ਮੁੱਖ ਖਬਰਾਂ

ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਵੀਰਪਾਲ ਕੌਰ ਦੇ ਖਿਲਾਫ ਦਰਜ ਕਰਵਾਏਗਾ ਕੇਸ: ਡਾ. ਦਲਜੀਤ ਸਿੰਘ ਚੀਮਾ

By Shanker Badra -- July 25, 2020 7:07 pm -- Updated:Feb 15, 2021

ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਵੀਰਪਾਲ ਕੌਰ ਦੇ ਖਿਲਾਫ ਦਰਜ ਕਰਵਾਏਗਾ ਕੇਸ: ਡਾ. ਦਲਜੀਤ ਸਿੰਘ ਚੀਮਾ: ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਡੇਰਾ ਸਿਰਸਾ ਸਮਰਥਕ ਵੀਰਪਾਲ ਕੌਰ ਨੇ ਬਲਾਤਕਾਰ ਦੇ ਦੋਸ਼ੀ ਠਹਿਰਾਏ ਗਏ ਵਿਅਕਤੀ ਦੀ ਤੁਲਨਾ ਸਿੱਖ ਗੁਰੂ ਸਾਹਿਬਾਨ ਨਾਲ ਕਰ ਕੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਤੇ ਪਾਰਟੀ ਇਸ ਮਾਮਲੇ ਵਿਚ ਸੂਬੇ ਭਰ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੇਸ ਦਰਜ ਕਰਵਾਏਗੀ। ਇਥੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ  ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਵੀਰਪਾਲ ਦੇ ਪਿਛੇ ਤਾਕਤਾਂ ਨੂੰ ਬੇਨਕਾਬ ਕਰੇਗਾ ਤੇ ਉਹਨਾਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਖਿਆ ਕਿ ਉਹਨਾਂ ਨੇ ਵੀਰਪਾਲ ਕੌਰ ਦੀ ਹਮਾਇਤ ਕਿਉਂ ਕੀਤੀ ਤੇ ਕਿਸ ਮਕਸਦ ਵਾਸਤੇ ਕੀਤੀ, ਇਹ ਗੱਲ ਆਪ ਲੋਕਾਂ ਨੂੰ ਦੱਸਣ।

ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਵੀਰਪਾਲ ਕੌਰ ਦੇ ਖਿਲਾਫ ਦਰਜ ਕਰਵਾਏਗਾਕੇਸ : ਡਾ. ਦਲਜੀਤ ਸਿੰਘ ਚੀਮਾ

ਡਾ. ਦਲਜੀਤ ਸਿੰਘ ਚੀਮਾ ਨੇ ਬਲਾਤਕਾਰ ਦੇ ਦੋਸ਼ੀ ਠਹਿਰਾਏ ਵਿਅਕਤੀ ਨੂੰ ਸੱਚਾ ਸੰਤ ਕਰਾਰ ਦੇਣ ਤੇ ਉਸਨੂੰ ਰੱਬ ਦੱਸਣ ਦੇ ਵੀਰਪਾਲ ਕੌਰ ਦੇ ਦਾਅਵੇ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਵੀਰਪਾਲ ਕੌਰ ਨੇ  ਡੇਰਾ ਸਿਰਸਾ ਮੁਖੀ ਤੇ ਗੁਰੂ ਗੋਬਿੰਦ ਸਿੰਘ ਨੂੰ ਇਕ ਸਮਾਨ ਦੱਸਿਆ ਹੈ ਜਿਹੜਾ ਕੁਫਰ ਤੋਲਣ ਸਮਾਨ ਹੈ। ਉਹਨਾਂ ਨੇ  ਡੇਰਾ ਮੁਖੀ ਦੀ ਤੁਲਨਾ ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਨਾਲ ਕਰਨ 'ਤੇ ਵੀ ਸਖ਼ਤ ਇਤਰਾਜ਼ ਪ੍ਰਗਟ ਕੀਤਾ ਤੇ ਕਿਹਾ ਹੈ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ  ਸੂਬੇ ਭਰ ਵਿਚ ਸਾਡੀ ਪਾਰਟੀ ਦੇ ਆਗੂ ਤੇ ਵਰਕਰ ਪੁਲਿਸ ਥਾਣਿਆਂ ਕੋਲ ਪਹੁੰਚ ਕਰਨਗੇ ਤੇ ਵੀਰਪਾਲ ਕੌਰ ਦੇ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤੇ ਜਾਣ ਦੀ ਮੰਗ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਵੀਰਪਾਲ ਕੌਰ ਦੇ ਖਿਲਾਫ ਦਰਜ ਕਰਵਾਏਗਾਕੇਸ : ਡਾ. ਦਲਜੀਤ ਸਿੰਘ ਚੀਮਾ

ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਭਾਵੇਂ  ਵੀਰਪਾਲ ਕੌਰ ਨੇ ਆਪਣੇ ਗੁਨਾਹਾਂ ਦੀ ਮੁਆਫੀ ਇਕ ਟੀ ਵੀ ਚੈਨਲ 'ਤੇ ਮੰਗ ਲਈ ਹੈ ਤੇ ਇਹ ਵੀ ਮੰਨ ਲਿਆ ਹੈ ਕਿ ਉਸ ਕੋਲ ਆਪਣੇ ਦਾਅਵਿਆਂ ਦੇ ਹੱਕ ਵਿਚ ਕੋਈ ਸਬੂਤ ਨਹੀਂ ਤੇ ਉਸਨੇ ਸਿਰਫ ਸਾਬਕਾ ਪੁਲਿਸ ਅਫਸਰ ਦੇ ਹਵਾਲੇ ਨਾਲ ਬਿਆਨ ਦਿੱਤਾ ਸੀ ਤੇ ਉਸ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਵੀਰਪਾਲ ਕੌਰ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਕਿਉਂਕਿ ਉਸਦੇ ਝੂਠਾਂ ਦਾ ਮਕਸਦ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣਾ ਹੈ ਤੇ ਇਹਨਾਂ ਝੂਠਾਂ ਦੀ ਹਮਾਇਤ ਕਾਂਗਰਸ ਦੇ ਆਗੂਆਂ ਸੁਨੀਲ ਜਾਖੜ ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤੀ  ਹੈ।

ਸ਼੍ਰੋਮਣੀ ਅਕਾਲੀ ਦਲ ਸੂਬੇ ਭਰ ਵਿਚ ਵੀਰਪਾਲ ਕੌਰ ਦੇ ਖਿਲਾਫ ਦਰਜ ਕਰਵਾਏਗਾਕੇਸ : ਡਾ. ਦਲਜੀਤ ਸਿੰਘ ਚੀਮਾ

ਉਹਨਾਂ ਕਿਹਾ ਕਿ ਜਿਸ ਤਰੀਕੇ 13 ਸਾਲਾਂ ਪੁਰਾਣੀ ਘਟਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ, ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਇਹ ਲੋਕ ਇਸ ਮਾਮਲੇ ਵਿਚੋਂ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਡਾ. ਚੀਮਾ ਨੇ ਸਪਸ਼ਟ ਕਿਹਾ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਨਾ ਹੀ ਸਿੱਖ ਕੌਮ ਵੀਰਪਾਲ ਕੌਰ ਵੱਲੋਂ ਤੋਲੇ ਇਸ ਕੁਫਰ ਤੇ ਗਲਤੀਆਂ ਵੀ ਬਰਦਾਸ਼ਤ ਨਹੀਂ ਕਰਨਗੇ।
-PTCNews