Thu, Apr 25, 2024
Whatsapp

ਨਸ਼ਿਆਂ ਦਾ ਕਹਿਰ : ਪਿਉ ਦੇ ਸਿਰ 'ਤੇ ਰਾਡ ਮਾਰ ਕੇ ਕਤਲ ਤੇ ਫਿਰ...!!

Written by  Joshi -- September 02nd 2018 04:37 PM
ਨਸ਼ਿਆਂ ਦਾ ਕਹਿਰ : ਪਿਉ ਦੇ ਸਿਰ 'ਤੇ ਰਾਡ ਮਾਰ ਕੇ ਕਤਲ ਤੇ ਫਿਰ...!!

ਨਸ਼ਿਆਂ ਦਾ ਕਹਿਰ : ਪਿਉ ਦੇ ਸਿਰ 'ਤੇ ਰਾਡ ਮਾਰ ਕੇ ਕਤਲ ਤੇ ਫਿਰ...!!

ਫਿਰ ਹੋਏ ਖੂਨ ਦੇ ਰਿਸ਼ਤੇ ਦਾਗਦਾਰ, ਪੁੱਤ ਨੇ ਹੀ ਕੀਤਾ ਪਿਉ ਦਾ ਕਤਲ ਨਸ਼ੇ ਦੇ ਆਦਿ ਪੁੱਤ ਵੱਲੋਂ ਗੰਡਾਸਾ ਮਾਰ ਕੀਤਾ ਕ਼ਤਲ ਅੱਜ ਨਸ਼ਿਆਂ ਕਾਰਨ ਕਈ ਘਰ ਬਰਬਾਦ ਹੋ ਰਹੇ ਹਨ ਅਤੇ ਕਈ ਘਰਾਂ ਦੇ ਚਿਰਾਗ ਇਸ ਨਸ਼ੇ ਕਾਰਨ ਬੁਝ ਗਏ।ਨਸ਼ੇ ਦੀ ਲਤ ਆਪਸੀ ਖੂਨ ਦੇ ਰਿਸ਼ਤਿਆਂ ਦੀ ਅਹਮਿਯਤ ਨੂੰ ਵੀ ਕੱਖੋਂ ਹੋਲਾ ਕਰ ਦਿੰਦੇ ਹਨ।ਅਜਿਹਾ ਹੀ ਮਾਮਲਾ ਫਰੀਦਕੋਟ ਜ਼ਿਲੇ ਦੇ ਪਿੰਡ ਬਿਸ਼ਨਦੀ ਵਿਖੇ ਵਾਪਰਿਆ ਜਦ ਇੱਕ ਪੁੱਤ ਵੱਲੋਂ ਆਪਣੇ ਪਿਤਾ ਦਾ ਕ਼ਤਲ ਕਰ ਖੂਨ ਧੇ ਰਿਸ਼ਤਿਆਂ ਨੂੰ ਦਾਗਦਾਰ ਕਰ ਦਿੱਤਾ। ਮਾਮਲਾ ਕਸਬਾ ਜੈਤੋ ਦੇ ਪਿੰਡ ਬਿਸ਼ਨਦੀ ਦਾ ਜਿੱਥੇ ਇੱਕ 35 ਸਾਲਾਂ ਨੌਜਵਾਨ ਮਨਜੋਤ ਸਿੰਘ ਜੋ ਕੇ ਨਸ਼ਿਆਂ ਵਿੱਚ ਗਰਕ ਚੁੱਕਾ ਸੀ ਅਤੇ ਆਪਣੇ ਹਿੱਸੇ ਦੀ ਜਮੀਨ ਵੀ ਨਸ਼ਿਆਂ ਦੀ ਭੇਟ ਕਰ ਚੁਕਾ ਸੀ ਨੂੰ ਉਸਦੇ ਪਰਿਵਾਰ ਵਾਲਿਆਂ ਵੱਲੋਂ ਕਾਫੀ ਸਮਝਾਉਣ ਦੀ ਕੋਸ਼ਿਸ ਕੀਤੀ ਗਈ ਅਤੇ ਉਸਦੇ ਪਿਤਾ ਸੁਖਮੰਦਰ ਸਿੰਘ ਵੱਲੋਂ ਲਗਾਤਾਰ ਉਸਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਸੀ ਜੋ ਸ਼ਇਦ ਉਸਨੂੰ ਨਾਗਵਾਰ ਗੁਜ਼ਰ ਰਿਹਾ ਸੀ।ਇਸ ਤੋਂ ਇਲਾਵਾ ਮਨਜੋਤ ਵੱਲੋਂ ਆਪਣੇ ਪਿਤਾ ਤੇ ਵੀ ਲਗਾਤਾਰ ਉਸਦੇ ਹਿੱਸੇ ਦੀ ਜ਼ਮੀਨ ਆਪਣੇ ਨਾਮ ਕਰਵਾਉਣ ਲਈ ਦਬਾਅ ਪਾ ਰਿਹਾ ਸੀ ।