Advertisment

ਡਾ.ਓਬਰਾਏ ਦੀ ਬਦੌਲਤ ਮੁੜ ਕਈ ਮਾਵਾਂ ਦੇ ਕਲੇਜੇ ਪਈ ਠੰਡ , 75 ਲੱਖ ਬਲੱਡ ਮਨੀ ਦੇ ਕੇ 14 ਨੌਜਵਾਨਾਂ ਨੂੰ ਮੌਤ ਦੇ ਮੂੰਹੋਂ ਬਚਾਇਆ

author-image
Shanker Badra
Updated On
New Update
ਡਾ.ਓਬਰਾਏ ਦੀ ਬਦੌਲਤ ਮੁੜ ਕਈ ਮਾਵਾਂ ਦੇ ਕਲੇਜੇ ਪਈ ਠੰਡ , 75 ਲੱਖ ਬਲੱਡ ਮਨੀ ਦੇ ਕੇ 14 ਨੌਜਵਾਨਾਂ ਨੂੰ ਮੌਤ ਦੇ ਮੂੰਹੋਂ ਬਚਾਇਆ
Advertisment
ਡਾ.ਓਬਰਾਏ ਦੀ ਬਦੌਲਤ ਮੁੜ ਕਈ ਮਾਵਾਂ ਦੇ ਕਲੇਜੇ ਪਈ ਠੰਡ , 75 ਲੱਖ ਬਲੱਡ ਮਨੀ ਦੇ ਕੇ 14 ਨੌਜਵਾਨਾਂ ਨੂੰ ਮੌਤ ਦੇ ਮੂੰਹੋਂ ਬਚਾਇਆ:ਪਟਿਆਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਅਾਪਣੀ ਨੇਕ ਕਮਾਈ 'ਚੋਂ ਬਲੱਡ ਮਨੀ ਦੇ ਰੂਪ 'ਚ ਕਰੋੜਾਂ ਹੀ ਰੁਪਏ ਖਰਚ ਕਰ ਕੇ ਦੁਬਈ ਅੰਦਰ ਕਤਲ ਦੇ ਕੇਸ 'ਚ ਸਜ਼ਾ-ਯਾਫਤਾ 14 ਹੋਰਨਾਂ ਨੌਜਵਾਨਾਂ ਨੂੰ ਮੌਤ ਦੇ ਫੰਦੇ ਤੋਂ ਬਚਾ ਕੇ ਮੁੜ ਕਈ ਘਰ ਉੱਜੜਨ ਤੋਂ ਬਚਾ ਲਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ 31ਦਸੰਬਰ 2015 ਨੂੰ ਸ਼ਾਰਜਾਹ 'ਚ ਹੋਏ ਇੱਕ ਗਰੁੱਪ ਝਗੜੇ ਦੌਰਾਨ ਜਲੰਧਰ ਜ਼ਿਲ੍ਹੇ ਦੇ ਕਸਬਾ ਸਮਰਾਏ ਦੇ 23 ਸਾਲਾ ਅਸ਼ਿਵ ਅਲੀ ਪੁੱਤਰ ਯੂਸਫ ਅਲੀ ਅਤੇ ਕਪੂਰਥਲਾ ਦੇ ਪਿੰਡ ਪੰਡੋਰੀ ਦੇ 25 ਸਾਲਾ ਵਰਿੰਦਰਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਕੁੱਲ 14 ਨੌਜਵਾਨ ਦੋਸ਼ੀ ਪਾਏ ਗਏ ਸਨ ,ਜਿਨ੍ਹਾਂ ਚੋਂ 12 ਭਾਰਤੀ ਅਤੇ 2 ਪਾਕਿਸਤਾਨੀ ਸਨ। ਇਨ੍ਹਾਂ ਸਾਰੇ ਨੌਜਵਾਨਾਂ ਨੂੰ 1 ਜਨਵਰੀ 2016 ਨੂੰ ਪੁਲਿਸ ਨੇ ਫ਼ੜ ਕੇ ਜੇਲ੍ਹ 'ਚ ਬੰਦ ਕਰ ਦਿੱਤਾ ਸੀ। ਡਾ.ਓਬਰਾਏ ਨੇ ਦੱਸਿਆ ਕਿ ਕਤਲ ਕੇਸ 'ਚ ਫਸੇ ਨੌਜਵਾਨਾਂ ਤੇ ਬਜ਼ੁਰਗ ਮਾਪਿਆਂ,ਭੈਣਾਂ ਅਤੇ ਕੁਝ ਦੀਆਂ ਪਤਨੀਆਂ ਨੇ ਉਨ੍ਹਾਂ ਨੂੰ ਮਿਲ ਕੇ ਆਪਣੇ ਘਰਾਂ ਦੇ ਚਿਰਾਗਾਂ ਨੂੰ ਇੱਕ ਗਰੁੱਪ ਝਗੜੇ 'ਚ ਬੇਕਸੂਰ ਮੌਤ ਦੀ ਸਜ਼ਾ ਹੋਣ ਦਾ ਹਵਾਲਾ ਦਿੰਦਿਆਂ ਰੋਂਦਿਆਂ ਕੁਰਲਾਉਂਦਿਆਂ ਆਪਣੇ ਘਰ ਉੱਜੜਨ ਤੋਂ ਬਚਾਉਣ ਦਾ ਵਾਸਤਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਮ੍ਰਿਤਕ ਵਰਿੰਦਰਪਾਲ ਦੇ ਦੁਬਈ 'ਚ ਰਹਿੰਦੇ ਕਰੀਬੀ ਰਿਸ਼ਤੇਦਾਰ ਨਿਰਮਲ ਸਿੰਘ ਨੂੰ ਮਿਲ ਕੇ ਕੇਸ ਬਾਰੇ ਗੱਲਬਾਤ ਕੀਤੀ ਅਤੇ ਉਸ ਨੂੰ ਦੱਸਿਆ ਉਹ ਪੀੜਤ ਪਰਿਵਾਰਾਂ ਨੂੰ ਆਪਣੇ ਕੋਲੋਂ ਬਲੱਡ ਮਨੀ ਦੇ ਉਕਤ ਕੇਸ ਵਿੱਚ ਫ਼ਾਂਸੀ ਦੀ ਸਜ਼ਾ ਯਾਫਤਾ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਹਨ। ਇਸ ਉਪਰੰਤ ਉਹ ਖੁਦ 21ਮਈ 2018 ਨੂੰ ਨਿਰਮਲ ਸਿੰਘ ਨੂੰ ਨਾਲ ਲੈ ਕੇ ਅਦਾਲਤ ਵਿੱਚ ਪੇਸ਼ ਹੋਏ ਅਤੇ ਮਾਨਯੋਗ ਜੱਜ ਨੂੰ ਕਿਹਾ ਕਿ ਪੀੜਤ ਪਰਿਵਾਰ ਰਾਜ਼ੀਨਾਮੇ ਲਈ ਤਿਆਰ ਹਨ। ਡਾ.ਓਬਰਾਏ ਨੇ ਦੱਸਿਆ ਕਿ ਕੋਰਟ ਵੱਲੋਂ ਇਜਾਜ਼ਤ ਮਿਲਣ ਮਗਰੋਂ ਉਨ੍ਹਾਂ ਨੇ 9 ਜੁਲਾਈ 2018 ਨੂੰ ਪੀੜਤ ਪਰਿਵਾਰਾਂ ਨੂੰ ਬਲੱਡ ਮਨੀ ਦੇ ਪੈਸੇ ਸੌਂਪ ਕੇ ਸਮਝੌਤੇ ਦੇ ਲੋੜੀਂਦੇ ਕਾਗਜ਼ ਤਿਆਰ ਕਰਵਾਏ ਅਤੇ 24 ਅਕਤੂਬਰ ਨੂੰ ਉਨ੍ਹਾਂ ਖੁਦ ਪੇਸ਼ ਹੋ ਕੇ ਕੋਰਟ ਨੂੰ ਬਲੱਡ ਮਨੀ ਲੈਣ ਉਪਰੰਤ ਹੋਏ ਸਮਝੌਤੇ ਦੇ ਅਸਲ ਕਾਗਜ਼ ਸੌਂਪ ਦਿੱਤੇ । ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਨਵੰਬਰ 2018 ਤੋਂ ਬਾਅਦ ਸਾਲ 2019 ਦੇ ਮਾਰਚ,ਅਪ੍ਰੈਲ,ਮਈ,ਜੂਨ,ਜੁਲਾਈ, ਅਗਸਤ,ਸਤੰਬਰ ਅਤੇ ਦਸੰਬਰ  ਮਹੀਨਿਆਂ ਅੰਦਰ ਇਸ ਕੇਸ ਤੇ ਕੁੱਲ 27 ਸੁਣਵਾਈਆਂ ਹੋਈਆਂ, ਜਿਸ ਦੌਰਾਨ ਉਹ ਬਹੁਤੀ ਵਾਰ ਖ਼ੁਦ ਕੋਰਟ ਵਿੱਚ ਪੇਸ਼ ਹੋਏ। ਉਨ੍ਹਾਂ ਇਹ ਵੀ ਦੱਸਿਆ ਕਿ 12 ਫ਼ਰਵਰੀ ਨੂੰ ਕੇਸ ਤੇ ਅਪੀਲ ਲੱਗ ਗਈ ਅਤੇ ਇਸ ਤੋਂ ਬਾਅਦ ਦੋ ਸੁਣਵਾਈਆਂ ਹੋਣ ਉਪਰੰਤ ਇਸ ਸਾਲ 8 ਅਪ੍ਰੈਲ ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਸਾਰੇ ਨੌਜਵਾਨਾਂ ਦੀ ਸਜ਼ਾ ਮੁਆਫ਼ ਕਰਦਿਆਂ ਕੁਝ ਸਮੇਂ ਬਾਅਦ ਜੇਲ੍ਹ ਚੋਂ ਬਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੇਸ ਤੇ ਕੁੱਲ 75 ਲੱਖ ਦੇ ਕਰੀਬ ਰੁਪਏ ਖਰਚ ਹੋਏ ਹਨ ਜਿਨ੍ਹਾਂ 'ਚੋਂ ਕੁਝ ਪੈਸੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਦਿੱਤੇ ਸਨ। ਡਾ.ਓਬਰਾਏ ਨੇ ਦੱਸਿਆ ਕਿ ਜੇਲ੍ਹ 'ਚੋਂ ਰਿਹਾਅ ਹੋਏ 9 ਭਾਰਤੀ ਤੇ 2 ਪਾਕਿਸਤਾਨੀ ਨੌਜਵਾਨ ਕੁਝ ਸਮਾਂ ਪਹਿਲਾਂ ਵਿਸ਼ੇਸ਼ ਜਹਾਜ਼ਾਂ ਰਾਹੀਂ ਆਪਣੇ ਵਤਨ ਪੁੱਜ ਗਏ ਹਨ ਜਦ ਕਿ 3 ਭਾਰਤੀ ਨੌਜਵਾਨ ਜਹਾਜ਼ 'ਚ ਸੀਟ ਨਾ ਮਿਲਣ ਕਾਰਨ ਅਜੇ ਦੁਬਈ ਅੰਦਰ ਹਨ,ਜੋ ਜਲਦੀ ਹੀ ਵਾਪਸ ਆ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ ਪਹੁੰਚੇ 9 ਨੌਜਵਾਨਾਂ ਨੂੰ ਕਰੋਨਾ ਵਾਇਰਸ ਕਾਰਨ ਮਿਲਟਰੀ ਹਸਪਤਾਲ ਚੇਨਈ ਅੰਦਰ 14 ਦਿਨਾਂ ਲਈ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਨੌਜਵਾਨਾਂ ਨੂੰ ਮਿਲਟਰੀ ਹਸਪਤਾਲ ਅੰਦਰ ਵਧੀਆ ਖਾਣਾ ਤੇ ਹੋਰ ਸਹੂਲਤਾਂ ਮਿਲ ਰਹੀਆਂ ਹਨ ਅਤੇ ਉਨ੍ਹਾਂ ਦੇ ਕਰੋਨਾ ਟੈਸਟ ਵੀ ਹੋ ਚੁੱਕੇ ਹਨ ਜਿੰਨਾ ਦੀ ਅਜੇ ਰਿਪੋਰਟ ਆਉਣੀ ਬਾਕੀ ਹੈ। ਆਪਣੀ ਨੇਕ ਕਮਾਈ 'ਚੋ ਕਰੋੜਾਂ ਦੀ ਬਲੱਡ ਮਨੀ ਦੇ ਕੇ ਫਾਂਸੀ ਦੀ ਸਜ਼ਾ ਮਾਫ਼ ਕਰਵਾਉਣ ਤੇ ਉਕਤ ਨੌਜਵਾਨਾਂ ਦੇ ਪਰਿਵਾਰਾਂ ਨੇ ਨਮ ਅੱਖਾਂ ਨਾਲ ਡਾ.