Advertisment

ਲੁਧਿਆਣਾ ਦੇ BCM ਸਕੂਲ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ

author-image
Pardeep Singh
Updated On
New Update
ਲੁਧਿਆਣਾ ਦੇ BCM ਸਕੂਲ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ
Advertisment
ਲੁਧਿਆਣਾ: ਲੁਧਿਆਣਾ ਦੇ ਦੁੱਗਰੀ ਦੇ ਬੀਸੀਐਮ ਸਕੂਲ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਨੈਸ਼ਨਲ ਐਵਾਰਡ-2022 ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੇਸ਼ ਭਰ ਦੇ ਹੋਰ ਪ੍ਰਤਿਭਾਸ਼ਾਲੀ ਅਧਿਆਪਕਾਂ ਦਾ ਸਨਮਾਨ ਕਰਨਗੇ। ਇਨ੍ਹਾਂ ਵਿੱਚੋਂ ਦੋ ਅਧਿਆਪਕ ਸੀਬੀਐਸਈ ਸਕੂਲਾਂ ਦੇ ਹਨ। ਇਨ੍ਹਾਂ ਵਿੱਚ ਪ੍ਰਿੰਸੀਪਲ ਵੰਦਨਾ ਸ਼ਾਹੀ ਅਤੇ ਤੇਲੰਗਾਨਾ ਰਾਜ ਦੀ ਇਕ ਅਧਿਆਪਕਾ ਵੀ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਡਾ: ਵੰਦਨਾ ਕੋਲ ਸਿੱਖਿਆ ਖੇਤਰ ਵਿੱਚ ਤੀਹ ਸਾਲਾਂ ਦਾ ਤਜ਼ਰਬਾ ਹੈ।
Advertisment
publive-image ਡਾ: ਵੰਦਨਾ ਸ਼ਾਹੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਨਵੀਂ ਸਿੱਖਿਆ ਨੀਤੀ ਦੇ ਯਤਨਾਂ ਤਹਿਤ ਸਕੂਲ ਵਿਚ ਨਵੀਂ ਸੋਚ ਅਤੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਦੀ ਚੋਣ ਇਸ ਸਾਲ ਨਾਸਾ ਦੇ ਪ੍ਰੋਜੈਕਟ ਤਹਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਹੈ ਕਿ ਸਕੂਲ ਦਾ ਵਿਦਿਆਰਥੀ ਸਟਾਰਟਅੱਪ ਪੰਜਾਬ ਵਿੱਚ ਜੇਤੂ ਰਿਹਾ ਹੈ। ਡਾ. ਵੰਦਨਾ ਸ਼ਾਹੀ ਦਾ ਕਹਿਣਾ ਹੈ ਕਿ ਸਕੂਲ ਮਹਿਲਾ ਸਸ਼ਕਤੀਕਰਨ, ਸਾਰਥੀ ਪ੍ਰੋਜੈਕਟ ਦੇ ਸਟਾਫ਼ ਨੂੰ ਸਿਖਲਾਈ ਦੇਣਾ, ਕਮਜ਼ੋਰ ਬੱਚਿਆਂ ਨੂੰ ਪਹੁੰਚ ਪ੍ਰੋਜੈਕਟ ਅਧੀਨ ਲਿਆਉਣਾ, ਲਕਸ਼ਿਆ ਪ੍ਰੋਜੈਕਟ ਬੱਚਿਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ। ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਦਾ ਕਹਿਣਾ ਹੈ ਕਿ ਅਧਿਆਪਕ ਦਿਵਸ 'ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਕੂਲ ਦੀ ਪੂਰੀ ਟੀਮ ਦੀ ਸਖ਼ਤ ਮਿਹਨਤ ਕਾਰਨ ਬੱਚੇ ਹਮੇਸ਼ਾ ਇਨਾਮ ਜਿੱਤਦੇ ਹਨ। ਉਨ੍ਹਾਂ ਦੱਸਿਆ ਹੈ ਕਿ 3 ਸਤੰਬਰ ਨੂੰ ਦਿੱਲੀ ਲਈ ਰਵਾਨਾ ਹੋਵੇਗੀ। ਉਥੇ ਹੋਣ ਵਾਲੀ ਰਿਹਰਸਲ ਤੋਂ ਬਾਅਦ ਅਧਿਆਪਕ ਦਿਵਸ 'ਤੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡੀ ਅਪਡੇਟ, 5 ਹੋਰ ਵਿਅਕਤੀ ਨਾਮਜ਼ਦ publive-image -PTC News-
latest-news punjab-news ludhiana principal national-award dr-vandana-shahi bcm-school %e0%a8%b2%e0%a9%81%e0%a8%a7%e0%a8%bf%e0%a8%86%e0%a8%a3%e0%a8%be-%e0%a8%a6%e0%a9%87-bcm-%e0%a8%b8%e0%a8%95%e0%a9%82%e0%a8%b2-%e0%a8%a6%e0%a9%80-%e0%a8%aa%e0%a9%8d%e0%a8%b0%e0%a8%bf%e0%a9%b0%e0%a8%b8
Advertisment

Stay updated with the latest news headlines.

Follow us:
Advertisment