ਮੁੱਖ ਖਬਰਾਂ

ਡਾ. ਸੁਰਜੀਤ ਪਾਤਰ, ਕਹਾਣੀਕਾਰ ਜਿੰਦਰ ਅਤੇ ਮਰਹੂਮ ਸਿੱਧੂ ਮੂਸੇਵਾਲਾ ਨੂੰ ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

By Pardeep Singh -- July 25, 2022 7:39 am -- Updated:July 25, 2022 11:47 am

ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ: ਵਾਰਿਸ਼ ਸ਼ਾਹ ਦੀ ਸ਼ਤਾਬਦੀ ਨੂੰ ਲੈ ਕੇ ਪਕਿਸਤਾਨ ਵਿੱਚ ਵਾਰਿਸ਼ ਸ਼ਾਹ ਇੰਟਰਨੈਸ਼ਨਲ ਪੁਰਸਕਾਰ ਦਿੱਤੇ ਗਏ ਹਨ ਜਿੰਨ੍ਹਾਂ ਵਿੱਚ  ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਵਾਰਿਸ਼ ਸ਼ਾਹ ਇੰਟਰਨੈਸ਼ਨਲ ਪੁਰਸਕਾਰ ਗਿਆ। ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ  ਡਾ. ਸੁਰਜੀਤ ਪਾਤਰ ਅਤੇ ਕਹਾਣੀਕਾਰ ਜਿੰਦਰ ਨੂੰ ਵੀ ਦਿੱਤਾ ਗਿਆ ਹੈ।

ਮਹਾਨ ਸੂਫੀ ਕਵੀ ਵਾਰਿਸ਼ ਸ਼ਾਹ ਦੀ ਮਜ਼ਾਰ ਦੇ ਅੰਦਰ ਬਣੇ ਹਾਲ ਵਿੱਚ ਡਾ. ਸੁਰਜੀਤ ਪਾਤਰ, ਕਹਾਣੀਕਾਰ ਜਿੰਦਰ ਅਤੇ ਮਰਹੂਮ ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਨੂੰ ਸਨਮਾਨਿਤ ਕੀਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ੇਖੂਪੁਰਾ ਪੰਜਾਬ ਪਾਕਿਸਤਾਨ ਸਿੱਧੂ ਮੂਸੇ ਵਾਲਾ ਨੂੰ ਪੰਜਾਬੀ ਲੇਖਕਾਂ ਅਤੇ ਗਾਇਕਾਂ ਦੇ ਭਾਰੀ ਇਕੱਠ ਵਿੱਚ "ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ੇਖੂਪੁਰਾ,ਪੰਜਾਬ ਪਾਕ ਇਲਿਆਸ ਘੁੰਮਣ ਨੇ ਸਿੱਧੂ ਮੂਸੇ ਵਾਲਾ ਨੂੰ ਭਾਰੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਵਿਛੜੇ ਪੰਜਾਬੀ ਗਾਇਕ ਨੂੰ "ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਸੂਚੀ ਜਾਰੀ

-PTC News

  • Share