ਓਬਰਾਏ ਦਾ ਵਾਰ-ਵਾਰ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਘੁੱਪ ਹਨੇਰੇ 'ਚ ਇੱਕ ਚਾਨਣ ਦੀ ਕਿਰਨ ਬਣ ਸਾਹਮਣੇ ਆਏ ਅਤੇ ਉਨ੍ਹਾਂ ਦੇ ਜਿਗਰ ਦੇ ਟੁਕੜਿਆਂ ਨੂੰ ਮੌਤ ਦੇ ਮੂੰਹ ਚੋਂ ਕੱਢ ਲਿਆਏ ਹਨ ਉਨ੍ਹਾਂ ਇਹ ਵੀ ਕਿਹਾ ਕਿ ਡਾ.ਓਬਰਾਏ ਦਾ ਇਹ ਪਰਉਪਕਾਰ ਉਨ੍ਹਾਂ ਲਈ ਇੱਕ ਸੁਨਿਹਰੀ ਸੁਪਨੇ ਵਾਂਗ ਹੈ ਅਤੇ ਸਾਰੀ ਉਮਰ ਯਾਦ ਰਹੇਗਾ। ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਬਲੱਡ ਮਨੀ ਦੇਣ ਉਪਰੰਤ ਸਜ਼ਾ ਤੋਂ ਬਚਾਏ ਗਏ ਨੌਜਵਾਨਾਂ ਦੀ ਸੂਚੀ : 1.ਟੋਨੀ ਮਸੀਹ ਪੁੱਤਰ ਸ਼ਾਮੂ ਮਸੀਹ ਜ਼ਿਲ੍ਹਾ ਗੁਰਦਾਸਪੁਰ 2. ਹਰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ 3.ਨਵਨੀਤ ਕੁਮਾਰ ਪੁੱਤਰ ਰੂਪ ਲਾਲ ਜਿਲ੍ਹਾ ਗੁਰਦਾਸਪੁਰ 4.ਰੋਹਿਤ ਪੁੱਤਰ ਡੈਨੀਅਲ ਜ਼ਿਲ੍ਹਾ ਗੁਰਦਾਸਪੁਰ 5.ਹੈਪੀ ਪੁੱਤਰ ਪਿਆਰਾ ਮਸੀਹ ਜਿਲ੍ਹਾ  ਗੁਰਦਾਸਪੁਰ 6.ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਜ਼ਿਲ੍ਹਾ ਨਵਾਂ ਸ਼ਹਿਰ 7.ਅਜੇ ਕੁਮਾਰ ਪੁੱਤਰ ਮਦਨ ਲਾਲ ਨਵਾਂ ਸ਼ਹਿਰ 8.ਗਿਆਨ ਚੰਦ ਪੁੱਤਰ ਗੁਰਮੀਤ ਲਾਲ ਹੁਸ਼ਿਆਰਪੁਰ 9.ਕੁਲਵਿੰਦਰ ਸਿੰਘ ਪੁੱਤਰ ਸ਼ੁਕਰ ਸਿੰਘ ਜਿਲ੍ਹਾ ਕਪੂਰਥਲਾ 10.ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਲ੍ਹਾ ਕਪੂਰਥਲਾ 11.ਪਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਜਲੰਧਰ 12.ਦਲਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਕੁਰੂਕਸ਼ੇਤਰ (ਹਰਿਆਣਾ) 13.ਉਸਮਾਨ (ਪਾਕਿਸਤਾਨ) 14.ਸ਼ਾਜ਼ਾਬ (ਪਾਕਿਸਤਾਨ -PTCnews-
dr-oberoi dubai-murder-case
Advertisment

Stay updated with the latest news headlines.

Follow us:
Advertisment