Fri, Apr 26, 2024
Whatsapp

ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ

Written by  Shanker Badra -- September 21st 2020 01:54 PM -- Updated: September 21st 2020 01:56 PM
ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ

ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ

ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ:ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਦੀ ਸੰਭਾਲ ਕਰਨੀ ਬੇੱਹਦ ਲਾਜ਼ਮੀ ਹੋ ਗਈ ਹੈ। ਇਸ ਦੇ ਲਈ ਚੰਗਾ ਖਾਣਾ ਪੀਣਾ ਹੀ ਸਾਡੀ ਸਿਹਤ ਨੂੰ ਤੰਦਰੁਸਤ ਬਣਾ ਸਕਦਾ ਹੈ ਅਤੇ ਇਸ ਨਾਲ ਇਮਿਊਨ ਸਿਸਟਮ ਵੀ ਵੱਧਦਾ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਦੁੱਧ ਸਭ ਤੋਂ ਵੱਧ ਲਾਹੇਵੰਦ ਹੈ। ਦੁੱਧ ’ਚ ਪਾਇਆ ਜਾਣ ਵਾਲਾ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। [caption id="attachment_432678" align="aligncenter" width="300"] ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ[/caption] ਇਸ ਤੋਂ ਇਲਾਵਾ ਦੁੱਧ ਦੇ ਵਿਚ ਤੁਲਸੀ ਦੇ ਪੱਤੇ ਪਾਕੇ ਪੀਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਤੁਲਸੀ ਆਯੁਰਵੈਦਿਕ ਦਵਾਈ ਵੱਜੋਂ ਕਾਰਗਰ ਸਿੱਧ ਹੁੰਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਤੁਲਸੀ ਵਾਲੀ ਚਾਹ ਪੀਣ ਦੇ ਸ਼ੌਕੀਨ ਹੁੰਦੇ ਹਨ। ਜੇਕਰ ਦੁੱਧ ਅਤੇ ਤੁਲਸੀ ਦੀਆਂ ਪੱਤੀਆਂ ਨੂੰ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫਾਇਦਾ ਹੋਵੇਗਾ। ਇਸ ਲਈ ਦੁੱਧ ਨੂੰ ਉਬਾਲਦੇ ਸਮੇਂ ਉਸ ਵਿਚ ਤੁਲਸੀ ਦੀਆਂ 3-4 ਪੱਤੀਆਂ ਮਿਲਾ ਲਓ। [caption id="attachment_432677" align="aligncenter" width="300"] ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ[/caption] ਤਣਾਅ ਮੁਕਤ ਕਰਦਾ ਹੈ ਤੁਲਸੀ ਵਾਲਾ ਦੁੱਧ : ਅੱਜ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਕਾਫੀ ਤਣਾਅ ਮਹਿਸੂਸ ਹੋ ਰਿਹਾ ਹੈ। ਇਸ ਤਣਾਅ ਦੇ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਸਹੀਂ ਨੀਂਦ ਵੀ ਨਹੀਂ ਆਉਂਦੀ, ਜਿਸ ਕਰਕੇ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਅਜਿਹੇ ਵਿਚ ਜੇ ਗਰਮ ਦੁੱਧ ਵਿਚ ਤੁਲਸੀ ਮਿਲਾ ਕੇ ਪੀਤਾ ਜਾਵੇ ਤਾਂ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਸਰੀਰ ਵਿਚ ਸਟ੍ਰੈਸ ਹਾਰਮੋਨ ਨੂੰ ਘੱਟ ਕਰਦਾ ਹੈ ਅਤੇ ਡਿਪ੍ਰੈਸ਼ਨ ਤੋਂ ਬਚਾਉਂਦਾ ਹੈ। [caption id="attachment_432676" align="aligncenter" width="300"] ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ[/caption] ਅਸਥਮੇਂ ਦੇ ਰੋਗ ਤੋਂ ਬਚਾਉਂਦੀ ਹੈ ਤੁਸਲੀ :  ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਂ ਸਾਹ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਸ ਦੇ ਲਈ ਤੁਲਸੀ ਵਾਲਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਐਂਟੀ-ਬੈਕਟੀਰਿਅਲ ਗੁਣ ਸਾਹ ਨਾਲ ਜੁੜੀ ਸਮੱਸਿਆ ਨੂੰ ਕੁਝ ਹੀ ਦਿਨਾਂ ਵਿਚ ਠੀਕ ਕਰ ਦਿੰਦਾ ਹੈ। ਕਿਡਨੀ ਰੋਗ ਤੋਂ ਕਰੇ ਮੁਕਤ : [caption id="attachment_432683" align="aligncenter" width="300"] ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ[/caption] ਤੁਲਸੀ ਵਾਲਾ ਦੁੱਧ ਗੁਰਦੇ ਵਿਚ ਪੱਥਰੀ ਜਾਂ ਕਿਡਨੀ ਦੀ ਕੋਈ ਹੋਰ ਬੀਮਾਰੀ ਹੋਣ ‘ਤੇ ਵੀ ਬਹੁਤ ਫਾਇਦਾ ਦਿੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦੁੱਧ ਦੀ ਵਰਤੋਂ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ ਅਤੇ ਪੱਥਰੀ ਵੀ ਘੁੱਲ ਕੇ ਬਾਹਰ ਨਿਕਲ ਆਉਂਦੀ ਹੈ। ਦਿਲ ਦੇ ਰੋਗ ਤੋਂ ਬਚਾਏ ਤੁਲਸੀ ਵਾਲਾ ਦੁੱਧ : ਤੁਲਸੀ ਵਾਲੇ ਦੁੱਧ ਦੀ ਵਰਤੋਂ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਤੱਕ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਚਲਦਾ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਨਹੀਂ ਰਹਿੰਦਾ ਹੈ। ਤੁਲਸੀ ਵਾਲੇ ਦੁੱਧ ਵਿਚ ਮੌਜੂਦ ਐਂਟੀਬਾਓਟਿਕ ਤੇ ਐਂਟੀਆਕਸੀਡੇਂਟ ਗੁਣ ਸਰੀਰ ਦੀ ਰੋਗਾਂ ਨਾਲ ਲੜਣ ਦਾ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਸਰੀਰ ਦੂਰ ਰਹਿੰਦਾ ਹੈ। ਵਾਇਰਲ ਤੋਂ ਕਰੇ ਬਚਾਅ : [caption id="attachment_432684" align="aligncenter" width="300"] ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ[/caption] ਜਿਵੇਂ ਕਿ ਮੌਸਮ ਬਦਲਣ ਦੇ ਨਾਲ ਵਾਇਰਲ ਬੁਖਾਰ ਹੋ ਜਾਂਦਾ ਹੈ। ਅਜਿਹੇ ਵਿਚ ਤੁਲਸੀ ਵਾਲਾ ਦੁੱਧ ਬੁਖਾਰ ਨਾਲ ਲੜਨ ਵਿਚ ਮਦਦ ਕਰਦਾ ਹੈ। ਇਸ ਲਈ ਦੁੱਧ ਵਿਚ ਥੋੜ੍ਹੀ ਜਿਹੀਆਂ ਤੁਲਸੀ ਦੀਆਂ ਪੱਤੀਆਂ ਅਤੇ ਛੋਟੀ ਇਲਾਇਚੀ ਪਾਊਡਰ ਮਿਲਾ ਕੇ ਉਬਾਲ ਲਓ। ਉਬਲਣ ਤੋਂ ਬਾਅਦ ਇਸ ਵਿਚ ਖੰਡ ਮਿਲਾ ਕੇ ਕਾੜ੍ਹਾ ਬਣਾ ਲਓ। ਹਰ 2-3 ਘੰਟੇ ਬਾਅਦ ਇਸ ਦੀ ਵਰਤੋਂ ਕਰਨ ਨਾਲ ਬੁਖਾਰ ਜਲਦੀ ਉਤਰ ਜਾਵੇਗਾ। ਫਲੂਅ ਤੋਂ ਵੀ ਬਚਾਅ ਕਰਦਾ ਹੈ ਤੁਲਸੀ ਦਾ ਸੇਵਨ : ਫਲੂਅ ਹੋ ਜਾਣ ’ਤੇ ਤੁਲਸੀ ਦੇ ਪੱਤਿਆ ਨੂੰ ਦੁੱਧ ’ਚ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਇਸ ਨਾਲ ਮਰੀਜ਼ ਨੂੰ ਜਲਦੀ ਠੀਕ ਹੋ ਜਾਣ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਸਬੰਧੀ ਕੋਈ ਵੀ ਬੀਮਾਰੀ ਹੈ ਜਾਂ ਜਿਨ੍ਹਾਂ ਦੇ ਪਰਿਵਾਰ ’ਚੋਂ ਕਿਸੇ ਨੂੰ ਦਿਲ ਸਬੰਧੀ ਕੋਈ ਰੋਗ ਹੈ ਤਾਂ ਅਜਿਹੇ ਲੋਕਾਂ ਨੂੰ ਰੋਜ਼ ਸਵੇਰੇ ਖਾਲੀ ਪੇਟ ਤੁਲਸੀ ਵਾਲੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਉਕਤ ਲੋਕਾਂ ਨੂੰ ਬਹੁਤ ਆਰਾਮ ਮਿਲੇਗਾ। ਸਿਰ ਪੀੜ ਤੋਂ ਰਾਹਤ ਦਵਾਏ ਤੁਲਸੀ : [caption id="attachment_432685" align="aligncenter" width="300"] ਤੁਲਸੀ ਅਤੇ ਦੁੱਧ ਦੇ ਸਿਹਤ ਲਈ ਕੀ ਹਨ ਫਾਇਦੇ, ਤੁਸੀਂ ਵੀ ਪੜ੍ਹੋ[/caption] ਥੋੜੇ-ਥੋੜੇ ਦਿਨਾਂ ਬਾਅਦ ਜੇਕਰ ਤੁਹਾਡੇ ਸਿਰ ’ਚ ਦਰਦ ਹੋਣ ਲੱਗਦਾ ਹੈ ਤਾਂ ਤੁਹਾਨੂੰ ਤੁਲਸੀ ਵਾਲਾ ਦੁੱਧ ਫੈਂਟ ਕੇ ਹਰ ਰੋਜ਼ ਸਵੇਰ ਦੇ ਸਮੇਂ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਮਾਈਗ੍ਰੇਨ ਜਿਹੀ ਬੀਮਾਰੀ ਦੂਰ ਹੋ ਜਾਵੇਗੀ। ਆਯੁਰਵੈਦਿਕ ਗੁਣਾ ਨਾਲ ਭਰਭੂਰ ਤੁਲਸੀ ਅਤੇ ਪੋਸ਼ਟਿਕ ਤੱਤਾਂ ਨਾਲ ਭਰਭੂਰ ਦੁੱਧ ਦਾ ਸੇਵਨ ਕਰ ਕੇ ਤੁਸੀਂ ਤੰਦਰੁਸਤ ਰਹੋ ਅਤੇ ਆਪਣੇ ਪਰਿਵਾਰ ਦਾ ਵੀ ਖਿਆਲ ਰੱਖੋ । ਇਸ ਨਾਲ ਨਾ ਹੀ ਤੁਸੀਂ ਤੁਰੰਤ ਰੋਗ ਮੁਕਤ ਹੁੰਦੇ ਹੋ ਬਲਕਿ ਤੁਹਾਨੂੰ ਅੰਦਰੂਨੀ ਸ਼ਕਤੀ ਮਿਲਦੀ ਹੈ ,ਜਿਸ ਨਾਲ ਤੁਹਾਡਾ ਸਰੀਰ ਆਉਣ ਵਾਲੇ ਸਮੇਂ 'ਚ ਹਰ ਬਿਮਾਰੀ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ। -PTCNews


Top News view more...

Latest News view more...