Fri, Apr 19, 2024
Whatsapp

ਕੇਂਦਰ ਸਰਕਾਰ ਨੇ RC- ਡਰਾਈਵਿੰਗ ਲਾਇਸੈਂਸ 'ਤੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ , ਹੁਣ ਨਹੀਂ ਲੱਗੇਗਾ ਜ਼ੁਰਮਾਨਾ

Written by  Shanker Badra -- June 17th 2021 05:22 PM
ਕੇਂਦਰ ਸਰਕਾਰ ਨੇ RC- ਡਰਾਈਵਿੰਗ ਲਾਇਸੈਂਸ 'ਤੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ , ਹੁਣ ਨਹੀਂ ਲੱਗੇਗਾ ਜ਼ੁਰਮਾਨਾ

ਕੇਂਦਰ ਸਰਕਾਰ ਨੇ RC- ਡਰਾਈਵਿੰਗ ਲਾਇਸੈਂਸ 'ਤੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ , ਹੁਣ ਨਹੀਂ ਲੱਗੇਗਾ ਜ਼ੁਰਮਾਨਾ

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਡਰਾਈਵਿੰਗ ਲਾਇਸੈਂਸ (DL), ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਤੇ ਪਰਮਿਟ ਵਰਗੇ ਹੋਰ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਲਡਿਟੀ ਨੂੰ ਵਧਾ ਕੇ 30 ਸਤੰਬਰ 2021 ਤੱਕ ਕਰ ਦਿੱਤਾ ਹੈ। ਇਹ ਉਨ੍ਹਾਂ ਲੋਕਾਂ ਲਈ ਵੱਡੀ ਰਾਹਤ ਹੈ, ਜਿਨ੍ਹਾਂ ਦੇ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਲਡਿਟੀ ਫ਼ਰਵਰੀ 2020 ਤੋਂ ਬਾਅਦ ਸਮਾਪਤ ਹੋ ਗਈ ਸੀ। [caption id="attachment_507436" align="aligncenter" width="300"] ਕੇਂਦਰ ਸਰਕਾਰ ਨੇRC- ਡਰਾਈਵਿੰਗ ਲਾਇਸੈਂਸ 'ਤੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ , ਹੁਣ ਨਹੀਂ ਲੱਗੇਗਾ ਜ਼ੁਰਮਾਨਾ[/caption] ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ 'ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ,ਜਿਹੜੇ ਕੋਵਿਡ -19 ਮਹਾਂਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਆਪਣੇ ਦਸਤਾਵੇਜ਼ਾਂ ਨੂੰ ਰੀਨਿਉ ਨਹੀਂ ਕਰ ਸਕੇ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਵੀਰਵਾਰ ਨੂੰ ਟਰਾਂਸਪੋਰਟ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਪਿਛਲੇ ਸਾਲ ਫਰਵਰੀ 2020 ਤੋਂ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਲਡਿਟੀ ਖ਼ਤਮ ਹੋ ਗਈ ਹੈ ,ਉਨ੍ਹਾਂ ਖਿਲਾਫ਼ ਕੋਈ ਮੁਕੱਦਮਾ ਨਾ ਚਲਾਇਆ ਜਾਵੇ। [caption id="attachment_507435" align="aligncenter" width="300"]Driving license : Validity of driving licence (DL) vehicle registration extended, Details here ਕੇਂਦਰ ਸਰਕਾਰ ਨੇRC- ਡਰਾਈਵਿੰਗ ਲਾਇਸੈਂਸ 'ਤੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ , ਹੁਣ ਨਹੀਂ ਲੱਗੇਗਾ ਜ਼ੁਰਮਾਨਾ[/caption] ਬਿਨ੍ਹਾਂ ਡਰਾਇਵਰੀ ਲਾਇਸੈਂਸ ਤੋਂ ਗੱਡੀ ਚਲਾਉਣ 