Fri, Apr 19, 2024
Whatsapp

ਬੱਸ 'ਚ ਦੀਵਾ ਜਗਾ ਕੇ ਸੁੱਤੇ ਰਹਿ ਗਏ ਡਰਾਈਵਰ ਤੇ ਕੰਡਕਟਰ, ਅੱਗ ਲੱਗਣ ਕਾਰਨ ਦੋਵਾਂ ਦੀ ਹੋਈ ਮੌਤ

Written by  Riya Bawa -- October 25th 2022 09:25 AM
ਬੱਸ 'ਚ ਦੀਵਾ ਜਗਾ ਕੇ ਸੁੱਤੇ ਰਹਿ ਗਏ ਡਰਾਈਵਰ ਤੇ ਕੰਡਕਟਰ, ਅੱਗ ਲੱਗਣ ਕਾਰਨ ਦੋਵਾਂ ਦੀ ਹੋਈ ਮੌਤ

ਬੱਸ 'ਚ ਦੀਵਾ ਜਗਾ ਕੇ ਸੁੱਤੇ ਰਹਿ ਗਏ ਡਰਾਈਵਰ ਤੇ ਕੰਡਕਟਰ, ਅੱਗ ਲੱਗਣ ਕਾਰਨ ਦੋਵਾਂ ਦੀ ਹੋਈ ਮੌਤ

Jharkhand Latest News: ਰਾਂਚੀ ਲੋਅਰ ਬਾਜ਼ਾਰ ਥਾਣਾ ਖੇਤਰ ਦੇ ਖਡਗੜ੍ਹਾ ਬੱਸ ਸਟੈਂਡ 'ਤੇ ਬੱਸ 'ਚ ਸੁੱਤੇ ਡਰਾਈਵਰ ਅਤੇ ਕੰਡਕਟਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਦੋਵੇਂ ਬੱਸ 'ਚ ਦੀਵਾ ਜਗਾ ਕੇ ਸੌਂ ਗਏ ਸਨ, ਜਿਸ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਦੋਵੇਂ ਜ਼ਿੰਦਾ ਸੜ ਗਏ। ਸੂਚਨਾ ਮਿਲਣ 'ਤੇ ਜਦੋਂ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਉਦੋਂ ਤੱਕ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਅੱਧ ਸੜੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। Jharkhand Latest News ਦੀਵਾਲੀ ਵਾਲੇ ਦਿਨ ਵਾਪਰੇ ਇਸ ਦਰਦਨਾਕ ਹਾਦਸੇ ਨੇ ਬੱਸ ਸਟੈਂਡ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਕਈ ਸੂਬਿਆਂ ਦੀ ਆਬੋ ਹਵਾ ਹੋਈ ਜਹਿਰਲੀ, ਲੋਕਾਂ ਨੂੰ ਸਾਹ ਲੈਣਾ ਹੋਇਆ ਔਖਾ ਦੱਸਣਯੋਗ ਹੈ ਕਿ ਦੀਵਾਲੀ ਦੀ ਰਾਤ ਨੂੰ ਅੱਗ ਲੱਗਣ ਦੀਆਂ ਦਰਜਨਾਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਪੀਤਮਪੁਰਾ ਦੇ ਰੈਸਟੋਰੈਂਟ 'ਚ ਭਿਆਨਕ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਿਰਫ਼ ਇੱਕ ਨਹੀਂ ਬਲਕਿ ਦੀਵਾਲੀ ਦੀ ਰਾਤ ਨੂੰ ਅੱਗ ਲੱਗਣ ਦੀਆਂ ਕੁੱਲ 201 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਕਿਤੇ ਦੁਕਾਨ ਨੂੰ ਅੱਗ ਲੱਗ ਗਈ ਅਤੇ ਕਿਤੇ ਰੈਸਟੋਰੈਂਟ ਤਬਾਹ ਹੋ ਗਿਆ। -PTC News


Top News view more...

Latest News view more...