ਡਾ ਦਲਜੀਤ ਸਿੰਘ ਚੀਮਾ ਵੱਲੋਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਪੀਅਨਸ਼ਿਪ ਦੀਆਂ ਜੇਤੂ ਖਿਡਾਰਨਾਂ ਦਾ ਸਨਮਾਨ

Dr Cheema

ਡਾ ਦਲਜੀਤ ਸਿੰਘ ਚੀਮਾ ਵੱਲੋਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਪੀਅਨਸ਼ਿਪ ਦੀਆਂ ਜੇਤੂ ਖਿਡਾਰਨਾਂ ਦਾ ਸਨਮਾਨ,ਚੰਡੀਗੜ੍ਹ: ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਜੇਤੂ ਰਹਿਣ ਵਾਲੀਆਂ ਰੋਪੜ ਦੀਆਂ ਜੈਸਮੀਨ ਸੈਣੀ ਅਤੇ ਖੁਸ਼ੀ ਸੈਣੀ ਨੂੰ ਸਨਮਾਨਿਤ ਕੀਤਾ।

ਸਾਬਕਾ ਮੰਤਰੀ ਨੇ ਇਹਨਾਂ ਦੋਵੇਂ ਖਿਡਾਰਨਾਂ ਦੀ ਰਿਹਾਇਸ਼ ਉੱਤੇ ਜਾ ਕੇ ਉਹਨਾਂ ਨੂੰ ਇਹ ਸਨਮਾਨ ਦਿੱਤਾ। ਦੋਹਾ ਵਿਖੇ ਹੋਈ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਜੈਸਮੀਨ ਨੇ ਸੋਨ ਤਗਮਾ ਅਤੇ ਖੁਸ਼ੀ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।ਇਹ ਦੋਵੇਂ ਲੜਕੀਆਂ ਰੋਪੜ ਵਿਚ ਰਹਿੰਦੀਆਂ ਹਨ।

ਹੋਰ ਪੜ੍ਹੋ: ਰੋਪੜ: ਸਕੂਲੀ ਬੱਚਿਆਂ ਨਾਲ ਭਰਿਆ ਆਟੋ ਹੋਇਆ ਹਾਦਸਾਗ੍ਰਸਤ, ਕਈ ਬੱਚੇ ਜ਼ਖਮੀ

ਇਹਨਾਂ ਲੜਕੀਆਂ ਦੇ ਰਿਹਾਇਸ਼ ਉੱਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਹਨਾਂ ਖਿਡਾਰਨਾਂ ਨੇ ਰੋਪੜ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਇਹਨਾਂ ਲੜਕੀਆਂ ਦੀ ਪ੍ਰਾਪਤੀ ਇਸ ਲਈ ਵੱਡੀ ਹੈ, ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਰੁਕਾਵਟਾਂ ਅਤੇ ਮੁਸ਼ਕਿਲਾਂ ਨੂੰ ਪਾਰ ਕਰਕੇ ਇਹ ਜਿੱਤ ਹਾਸਿਲ ਕੀਤੀ ਹੈ।

ਉਹਨਾਂ ਨੇ ਲੜਕੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਚ ਪੜ੍ਹਦਿਆਂ ਇਹ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ।

-PTC News