'ਤੇ 5000 ਰੁਪਏ ਦਾ ਜ਼ੁਰਮਾਨਾ ਲੱਗਦਾ ਹੈ। ਜਦੋਂ ਹੋਰ ਜ਼ਰੂਰੀ  ਦਸਤਾਵੇਜ਼ਾਂ ਲਈ ਵੀ ਭਾਰੀ ਜੁਰਮਾਨੇ ਦੀ ਵਿਵਸਥਾ ਹੈ। ਕਿਸੇ ਨੂੰ ਇਕ ਅਪ੍ਰਮਾਣਤ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ 'ਤੇ 5000 ਰੁਪਏ, ਜ਼ਰੂਰੀ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ 'ਤੇ 5000 ਰੁਪਏ, ਇਕ ਅਪ੍ਰਮਾਣਤ ਪਰਮਿਟ 'ਤੇ 10,000 ਰੁਪਏ ਅਤੇ ਬਿਨ੍ਹਾਂ  ਫਿੱਟਨੈੱਸ ਸਰਟੀਫਿਕੇਟ ਦੇ ਨਾਲ ਵਾਹਨ ਚਲਾਉਣ 'ਤੇ 2000 ਤੋਂ 5000 ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ। [caption id="attachment_507433" align="aligncenter" width="300"]Driving license : Validity of driving licence (DL) vehicle registration extended, Details here ਕੇਂਦਰ ਸਰਕਾਰ ਨੇRC- ਡਰਾਈਵਿੰਗ ਲਾਇਸੈਂਸ 'ਤੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ , ਹੁਣ ਨਹੀਂ ਲੱਗੇਗਾ ਜ਼ੁਰਮਾਨਾ[/caption] ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਿਆਦ ਪੁੱਗ ਰਹੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪ੍ਰਦੂਸ਼ਣ ਸਰਟੀਫਿਕੇਟ) ਦੀ ਵੈਧਤਾ ਨੂੰ ਨਹੀਂ ਵਧਾਇਆ ਗਿਆ ਹੈ। ਭਾਵ ਜੇ ਵਾਹਨ ਦੇ ਪ੍ਰਦੂਸ਼ਣ ਪ੍ਰਮਾਣ ਪੱਤਰ ਦੀ ਤਰੀਕ ਲੰਘ ਗਈ ਹੈ ਤਾਂ ਡਰਾਈਵਰ ਨੂੰ ਇਸ 'ਤੇ ਜੁਰਮਾਨਾ ਦੇਣਾ ਪਵੇਗਾ। ਮੰਤਰਾਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਲਾਗੂ ਕਰਨ ਤਾਂ ਜੋ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। [caption id="attachment_507434" align="aligncenter" width="300"]Driving license : Validity of driving licence (DL) vehicle registration extended, Details here ਕੇਂਦਰ ਸਰਕਾਰ ਨੇRC- ਡਰਾਈਵਿੰਗ ਲਾਇਸੈਂਸ 'ਤੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ , ਹੁਣ ਨਹੀਂ ਲੱਗੇਗਾ ਜ਼ੁਰਮਾਨਾ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਾਇਸੈਂਸ, ਆਰ. ਸੀ. ਵਰਗੇ ਦਸਤਾਵੇਜ਼ਾਂ ਦੀ ਵੈਲਡਿਟੀ ਕਈ ਵਾਰ ਵਧਾਈ ਗਈ ਹੈ। ਮੋਟਰ ਵਾਹਨ ਐਕਟ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ ਨਾਲ ਸਬੰਧਤ ਦਸਤਾਵੇਜ਼ ਦੇ ਸਬੰਧ ਵਿਚ ਪਹਿਲਾਂ 30 ਮਾਰਚ 2020 ਫਿਰ 9 ਜੂਨ 2020, 24 ਅਗਸਤ 2020, 27 ਦਸੰਬਰ 2020 ਅਤੇ 26 ਮਾਰਚ 2021 ਨੂੰ ਦਸਤਾਵੇਜ਼ਾਂ ਦੀ ਵੈਲਡਿਟੀ ਵਧਾਉਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਜਾਰੀ ਕੀਤੀ ਗਈ ਸੀ। -PTCNews


Top News view more...

Latest News view more...