ਲਾਲਚੀ ਸੁਹਰਿਆਂ ਨੇ ਗੱਡੀ ਦੇ ਲਾਲਚ 'ਚ ਨਵੀਂ ਵਿਆਹੀ ਨੂੰਹ 'ਤੇ ਢਾਹਿਆ ਤਸ਼ੱਦਦ 

By Shanker Badra - August 04, 2020 8:08 pm

ਲਾਲਚੀ ਸੁਹਰਿਆਂ ਨੇ ਗੱਡੀ ਦੇ ਲਾਲਚ 'ਚ ਨਵੀਂ ਵਿਆਹੀ ਨੂੰਹ 'ਤੇ ਢਾਹਿਆ ਤਸ਼ੱਦਦ :ਅੰਮ੍ਰਿਤਸਰ : ਕੋਰੋਨਾ ਕਾਲ ਦੌਰਾਨ ਜਿਥੇ ਤਾਲਾਬੰਦੀ 'ਚ ਹੋਏ ਵਿਆਹਾਂ ਨੇ ਮਿਸਾਲ ਕਾਇਮ ਕੀਤੀ ਹੈ, ਉਥੇ ਹੀ ਦੂਜੇ ਪਾਸੇ ਇਸ ਦੇ ਨੁਕਸਾਨ ਵੀ ਸਾਹਮਣੇ ਆਏ ਹਨ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ,ਜਿਥੇ ਮਹਿਕਪ੍ਰੀਤ ਨਾਂ ਦੀ ਕੁੜੀ ਦਾ ਵਿਆਹ 29 ਮਾਰਚ 2020 ਨੂੰ ਸੁਖਦੀਪ ਸਿੰਘ ਨਾਲ ਬੜੇ ਹੀ ਚਾਵਾਂ ਨਾਲ ਹੋਇਆ ਪਰ ਲਾਲਚ 'ਚ ਸਹੁਰਾ ਪਰਿਵਾਰ ਨੇ ਕੁਝ ਹੀ ਦਿਨਾਂ 'ਚ ਨਵੀਂ ਵਿਆਹੀ ਨੂੰਹ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਦਰਿੰਦਗੀ ਦੀ ਹੱਦ ਟੱਪਦੇ ਹੋਏ ਦਾਜ ਖਾਤਰ ਸਹੁਰਾ ਪਰਿਵਾਰ ਨੇ ਉਸ ਫਿਨਾਇਲ ਪਿਲਾਅ ਕੇ ਮਾਰਨ ਦੀ ਕੋਸ਼ਿਸ਼ ਕੀਤੀ।

ਲਾਲਚੀ ਸੁਹਰਿਆਂ ਨੇ ਗੱਡੀ ਦੇ ਲਾਲਚ 'ਚ ਨਵੀਂ ਵਿਆਹੀ 'ਤੇ ਢਾਏ ਤਸ਼ੱਦਦ

ਆਪਣੀ ਹੱਡ ਬੀਤੀ ਦੱਸਦਿਆਂ ਪੀੜਤਾ ਨੇ ਦੱਸਿਆ ਕਿ ਵਿਆਹ ਤੋਂ 15 ਦਿਨ ਬਾਅਦ ਹੀ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕਰਦਿਆਂ ਇਨੋਵਾ ਗੱਡੀ ਲਿਆਉਣ ਲਈ ਤਾਹਨੇ ਮੇਹਣੇ ਦੇਣੇ ਸ਼ੁਰੂ ਕਰ ਦਿੱਤੇ ਸੀ। ਪੀੜਤ ਕੁੜੀ ਨੇ ਦੱਸਿਆ ਕਿ ਪਤੀ ਕਹਿੰਦਾ ਸੀ ਕਿ ਵਿਆਹ ਤਾਲਾਬੰਦੀ 'ਚ ਹੋਣ ਕਾਰਨ ਦੋਵਾਂ ਪਰਿਵਾਰਾਂ ਦੇ ਜੋ ਪੈਸੇ ਬਚੇ ਹਨ ਉਸ ਦੀ ਆਪਾ ਵੱਡੀ ਗੱਡੀ ਲੈਂਦੇ ਹਾਂ ਤੇ ਤੂੰ ਉਹ ਪੈਸੇ ਪੇਕੇ ਘਰ ਤੋਂ ਲੈ ਕੇ ਆ।

ਲਾਲਚੀ ਸੁਹਰਿਆਂ ਨੇ ਗੱਡੀ ਦੇ ਲਾਲਚ 'ਚ ਨਵੀਂ ਵਿਆਹੀ 'ਤੇ ਢਾਏ ਤਸ਼ੱਦਦ

ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਮੇਰੇ 'ਤੇ ਬਹੁਤ ਤਸ਼ੱਦਦ ਢਾਹੇ ਤੇ ਪੂਰੇ ਪਰਿਵਾਰ ਨੇ ਮਿਲ ਬੇਰਹਿਮੀ ਨਾਲ ਮੇਰੀ ਕੁੱਟਮਾਰ ਕੀਤੀ। ਹਾਲਾਂਕਿ ਲੜਕੀ ਦੇ ਪਿਤਾ ਨੇ ਬਹੁਤ ਸਮਝਾਇਆ ਉਨ੍ਹਾਂ ਕਿ ਜਦੋਂ ਕੋਈ ਹੋਰ ਪ੍ਰੋਗਰਾਮ ਹੋਵੇਗਾ ਤਾਂ ਉਹ ਕੋਈ ਹੋਰ ਵੱਡੀ ਚੀਜ਼ ਦੇ ਦੇਣਗੇ ਪਰ ਬਾਵਜੂਦ ਇਸ ਦੇ ਉਨ੍ਹਾਂ ਇਕ ਨਾ ਸੁਣੀ ਅਤੇ ਇਸ ਤੋਂ ਕੁਝ ਸਮਾਂ ਬਾਅਦ ਹੀ ਉਨ੍ਹਾਂ ਨੇ ਘਰ 'ਚ ਮੈਨੂੰ ਵਾਲਾਂ ਤੋਂ ਫੜ੍ਹ ਕੇ ਜ਼ਬਰਨ ਮੇਰੇ ਮੂੰਹ 'ਚ ਫਿਨਾਇਲ ਪਾਈ ਤੇ ਮੌਕੇ ਤੋਂ ਫ਼ਰਾਰ ਹੋ ਗਏ।

ਇਸ ਦੌਰਾਨ ਕਿਸੇ ਤਰ੍ਹਾਂ ਮੈਂ ਆਪਣੇ ਪੇਕੇ ਘਰ ਫੋਨ ਕੀਤਾ ਤੇ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਹਸਪਤਾਲ ਪਹੁੰਚਾਇਆ। ਪੀੜਤਾ ਨੇ ਕਿਹਾ ਕਿ ਇਸ ਸਬੰਧੀ ਉਹ ਪੁਲਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਲੜਕੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਵਾਇਆ ਜਾਵੇ ਅਤੇ ਦਹੇਜ ਦੇ ਲੋਭੀ ਸੁਹਰਾ ਪਰਿਵਾਰ ਨੂੰ ਸਜ਼ਾ ਦਿਤੀ ਜਾਵੇ।
-PTCNews

adv-img
adv-img