ਕਲ ਦੇਰ ਰਾਤ ਜਦ ਸੁਖਮੰਦਰ ਸਿੰਘ ਸੌਣ ਲਈ ਆਪਣੇ ਬਿਸਤਰ ਟੇ ਲੇਟਿਆ ਤਾਂ ਮਨਜੋਤ ਵਲੋਂ ਗੰਡਾਸੇ ਨਾਲ ਆਪਣੇ ਪਿਤਾ ਸੁਖਮੰਦਰ ਸਿੰਘ ਦੇ ਸਿਰ ਤੇ ਵਾਰ ਕਰ ਦਿੱਤਾ ਜਿਸ ਨਾਲ ਸੁਖਮੰਦਰ ਸਿੰਘ ਦੀ ਮੌਤ ਹੋ ਗਈ।ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਮਿਰਤਕ ਦੀ ਬੇਟੀ ਨੇ ਦੱਸਿਆ ਕਿ ਉਸਨੂੰ ਅੱਜ ਸੁਬਹ ਹੀ ਦੱਸਿਆ ਗਯਾ ਸੀ ਕਿ ਉਸਦੇ ਪਿਤਾ ਦਾ ਕ਼ਤਲ ਉਸਦੇ ਛੋਟੇ ਪੁੱਤਰ ਵੱਲੋ ਹੀ ਕਰ ਦਿਤਾ ਗਿਆ। ਮਿਰਤਕ ਦੇ ਭਤੀਜੇ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਤਾਏ ਨੂੰ ਉਸਦੇ ਹੀ ਪੁੱਤਰ ਮਨਜੋਤ ਵੱਲੋਂ ਕ਼ਤਲ ਕਰ ਦਿੱਤਾ ਗਿਆ।ਉਸਨੇ ਦੱਸਿਆ ਕਿ ਮਨਜੋਤ ਕਾਫੀ ਨਸ਼ਾ ਕਰਦਾ ਸੀ ਜਿਸ ਕਾਰਨ ਪਹਿਲਾਂ ਵੀ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ ਅਤੇ ਕਲ ਰਾਤ ਉਸ ਵੱਲੋਂ ਤੇਜ਼ ਧਾਰ ਗੰਡਾਸੇ ਨਾਲ ਆਪਣੇ ਪਿਤਾ ਦੇ ਸਿਰ ਵਿੱਚ ਵਾਰ ਕਰ ਉਸਦਾ ਕ਼ਤਲ ਕਰ ਦਿੱਤਾ ਗਿਆ। ਇਸ ਸਬੰਧ ਵਿੱਚ DSP ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਬਿਸ਼ਨੰਦੀ ਵਿਖੇ ਮਨਜੋਤ ਨਾਮ ਦੇ ਲੜਕੇ ਵੱਲੋਂ ਆਪਣੇ ਹੀ ਪਿਤਾ ਦੇ ਸਿਰ ਟੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸਦਾ ਕ਼ਤਲ ਕਰ ਦਿੱਤਾ ਗਿਆ ਜਿਸ ਸਬੰਧ ਵਿੱਚ ਮੌਕੇ ਤੇ ਜਾਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਰੋਪੀ ਮਨਜੋਤ ਨੂੰ ਵੀ ਜਲਦ ਕਾਬੂ ਕਰ ਲਿਆ ਜਵੇਗਾ। —PTC News


Top News view more...

Latest News view more...