Advertisment

ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਕਈ ਦਿੱਗਜ ਨੇਤਾ ਰਹੇ ਮੌਜੂਦ

author-image
Jashan A
Updated On
New Update
ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਕਈ ਦਿੱਗਜ ਨੇਤਾ ਰਹੇ ਮੌਜੂਦ
Advertisment
ਡਾ. ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, ਕਈ ਦਿੱਗਜ ਨੇਤਾ ਰਹੇ ਮੌਜੂਦ,ਨਵੀਂ ਦਿੱਲੀ: ਰਾਜਸਥਾਨ ਤੋਂ ਬਿਨਾ ਵਿਰੋਧ ਚੁਣੇ ਗਏ ਰਾਜਸਭਾ ਮੈਂਬਰ ਡਾ. ਮਨਮੋਹਨ ਸਿੰਘ ਨੇ ਅੱਜ ਰਾਜ ਸਭਾ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ। ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਮਨਮੋਹਨ ਸਿੰਘ ਨੂੰ ਉੱਚ ਸਦਨ ਦੀ ਮੈਂਬਰਤਾ ਦੀ ਸਹੁੰ ਚੁਕਾਈ। ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਨੇਤਾ ਵੀ ਸ਼ਾਮਿਲ ਸਨ। ਜਿਨ੍ਹਾਂ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ ਅਤੇ ਆਨੰਦ ਸ਼ਰਮਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਨੇਤਾ ਮੌਜੂਦ ਸਨ। https://twitter.com/ANI/status/1164790141115703296 ਹੋਰ ਪੜ੍ਹੋ: ਸ਼ਰੇਆਮ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵਿਭਾਗ ਨੇ ਕੀਤਾ ਕਾਬੂ ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਕੁਝ ਭਾਜਪਾ ਨੇਤਾ ਵੀ ਮੌਜੂਦ ਸਨ।ਤੁਹਾਨੂੰ ਦੱਸ ਦਈਏ ਕਿ ਮਨਮੋਹਨ 6ਵੀਂ ਵਾਰ ਰਾਜ ਸਭਾ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ 5 ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁਕੇ ਹਨ। ਰਾਜ ਸਭਾ ਸੰਸਦ ਮੈਂਬਰ ਲਈ ਹੋਈਆਂ ਉੱਪ ਚੋਣਾਂ 'ਚ ਮਨਮੋਹਨ ਸਿੰਘ ਦਾ ਚੁਣਿਆ ਜਾਣਾ ਪਹਿਲਾਂ ਤੋਂ ਹੀ ਤੈਅ ਮੰਨਿਆ ਜਾ ਰਿਹਾ ਸੀ। ਸੱਤਾਧਾਰੀ ਕਾਂਗਰਸ ਨੂੰ ਰਾਜਸਥਾਨ 'ਚ 119 ਵਿਧਾਇਕਾਂ ਦਾ ਸਮਰਥਨ ਸੀ। -PTC News-
national-news latest-national-news national-news-in-punjabi dr-manmohan-singh-news dr-manmohan-singh-news-in-punjabi latestdr-manmohan-singh-news rajya-sabha-member-oath rajya-sabha-member-oath-news
Advertisment

Stay updated with the latest news headlines.

Follow us:
Advertisment