ਡੀ.ਆਰ.ਆਈ. ਨੇ ਟਰੱਕ ‘ਚੋਂ ਬਰਾਮਦ ਕੀਤਾ 35 ਕਰੋੜ ਦਾ ਸੋਨਾ, 5 ਤਸਕਰ ਗ੍ਰਿਫਤਾਰ

DRI recovers 66.4 kg smuggled gold worth Rs 35 cr from truck
ਡੀ.ਆਰ.ਆਈ. ਨੇਟਰੱਕ 'ਚੋਂ ਬਰਾਮਦ ਕੀਤਾ 35 ਕਰੋੜ ਦਾ ਸੋਨਾ, 5 ਤਸਕਰ ਗ੍ਰਿਫਤਾਰ  

ਡੀ.ਆਰ.ਆਈ. ਨੇ ਟਰੱਕ ‘ਚੋਂ ਬਰਾਮਦ ਕੀਤਾ 35 ਕਰੋੜ ਦਾ ਸੋਨਾ, 5 ਤਸਕਰ ਗ੍ਰਿਫਤਾਰ:ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਮਾਲ ਅਤੇ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ।ਡੀ.ਆਰ.ਆਈ. ਨੇ ਸੋਨੇ ਦੀ ਇੱਕ ਵੱਡੀ ਖੇਪ ਬਰਾਮਦ ਕਰਦੇ ਹੋਏ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

DRI recovers 66.4 kg smuggled gold worth Rs 35 cr from truck
ਡੀ.ਆਰ.ਆਈ. ਨੇਟਰੱਕ ‘ਚੋਂ ਬਰਾਮਦ ਕੀਤਾ 35 ਕਰੋੜ ਦਾ ਸੋਨਾ, 5 ਤਸਕਰ ਗ੍ਰਿਫਤਾਰ

ਜਾਣਕਾਰੀ ਅਨੁਸਾਰ ਡੀ.ਆਰ.ਆਈ. ਨੂੰ ਖੁਫੀਆ ਜਾਣਕਾਰੀ ਮਿਲੀ ਸੀ ,ਜਿਸ ਤੋਂ ਬਾਅਦ ਅਧਿਕਾਰੀਆਂ ਨੇ ਟਰੱਕ ਨੂੰ ਫੜਿਆ ਹੈ। ਡੀ.ਆਰ.ਆਈ. ਵੱਲੋਂ ਜ਼ਬ‍ਤ ਕੀਤੇ ਗਏ ਸੋਨੇ ਦਾ ਭਾਰ 66.4 ਕਿੱਲੋ ਹੈ ਅਤੇ ਇਸ ਦੀ ਕੀਮਤ ਕਰੀਬ 35 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ14 ਲੋਕਾਂ ਦੀ ਮੌਤ

DRI recovers 66.4 kg smuggled gold worth Rs 35 cr from truck
ਡੀ.ਆਰ.ਆਈ. ਨੇਟਰੱਕ ‘ਚੋਂ ਬਰਾਮਦ ਕੀਤਾ 35 ਕਰੋੜ ਦਾ ਸੋਨਾ, 5 ਤਸਕਰ ਗ੍ਰਿਫਤਾਰ

ਉਸ ਤੋਂ ਬਾਅਦ ਟਰੱਕ ਨੂੰ ਡੀ.ਆਰ.ਆਈ. ਦਫਤਰ ਲਿਆਇਆ ਗਿਆ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟਰੱਕਾਂ ਦੀ ਬਰੀਕੀ ਨਾਲ ਜਾਂਚ ਕਰਨ ‘ਤੇ 166 ਗ੍ਰਾਮ ਦੀਆਂ 400 ਛੜਾਂ ਬਰਾਮਦ ਹੋਈਆਂ ਹਨ। ਇਨ੍ਹਾਂ ਦਾ ਕੁਲ ਭਾਰ 66.4 ਕਿੱਲੋ ਅਤੇ ਕੀਮਤ 35 ਕਰੋੜ ਰੁਪਏ ਹੈ।

DRI recovers 66.4 kg smuggled gold worth Rs 35 cr from truck
ਡੀ.ਆਰ.ਆਈ. ਨੇਟਰੱਕ ‘ਚੋਂ ਬਰਾਮਦ ਕੀਤਾ 35 ਕਰੋੜ ਦਾ ਸੋਨਾ, 5 ਤਸਕਰ ਗ੍ਰਿਫਤਾਰ

ਸੋਨੇ ਨੂੰ ਟਰੱਕਾਂ ਦੇ ਫਿਊਲ ਟੈਂਕ ‘ਚ ਲੁਕਾਇਆ ਗਿਆ ਸੀ। ਇਸ ਮਾਮਲੇ ‘ਚ 5 ਲੋਕਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੋਨਾ ਭਾਰਤ-ਮ‍ਿਆਂਮਾਰ ਸਰਹੱਦ ਤੋਂ ਤਸ‍ਕਰੀ ਕਰ ਲਿਆਇਆ ਗਿਆ ਸੀ ਅਤੇ ਟਰੱਕ ਦੇ ਫਿਊਲ ਟੈਂਕ ‘ਚ ਲੁੱਕਾ ਕੇ ਪੰਜਾਬ ਲਿਜਾਇਆ ਜਾ ਰਿਹਾ ਸੀ।
-PTCNews