕਾਰਨ ਮਲਬੇ ਹੇਠਾਂ ਦੱਬ ਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ 2 ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ।

—PTC News