ਅਜਨਾਲਾ ‘ਚ ਰਾਤ ਨੂੰ ਸੁਣਾਈ ਦਿੱਤੀ ਡ੍ਰੋਨ ਦੀ ਆਵਾਜ਼, BSF ਜਵਾਨਾਂ ਨੇ ਕੀਤੀ ਫਾਇਰਿੰਗ

drone

ਅਜਨਾਲਾ ‘ਚ ਰਾਤ ਨੂੰ ਸੁਣਾਈ ਦਿੱਤੀ ਡ੍ਰੋਨ ਦੀ ਆਵਾਜ਼, BSF ਜਵਾਨਾਂ ਨੇ ਕੀਤੀ ਫਾਇਰਿੰਗ,ਅਜਨਾਲਾ: ਅੰਮ੍ਰਿਤਸਰ ਦੇ ਅਜਨਾਲਾ ‘ਚ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ। ਸੰਘਣੀ ਧੁੰਦ ਕਰਕੇ ਜਵਾਨਾਂ ਨੂੰ ਡ੍ਰੋਨ ਨਹੀਂ ਦਿਖ ਸਕਿਆ, ਪਰ ਜਵਾਨਾਂ ਵਲੋਂ ਡਰੋਂ ‘ਤੇ ਗੋਲੀ ਵੀ ਚਲਾਈ ਗਈ।

ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਰਚ ਮੁਹਿੰਮ ਚਲਾ ਦਿੱਤੀ ਹੈ।

-PTC News