Advertisment

ਸ਼ਰੇਆਮ ਰਿਸ਼ਵਤ ਲੈ ਰਿਹਾ ਸੀ ਸਹਾਇਕ ਥਾਣੇਦਾਰ, ਚੜ੍ਹਿਆ ਵਿਜੀਲੈਂਸ ਟੀਮ ਦੇ ਅੜਿੱਕੇ

author-image
Jashan A
Updated On
New Update
ਸ਼ਰੇਆਮ ਰਿਸ਼ਵਤ ਲੈ ਰਿਹਾ ਸੀ ਸਹਾਇਕ ਥਾਣੇਦਾਰ, ਚੜ੍ਹਿਆ ਵਿਜੀਲੈਂਸ ਟੀਮ ਦੇ ਅੜਿੱਕੇ
Advertisment
ਸ਼ਰੇਆਮ ਰਿਸ਼ਵਤ ਲੈ ਰਿਹਾ ਸੀ ਸਹਾਇਕ ਥਾਣੇਦਾਰ, ਚੜ੍ਹਿਆ ਵਿਜੀਲੈਂਸ ਟੀਮ ਦੇ ਅੜਿੱਕੇ,ਦੋਰਾਹਾ: ਲੁਧਿਆਣ ਵਿਜੀਲੈਂਸ ਦੀ ਟੀਮ ਨੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਥਾਣਾ ਦੋਰਾਹਾ ਵਿਖੇ ਇਕ ਸਹਾਇਕ ਥਾਣੇਦਾਰ 10 ਹਜ਼ਾਰ ਦੀ ਰਿਸ਼ਵਤ ਲੈਦੈ ਰੰਗੇ ਹੱਥੀਂ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣੇਦਾਰ ਦਾ ਨਾਲ ਮਹਿੰਦਰ ਪਾਲ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਰਾਜਗੜ੍ਹ ਦੇ ਪ੍ਰੀਤਮ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਅਦਾਲਤ 'ਚ ਚੱਲ ਰਹੇ ਕਿਸੇ ਕੇਸ ਦੇ ਚਲਾਨ ਪੇਸ਼ ਕਰਨ ਬਦਲੇ ਸਹਾਇਕ ਥਾਣੇਦਾਰ ਮਹਿੰਦਰ ਪਾਲ, ਜੋ ਕੇ ਥਾਣਾ ਦੋਰਾਹਾ 'ਚ ਤਾਇਨਾਤ ਹੈ, ਨੇ 20 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਹੋਰ ਪੜ੍ਹੋ: IND vs WI: ਆਖਰੀ ਮੈਚ ਜਿੱਤ ਭਾਰਤੀ ਟੀਮ ਨੇ ਸੀਰੀਜ਼ 'ਤੇ ਕੀਤਾ 3-1 ਨਾਲ ਕਬਜਾ ਜਿਸ ਨੂੰ ਅੱਜ ਪ੍ਰੀਤਮ ਸਿੰਘ ਨੇ 10 ਹਜ਼ਾਰ ਰਕਮ ਦੀ ਪਹਿਲੀ ਕਿਸ਼ਤ ਦਿੰਦੇ ਸਮੇਂ ਵਿਜੀਲੈਂਸ ਦੀ ਟੀਮ ਨੇ ਮਹਿੰਦਰ ਪਾਲ ਨੂੰ ਰੰਗੇਂ ਹੱਥੀ ਕਾਬੂ ਕਰ ਲਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -PTC News-
punjab-news punjabi-news bribe-case doraha
Advertisment

Stay updated with the latest news headlines.

Follow us:
Advertisment